ਜੇਐੱਨਐੱਨ, ਗਾਜ਼ੀਆਬਾਦ : Ghaziabad Family Commits Suicide : ਇੰਦਰਾਪੁਰਮ ਦੇ ਕ੍ਰਿਸ਼ਨ ਅਪਰਾ ਸਫਾਇਰ ਸੁਸਾਇਟੀ 'ਚ ਮੰਗਲਵਾਰ ਸਵੇਰੇ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ 'ਚੋਂ ਇਕ ਔਰਤ, ਇਕ ਪੁਰਸ਼, ਕਰੀਬ 15 ਸਾਲ ਦੇ ਇਕ ਪੁੱਤਰ ਤੇ ਇਕ ਲੜਕੀ ਸ਼ਾਮਲ ਹਨ ਜਦਕਿ ਇਕ ਔਰਤ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹੁਣ ਕੁੱਲ ਮਿਲਾ ਕੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਰ 'ਚ ਇਕ ਪਾਲਤੂ ਖਰਗੋਸ਼ ਸੀ, ਉਹ ਵੀ ਮ੍ਰਿਤ ਮਿਲਿਆ।

ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਬਰਾਮਦ ਕੀਤੀ ਹੈ ਜਿਸ ਵਿਚ ਰਾਕੇਸ਼ ਵਰਮਾ ਨਾਂ ਦੇ ਇਕ ਸ਼ਖ਼ਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਖ਼ੁਦਕੁਸ਼ੀ ਕਰਨ ਵਾਲੇ ਪਰਿਵਾਰ ਦੇ ਮੁਖੀ ਦਾ ਨਾਂ ਗੁਲਸ਼ਨ ਵਾਸੂਦੇਵਾ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਪਰਵੀਨ ਵਾਸੂਦੇਵਾ ਹੈ। ਬੇਟੇ ਦਾ ਨਾਂ ਰਿਤਿਕ (15 ਸਾਲ), ਬੇਟੀ ਦਾ ਨਾਂ ਕ੍ਰਤਿਕਾ ਉਰਫ਼ ਕਿੱਟੂ ਹੈ। ਦੂਸਰੀ ਔਰਤ ਦਾ ਨਾਂ ਸੰਜਨਾ ਹੈ। ਸੰਜਨਾ ਕਾਰੋਬਾਰ 'ਚ ਪ੍ਰਬੰਧਕ ਦੇ ਤੌਰ 'ਤੇ ਕੰਮ ਕਰਦੀ ਸੀ।

ਪੁਲਿਸ ਇਸ ਘਟਨਾ ਨੂੰ ਆਰਥਿਕ ਤੰਗੀ ਨਾਲ ਜੋੜ ਕੇ ਦੇਖ ਰਹੀ ਹੈ। ਪੁਲਿਸ ਮੰਨ ਰਹੀ ਹੈ ਕਿ ਗੁਲਸ਼ਨ ਵਾਸੂਦੇਵਾ ਨੇ ਪਹਿਲਾਂ ਦੋਵਾਂ ਬੱਚਿਆਂ ਤੇ ਪਤਨੀ ਨੂੰ ਮਾਰਿਆ। ਇਸ ਤੋਂ ਬਾਅਦ ਸੰਜਨਾ ਸਮੇਤ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇੰਦਰਾਪੁਰਮ ਦੀ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ 'ਚ ਇਹ ਪੂਰਾ ਪਰਿਵਾਰ ਅੱਠਵੀਂ ਮੰਜ਼ਿਲ 'ਤੇ ਰਹਿੰਦਾ ਸੀ। ਘਰ 'ਚ ਪਾਲਤੂ ਖਰਗੋਸ਼ ਨੂੰ ਵੀ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮਾਰ ਦਿੱਤਾ ਗਿਆ।

ਭਰਾ ਦਾ ਦਾਅਵਾ ਸਾਢੂ ਨੇ ਕੀਤੀ ਧੋਖਾਧੜੀ

ਦਿੱਲੀ ਦੇ ਝਿਲਮਿਲ 'ਚ ਰਹਿਣ ਵਾਲੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚ ਗਏ ਹਨ। ਖ਼ੁਦ ਨੂੰ ਭਰਾ ਦੱਸਣ ਵਾਲੇ ਹਰੀਸ਼ ਦਾ ਕਹਿਣਾ ਹੈ ਕਿ ਸੰਜਨਾ ਕਾਰੋਬਾਰ 'ਚ ਪ੍ਰਬੰਧਕ ਵਜੋਂ ਕੰਮ ਕਰਦੀ ਸੀ। ਹਰੀਸ਼ ਦਾ ਕਹਿਣਾ ਹੈ ਕਿ ਗੁਲਸ਼ਨ ਜੀਨਸ ਦਾ ਕਾਰੋਬਾਰ ਕਰਦਾ ਸੀ ਜਿਸ ਵਿਚ ਦੋ ਕਰੋੜ ਦਾ ਨੁਕਸਾਨ ਹੋਇਆ ਸੀ। ਸਾਢੂ ਨੇ ਧੋਖਾਧਰੀ ਕੀਤੀ ਹੈ। ਉਸੇ ਦਾ ਨਾਂ ਰਾਕੇਸ਼ ਵਰਮਾ ਹੈ। ਉਸ ਦਾ ਨਾਂ ਸੁਸਾਈਡ ਨੋਟ 'ਚ ਲਿਖਿਆ ਗਿਆ ਹੈ। ਸੁਸਾਈਡ ਨੋਟ 'ਚ ਸਾਰਿਆਂ ਦੀ ਮੌਤ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

Posted By: Seema Anand