v> ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ 'ਚ ਹੁਣ ਕਿਸਾਨਾਂ ਦੇ ਜੰਤਰ-ਮੰਤਰ ਆਉਣ ਦਾ ਰਸਤਾ ਸਾਫ ਹੋ ਗਿਆ ਹੈ। ਦਿੱਲੀ ਪੁਲਿਸ ਸੂਤਰਾਂ ਮੁਤਾਬਕ ਲਗਪਗ 200 ਦੇ ਆਸ-ਪਾਸ ਕਿਸਾਨ ਕੱਲ੍ਹ ਬੱਸਾਂ ਰਾਹੀਂ ਜੰਤਰ-ਮੰਤਰ ਆਉਣਗੇ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਗੇ।ਕਿਸਾਨਾਂ ਦੀ ਬੱਸ ਪੁਲਿਸ ਨਿਗਰਾਨੀ 'ਚ ਹੀ ਜੰਤਰ-ਮੰਤਰ ਪਹੁੰਚੇਗੀ। ਭੀਡ਼ ਤੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਜੰਤਰ-ਮੰਤਰ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਅਧਿਕਾਰਤ ਤੌਰ 'ਤੇ ਪ੍ਰਦਰਸ਼ਨ ਲਈ ਪਰਮਿਸ਼ਨ ਨੂੰ ਲੈ ਕੇ ਹੁਣ ਤਕ ਕੁਝ ਨਹੀਂ ਕਿਹਾ ਹੈ।

ਸੂਤਰਾਂ ਮੁਤਾਬਕ ਕਿਸਾਨ ਸਵੇਰੇ 10 ਵਜੇ 30 ਮਿੰਟ 'ਤੇ ਜੰਤਰ-ਮੰਤਰ ਪਹੁੰਚਣਗੇ ਜਿੱਥੇ ਉਨ੍ਹਾਂ ਨੂੰ ਚਰਚ ਸਾਈਡ ਵੱਲੋਂ ਸ਼ਾਂਤੀਪੂਰਨ ਤਰੀਕੇ ਨਾਲ ਬਿਠਾਇਆ ਜਾਵੇਗਾ। ਜੰਤਰ-ਮੰਤਰ ਤੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਪੁਲਿਸ ਤੋਂ ਇਲਾਵਾ ਨੀਮ ਫੌਜੀ ਬਲਾਂ ਦੀਆਂ 5 ਕੰਪਨੀਆਂ ਉੱਥੇ ਤਾਇਨਾਤ ਕੀਤੀ ਜਾਣਗੀਆਂ। ਸੂਤਰਾਂ ਮੁਤਾਬਕ ਪਛਾਣ ਪੱਤਰ ਚੈੱਕ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬੈਰੀਕੇਡ ਦੇ ਅੰਦਰ ਜਾਣ ਦਿੱਤਾ ਜਾਵੇਗਾ। ਸ਼ਾਮ 5:30 ਵਜੇ ਕਿਸਾਨ ਆਪਣਾ ਪ੍ਰਦਰਸ਼ਨ ਖਤਮ ਕਰ ਕੇ ਵਾਪਸ ਸਿੰਘੂ ਬਾਰਡਰ ਪਰਤ ਜਾਣਗੇ।

Posted By: Ravneet Kaur