ਜੇਐੱਨਐੱਨ, ਨਵੀਂ ਦਿੱਲੀ : ਯਾਤਰੀਆਂ ਦੀ ਜ਼ਬਰਦਸਤ ਮੰਗ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਕੁਝ ਖ਼ਾਸ ਰੇਲ ਮਾਰਗ ਲਈ 40 ਟ੍ਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ। ਇਸ 'ਚ 19 ਜੋੜੀ ਸਪੈਸ਼ਲ ਕਲੋਨ ਟ੍ਰੇਨਾਂ ਹੋਣਗੀਆਂ, ਜਦਕਿ ਇਕ ਜੋੜੀ ਜਨਸ਼ਤਾਬਦੀ ਟ੍ਰੇਨਾਂ ਚਲਾਈਆਂ ਜਾਣਗੀਆਂ। ਇਨ੍ਹਾਂ ਟ੍ਰੇਨਾਂ ਦਾ ਸੰਚਾਲਨ ਆਗਾਮੀ ਸੋਮਵਾਰ (ਭਾਵ) 21 ਸਤੰਬਰ ਤੋਂ ਸ਼ੁਰੂ ਹੋਵੇਗਾ। ਰੇਲਵੇ ਦੇ ਅਨੁਸਾਰ 21 ਸਤੰਬਰ ਤੋਂ ਚੱਲਣ ਵਾਲੀ 20 ਜੋੜੀ ਕਲੋਨ ਟ੍ਰੇਨਾਂ 'ਚੋਂ ਬਿਹਾਰ ਜਾਣ ਵਾਲੀ ਤੇ ਉੱਥੋ ਆਉਣ ਵਾਲੀ ਹੈ।

ਟ੍ਰੇਨਾਂ ਚਲਾਉਣ ਦੀ ਜ਼ਿਆਦਾ ਮੰਗ ਉਨ੍ਹਾਂ ਖੇਤਰਾਂ 'ਚੋ ਆ ਰਹੀ ਹੈ ਜਿੱਥੇ ਪਰਵਾਸੀ ਆਪਣੇ ਰੋਜ਼ਗਾਰ ਲਈ ਸ਼ਹਿਰਾਂ ਵੱਲ ਵਾਪਸ ਜਾਣਾ ਚਾਹੁੰਦੇ ਹਨ। ਇਨ੍ਹਾਂ 'ਚ ਬਿਹਾਰ, ਉੱਤਰ ਪ੍ਰਦੇਸ਼, ਗੁਜਰਾਤ, ਪੰਜਾਬ, ਮਹਾਰਾਸ਼ਟਰ, ਦਿੱਲੀ ਤੇ ਦੱਖਣੀ ਸੂਬੇ ਸ਼ਾਮਲ ਹਨ, ਕਲੋਨ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਜਾ ਰਿਹਾ ਹੈ।

ਰੇਲਵੇ ਅਨੁਸਾਰ ਇਨ੍ਹਾਂ ਸਾਰੀਆਂ ਟ੍ਰੇਨਾਂ 'ਚ ਕਿਰਾਏ ਵਸੂਲੇ ਜਾਂਦੇ ਹਨ। ਲਖਨਊ ਤੇ ਦਿੱਲੀ ਦੇ ਵਿਚਕਾਰ ਜਨਸ਼ਤਾਬੂਦੀ ਟ੍ਰੇਨ ਚੱਲੇਗੀ। ਇਨ੍ਹਾਂ ਸਾਰੀਆਂ ਟ੍ਰੇਨਾਂ 'ਚ ਐਡਵਾਂਸ ਰਿਜਰਵੇਸ਼ਨ ਤੇ ਟਿਕਟਾਂ ਦੀ ਬੁਕਿੰਗ ਇਨ੍ਹਾਂ ਦਾ ਸੰਚਾਲਨ ਸ਼ੁਰੂ ਹੋਣ ਦੇ 10 ਦਿਨ ਪਹਿਲਾਂ ਹੀ ਸ਼ੁਰੂ ਹੋਵੇਗੀ।


ਰੇਲਵੇ ਦੁਆਰਾ ਚਲਾਈਆਂ ਜਾ ਰਹੀਆਂ ਟ੍ਰੇਨਾਂ ਦੀ ਸੂਚੀ

- ਰੇਲਵੇ ਦੇ ਤਹਿਤ ਬਿਹਾਰ ਤੇ ਦਿੱਲੀ ਦੇ ਵਿਚਕਾਰ 10 ਟ੍ਰੇਨਾਂ ਸੰਚਾਲਿਤ ਹੋਣਗੀਆਂ। ਇਹ ਟ੍ਰੇਨਾਂ ਬਿਹਾਰ ਦੇ ਸਹਰਸਾ, ਰਾਜਿੰਦਰ ਨਗਰ, ਰਾਜਗੀਰ, ਦਰਭੰਗ ਤੇ ਮੁਜਫਰਪੂਰ 'ਚ ਚੱਲਣਗੀਆਂ ਤੇ ਸਮਾਪਤ ਵੀ ਉੱਥੇ ਗੋਣਗੀਆਂ।

- ਉੱਤਰ ਰੇਲਵੇ ਦੇ ਤਹਿਤ 10 ਟ੍ਰੇਨਾਂ ਨੂੰ ਚਲਾਏਗਾ ਜੋ ਦਿੱਲੀ ਤੇ ਬਿਹਾਰ ਦੇ ਵਿਚਕਾਰ ਚੱਲੇਗੀ। ਇਸ 'ਤ ਪੱਛਮੀ ਬੰਗਾਲ ਤੋਂ ਦਿੱਲੀ, ਪੰਜਾਬ ਤੋਂ ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਤੋਂ ਦਿੱਲੀ ਦੇ ਵਿਚਕਾਰ ਟ੍ਰੇਨਾਂ ਦਾ ਸੰਚਾਲਨ ਹੋਵੇਗਾ।

- ਦੱਖਣੀ ਪੱਛਮੀ ਰੇਲਵੇ ਗੋਆ ਤੇ ਦਿੱਲੀ, ਕਰਨਾਟਕ-ਬਿਹਾਰ ਤੇ ਕਰਨਾਟਕ-ਦਿੱਲੀ ਦੇ ਵਿਚਕਾਰ 6 ਟ੍ਰੇਨਾਂ ਚੱਲਣਗੀਆਂ।

Posted By: Sarabjeet Kaur