ਸੁਲਤਾਨਪੁਰ : ਕੌਮਾਂਤਰੀ ਨਿਸ਼ਾਨੇਬਾਜ਼ ਵਰਤਿਕਾ ਸਿੰਘ ਦੀ ਸ਼ਿਕਾਇਤ 'ਤੇ ਸ਼ਨਿਚਰਵਾਰ ਨੂੰ ਐੱਮਪੀ-ਐੱਮਐੱਲਏ ਦੀ ਅਦਾਲਤ ਨੇ ਕੇਂਦਰੀ ਮੰਤਰੀ ਸਮਿ੍ਤੀ ਈਰਾਨੀ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਹੈ। ਇਕ ਹੋਰ ਮਾਮਲੇ 'ਚ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਦਿਆਂ 23 ਜਨਵਰੀ ਨੂੰ ਤਰੀਕ ਤੈਅ ਕੀਤੀ ਹੈ। ਕੇਂਦਰੀ ਮੰਤਰੀ ਖਿਲਾਫ਼ ਮਾਣਹਾਨੀ ਦੀ ਅਰਜ਼ੀ 'ਤੇ ਜੱਜ ਪੀਕੇ ਜੈਯੰਤ ਦੀ ਅਦਾਲਤ 'ਚ ਸੁਣਵਾਈ ਹੋਈ। ਇਸ 'ਚ ਅਦਾਲਤ ਨੇ ਸ਼ਿਕਾਇਤ ਦਰਜ ਕਰ ਲਈ।