ਜੇਐੱਨਐੱਨ, ਮੁਕੁਲ ਸ਼੍ਰੀਵਾਸਤਵ : ਉਦਾਰੀਕਰਨ ਤੋਂ ਬਾਅਦ ਵੱਡੇ ਪੈਮਾਨੇ ’ਤੇ ਹਿਜਰਤ ਹੋਈ ਅਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੱਡੇ ਸ਼ਹਿਰਾਂ ’ਚ ਜ਼ਿਆਦਾ ਵਧੀਆਂ, ਜੜ੍ਹਾਂ ਅਤੇ ਰਿਸ਼ਤਿਆਂ ਤੋਂ ਟੁੱਟੇ ਨੌਜਵਾਨ ਭਾਵਨਾਤਮਕ ਸੰਭਾਲ ਪਾਉਣ ਲਈ ਅਤੇ ਅਜਿਹੇ ਰਿਸ਼ਤੇ ਬਣਾਉਣ ’ਚ ਜਿਸਨੂੰ ਉਹ ਵਿਆਹ ਦੇ ਅੰਜ਼ਾਮ ਤਕ ਪਹੁੰਚਾ ਸਕਣ, ਡੇਟਿੰਗ ਐਪਸ ਦਾ ਸਹਾਰਾ ਲੈ ਰਹੇ ਹਨ। ਵਿਆਹ ਤੈਅ ਕਰਨ ਜਿਹੀ ਸਮਾਜਿਕ ਪ੍ਰਕਿਰਿਆ ਪਹਿਲਾਂ ਪਰਿਵਾਰ ਅਤੇ ਇਥੋਂ ਤਕ ਕਿ ਖਾਨਦਾਨ ਦੇ ਵੱਡੇ-ਬਜ਼ੁਰਗਾਂ, ਮਿੱਤਰਾਂ, ਰਿਸ਼ਤੇਦਾਰਾਂ ਆਦਿ ਨੂੰ ਸ਼ਾਮਿਲ ਕਰਦੇ ਹੋਏ ਅੱਗੇ ਵੱਧਦੀ ਸੀ, ਹੁਣ ਉਸ ’ਚ ਵੀ ਈ ਲੱਗ ਗਿਆ ਹੈ। ਮੈਟਰੀਮੋਨੀ ਵੈਬਸਾਈਟ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹੁਣ ਡੇਟਿੰਗ ਐਪਸ ਤਕ ਪਹੁੰਚ ਗਿਆ ਹੈ।

ਹੁਣ ਆਮ ਤੌਰ ’ਤੇ ਇੰਟਰਨੈੱਟ ਦੀ ਸਹਾਇਤਾ ਨਾਲ ਕਿਸੇ ਰਿਸ਼ਤੇ ਨੂੰ ਬਣਾਉਣ ਇਕ ਸ਼ੁੱਧ ਸ਼ਹਿਰੀ ਘਟਨਾ ਦੇ ਤੌਰ ’ਤੇ ਮੰਨਿਆ ਜਾਂਦਾ ਸੀ ਅਤੇ ਛੋਟੇ ਸ਼ਹਿਰਾਂ ਨੂੰ ਇਸ ਪ੍ਰਵਿਰਤੀ ਤੋਂ ਦੂਰ ਮੰਨਿਆ ਜਾਂਦਾ ਸੀ। ਇਸ ਸੰਸਕ੍ਰਿਤਿਕ ਰੋਕ ਦੇ ਬਾਵਜੂਦ ਡੇਟਿੰਗ ਦਾ ਕਾਰੋਬਾਰ ਭਾਰਤ ’ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇੰਟਰਨੈੱਟ ਵੈੱਬਸਾਈਟ ਸਟੇਟੀਸਟਾ ਅਨੁਸਾਰ ਇਸ ਸਮੇਂ ਦੇਸ਼ ’ਚ 3.8 ਕਰੋੜ ਲੋਕ ਡੇਟਿੰਗ ਐਪਸ ਦਾ ਇਸਤੇਮਾਲ ਕਰ ਰਹੇ ਹਨ ਅਤੇ ਮਾਲੀਆ ਹਿਸਾਬ ਨਾਲ ਇਹ ਸੰਖਿਆ ਵਿਸ਼ਵ ’ਚ ਤੀਸਰੇ ਨੰਬਰ ਦੀ ਸਭ ਤੋਂ ਵੱਡੀ ਸੰਖਿਆ ਹੈ।

ਦੇਸ਼ ਦੀ ਸੰਸਕ੍ਰਿਤਿਕ ਡਾਇਵਰਸਟੀ ਦੇ ਹਿਸਾਬ ਨਾਲ ਸਾਰੇ ਪ੍ਰਚਲਿੱਤ ਡੇਟਿੰਗ ਐਪਸ ਅੰਗਰੇਜ਼ੀ ਭਾਸ਼ਾ ਨੂੰ ਹੀ ਪ੍ਰਮੁੱਖਤਾ ਦਿੰਦੇ ਹਨ, ਟਿੰਡਰ ਨੇ ਹਿੰਦੀ ’ਚ ਵੀ ਆਪਣੀ ਸੇਵਾ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਵੀ ਅੰਗਰੇਜ਼ੀ ਦਾ ਬੋਲਬਾਲਾ ਹੈ, ਜਦਕਿ ਦੇਸ਼ ਦੀ ਸਿਰਫ਼ 12 ਫ਼ੀਸਦੀ ਜਨਸੰਖਿਆ ਹੀ ਅੰਗਰੇਜ਼ੀ ਬੋਲਦੀ ਹੈ। ਜਾਣਕਾਰ ਮੰਨਦੇ ਹਨ ਕਿ ਭਾਰਤ ’ਚ ਭਾਸ਼ਾ ਦੀ ਸਮੱਸਿਆ ਹੁਣ ਡੇਟਿੰਗ ਐਪ ਦੇ ਮਾਮਲੇ ’ਚ ਓਨੀ ਗੰਭੀਰ ਨਹੀਂ, ਕਿਉਂਕਿ ਲੋਕ ਮੋਟੇ ਤੌਰ ’ਤੇ ਇਹ ਜਾਣਦੇ ਹਨ ਕਿ ਐਪ ਚੱਲਦਾ ਕਿਵੇਂ ਹੈ। ਜਦੋਂ ਸੰਦੇਸ਼ਾਂ ਦੇ ਆਦਾਨ-ਪ੍ਰਦਾਨ ਦੀ ਗੱਲ ਆਉਂਦੀ ਹੈ ਤਾਂ ਲੋਕ ਹਿੰਦੀ ਜਾਂ ਹੋਰ ਖੇਤਰੀ ਭਾਸ਼ਾਵਾਂ ਨੂੰ ਰੋਮਨ ’ਚ ਲਿੱਖ ਲੈਂਦੇ ਹਨ।

ਲੜਕਾ ਜਾਂ ਲੜਕੀ ਦੀ ਲੋੜ ਦਾ ਕੰਮ ਹੁਣ ਮੈਟ੍ਰੀਮੋਨੀਅਲ ਸਾਈਟ ਜਾਂ ਆਨਲਾਈਨ ਡੇਟਿੰਗ ਸਾਈਟ ਕਰ ਰਹੀ ਹੈ ਅਤੇ ਉਹ ਵੀ ਬਿਨਾਂ ਕਿਸੀ ਬਚੋਲੇ ਦੇ। ਕਈ ਵੈਬਸਾਈਟਾਂ ’ਚ ਚੈਟਿੰਗ ਦੀ ਸੁਵਿਧਾ ਵੀ ਹੈ, ਜਿਸ ’ਚ ਆਨਲਾਈਨ ਚੈਟ ਕਰਕੇ ਲੜਕਾ ਜਾਂ ਲੜਕੀ ਇਕ-ਦੂਜੇ ਨੂੰ ਸਮਝ ਸਕਦੇ ਹਨ। ਪਰ ਦਿੱਤੀ ਜਾਣਕਾਰੀ ਕਿੰਨੀ ਸਹੀ ਹੈ, ਇਸਨੂੰ ਜਾਂਚਣ ਦਾ ਕੋਈ ਤਰੀਕਾ ਇਹ ਐਪਸ ਉਪਲੱਬਧ ਨਹੀਂ ਕਰਵਾਉਂਦੇ। ਉਨ੍ਹਾਂ ਦੀ ਜ਼ਿੰਮੇਵਾਰੀ ਲੜਕਾ-ਲੜਕੀ ਨੂੰ ਮਿਲਾਉਣ ਤਕ ਸੀਮਿਤ ਰਹਿੰਦੀ ਹੈ।

Posted By: Ramanjit Kaur