ਜੇਐੱਨਐੱਨ, ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਦਾ ਅਸਰ ਬੱਚਿਆਂ ਦੀ ਸਿਹਤ 'ਤੇ ਇੰਨਾ ਜ਼ਿਆਦਾ ਪੈ ਗਿਆ ਹੈ ਕਿ ਕਈ ਦਹਾਕਿਆਂ ਤਕ ਬੱਚਿਆਂ ਨੂੰ ਇਸ ਦਾ ਖਾਮਿਆਜ਼ਾ ਝੇਲਣਾ ਪਵੇਗਾ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ 2021 ਦੀ ਸਾਲਾਨਾ ਰਿਪੋਰਟ ਮੁਤਾਬਿਕ ਕੋਵਿਡ-19 ਮਹਾਮਾਰੀ ਕਾਰਨ 0 ਤੋਂ 14 ਸਾਲ ਦੇ 37.5 ਕਰੋੜ ਭਾਰਤੀ ਬੱਚਿਆਂ ਦੀ ਸਿਹਤ 'ਤੇ ਲੰਬੇ ਸਮੇਂ ਤਕ ਬੁਰਾ ਅਸਰ ਰਹੇਗਾ। ਭਵਿੱਖ 'ਚ ਇਨ੍ਹਾਂ ਬੱਚਿਆਂ ਨੂੰ ਕੁਪੋਸ਼ਣ, ਅਸਿੱਖਿਆ ਤੇ ਕਈ ਅਣਦੇਖੀ ਦੁਸ਼ਵਾਰੀਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਪੋਰਟ ਮੁਤਾਬਿਕ 31 ਦਸੰਬਰ 2020 ਤਕ ਭਾਰਤ 'ਚ 2.5 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਜਨਮ ਲਿਆ। ਯਾਨੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੇ ਸਦੀ ਦੀ ਸਭ ਤੋਂ ਲੰਬੀ ਮਹਾਮਾਰੀ ਦੌਰਾਨ ਜਨਮ ਲਿਆ। ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਇਨ੍ਹਾਂ ਦੀ ਯਾਦਦਾਸ਼ਤ 'ਚ ਮਹਾਮਾਰੀ ਇਕ ਨਿਰਣਾਇਕ ਫ਼ੈਸਲੇ ਦੇ ਤੌਰ 'ਤੇ ਹੋਵੇਗੀ। ਇਸ ਮਹਾਮਾਰੀ ਕਾਰਨ ਮੌਜੂਦਾ ਪੀੜ੍ਹੀ ਦੇ 35 ਕਰੋੜ ਤੋਂ ਜ਼ਿਆਦਾ ਬੱਚੇ ਇਸ ਬਿਮਾਰੀ ਦੇ ਗਲਤ ਪ੍ਰਭਾਵ ਨੂੰ ਆਪਣੀ ਜ਼ਿੰਦਗੀ 'ਚ ਲੈਣਗੇ।

ਯੂਨੀਸੇਫ ਮੁਤਾਬਿਕ ਲਾਕਡਾਊਨ ਕਾਰਨ ਦੁਨੀਆ ਭਰ ਦੇ ਬੱਚੇ ਸਰਕਾਰੀ ਸਕੂਲ ਬੰਦ ਹੋਣ ਕਾਰਨ ਮਿਡ ਮੀਲ ਤੋਂ ਮਹਿਰੂਮ ਰਹੇ। ਭਾਰਤ 'ਚ ਵੀ ਕਰੀਬ 9.4 ਕਰੋੜ ਬੱਚੇ ਮਿਡ ਡੇਅ ਮਿਲ ਤੋਂ ਵੰਚਿਤ ਰਹੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ ਭਰ 'ਚ ਕਰੀਬ 50 ਕਰੋੜ ਬੱਚਿਆਂਂ ਨੂੰ ਸਕੂਲ ਤੋਂ ਬਾਹਰ ਹੋਣਾ ਪਿਆ, ਜਿਸ 'ਚ ਅੱਧੇ ਬੱਚੇ ਭਾਰਤ ਦੇ ਹਨ। ਰਿਪੋਰਟ ਮੁਤਾਬਿਕ 2030 ਤਕ ਬੱਚਿਆਂ 'ਚ ਠਿਗਨਾਪਨ ਨੂੰ 2.5 ਫੀਸਦੀ ਤਕ ਲਿਆਉਣ ਦਾ ਜੋ ਭਾਰਤ ਦਾ ਟੀਚਾ ਸੀ, ਉਹ ਵੀ ਕੋਵਿਡ-19 ਕਾਰਨ ਪ੍ਰਭਾਵਿਤ ਹੋਇਆ ਹੈ। ਭਾਰਤ 192 ਦੇਸ਼ਾਂ 'ਚ 117ਵੇਂ ਸਥਾਨ 'ਤੇ ਹੈ।

Posted By: Amita Verma