ਜੇਐੱਨਐੱਨ, ਮਹਿਰਾਜਗੰਜ : ਪਿਆਜ਼ ਬਰਾਮਦ 'ਤੇ ਰੋਕ ਦੇ ਬਾਵਜੂਦ ਭਾਰਤ-ਨੇਪਾਲ ਦੇ ਕੌਮਾਂਤਰੀ ਬਾਰਡਰ ਸੋਨੌਲੀ ਤੇ ਠੂਠੀਬਾਰੀ ਤੋਂ ਪਿਆਜ਼ ਭੇਜਿਆ ਜਾਂਦਾ ਰਿਹਾ। ਆਲੂਆਂ ਦੇ ਕਾਗ਼ਜ਼ਾਤ 'ਤੇ ਪਿਆਜ਼ ਦੀ ਤਸਕਰੀ ਦੇ ਖ਼ੁਲਾਸੇ ਨੇ ਕਸਟਮ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਵੀ ਸ਼ੱਕ ਦੇ ਘੇਰੇ 'ਚ ਲਿਆ ਖੜ੍ਹੇ ਕੀਤਾ ਹੈ।

ਜਾਂਚ 'ਚ ਜੁਟੀ ਖ਼ੁਫਿਆ ਟੀਮ

ਕੀ ਸਚਮੁਚ ਕਸਮਟ ਵਿਭਾਗ ਇਸ ਤੋਂ ਅਣਜਾਣ ਸੀ? ਇਸ ਸਵਾਲ ਦਾ ਜਵਾਬ ਤਲਾਸ਼ਣ 'ਚ ਰੈਵੀਨਿਊ ਖ਼ੁਫਿਆ ਡਾਇਰੈਕਟੋਰੇਟ ਲਖਨਊ ਦੀ ਟੀਮ ਜੁੱਟ ਗਈ ਹੈ। ਨੌਤਨਵਾ ਕਸਬੇ ਤੋਂ ਹਿਰਾਸਤ 'ਚ ਲਏ ਗਏ ਵਪਾਰੀ ਸੰਨੀ ਮਦਵੇਸ਼ੀਆ ਤੋਂ ਪੁੱਛਗਿੱਛ ਜਾਰੀ ਹੈ। ਇਸ ਕਾਰਵਾਈ ਤੋਂ ਕਸਟਮ ਤੇ ਪੁਲਿਸ ਮਹਿਕਮਾ ਅਣਜਾਣ ਬਣਿਆ ਹੋਇਆ ਹੈ। ਜਾਂਚ ਵਿਚ ਜਿਹੜੀ ਜਾਣਕਾਰੀ ਮਿਲੀ ਹੈ, ਉਸ ਦੇ ਮੁਤਾਬਿਕ 3600 ਕੁਇੰਟਲ ਪਿਆਜ਼ ਠੂਠੀਬਾਰ-ਮਹੇਸ਼ਪੁਰ ਬਾਰਡਰ ਤੋਂ ਨੇਪਾਲ ਭੇਜੀ ਗਈ ਸੀ।

ਕਾਗਜ਼ਾਂ 'ਚ ਆਲੂ, ਟਰੱਕ 'ਚ ਪਿਆਜ਼

ਫੜੇ ਗਏ ਸੰਨੀ ਮਤਦੇਵਸ਼ੀਆ ਤੋਂ ਪੁੱਛਗਿੱਛ ਦੌਰਾਨ ਕਈ ਮਾਮਲੇ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਜਿਸ ਵਿਚ ਸੋਨੌਲੀ ਕਸਟਮ ਦੇ ਕੁਝ ਅਧਿਕਾਰੀਆਂ ਤੋਂ ਵੀ ਪੁੱਛਗਿਛ ਕਰਨ ਦੀ ਸੂਚਨਾ ਮਿਲ ਰਹੀ ਹੈ। ਇਹ ਪਿਆਜ਼ ਸਿੱਧੇ ਕਸਟਮ ਦਫ਼ਤਰ ਸਾਹਮਣਿਓਂ ਚਲੇ ਗਏ ਜਦਕਿ ਕਾਗਜ਼ ਆਲੂ ਬਰਾਮਦ ਦੇ ਦਿਖਾਏ ਗਏ। ਇਸ ਤੋਂ ਪਹਿਲਾਂ ਵੀ ਠੂਠੀਬਾਰੀ-ਮਹੇਸ਼ਪੁਰ ਬਾਰਡਰ ਤੋਂ ਵੀ ਤਿੰਨ ਟਰੱਕ ਪਿਆਜ਼ ਨਾਜਾਇਜ਼ ਰੁਪਏ 'ਚ ਨੇਪਾਲ ਭੇਜੇ ਗਏ ਸਨ।

Posted By: Seema Anand