ਸ੍ਰੀਨਗਰ : ਤ੍ਰਾਲ ਚ ਅੱਤਵਾਦੀਆਂ ਵੱਲੋਂ ਸਿੱਖ ਸਰਪੰਚ ਦੇ ਭਰਾ ਦੀ ਹੱਤਿਆ ਤੋਂ ਨਾਰਾਜ਼ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸਿੱਖ ਭਾਈਚਾਰੇ ਦੇ 35 ਪੰਚਾਇਤੀ ਨੁਮਾਇੰਦਿਆਂ ਨੇ ਸਮੂਹਕ ਰੂਪ 'ਚ ਅਸਤੀਫ਼ਾ ਦੇ ਦਿੱਤਾ। ਉੱਥੇ, ਸਿੱਖ ਭਾਈਚਾਰੇ ਨੇ ਵੱਖਵਾਦੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਕਿਹਾ ਕਿ ਸਿੱਖਾਂ ਨਾਲ ਭਾਈਚਾਰੇ ਦਾ ਦਮ ਭਰਨ ਵਾਲੇ ਅੱਜ ਚੁੱਪ ਕਿਉਂ ਹਨ।

ਜ਼ਿਲ੍ਹਾ ਡਿਪਟੀ ਕਮਿਸ਼ਨਰ ਪੁਲਵਾਮਾ ਜੀਐÎਮ ਡਾਰ ਨੇ ਦੈਨਿਕ ਜਾਗਰਣ ਨਾਲ ਗੱਲਬਾਤ 'ਚ ਕਿਹਾ ਕਿ ਮੈਂ ਵੀ ਸੁਣਿਆ ਹੈ ਕਿ ਪੰਚਾਇਤੀ ਨੁਮਾਇੰਦਿਆਂ ਨੇ ਅਸਤੀਫ਼ੇ ਦਿੱਤੇ ਹਨ, ਪਰ ਮੇਰੇ ਕੋਲ ਕੋਈ ਅਸਤੀਫ਼ਾ ਨਹੀਂ ਪਹੁੰਚਿਆ। ਮੈਂ ਸਬੰਧਤ ਤਹਿਸੀਲਦਾਰਾਂ ਨਾਲ ਵੀ ਗੱਲਬਾਤ ਕੀਤੀ ਹੈ। ਪੰਚਾਇਤੀ ਰਾਜ ਮਾਮਲਿਆਂ ਦੇ ਵਿਭਾਗ ਕੋਲ ਵੀ ਕੋਈ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਦੀਆਂ ਧਮਕੀਆਂ ਤੇ ਵੱਖਵਾਦੀਆਂ ਦੇ ਚੋਣ ਬਾਈਕਾਟ ਦੇ ਫਰਮਾਨ ਵਿਚਕਾਰ ਦਸੰਬਰ 2018 'ਚ ਜੰਮੂ ਕਸ਼ਮੀਰ 'ਚ ਪੰਚਾਇਤ ਚੋਣਾਂ ਹੋਈਆਂ ਸਨ। ਅਜੇ ਪੰਚਾਇਤੀ ਨੁਮਾਇੰਦਿਆਂ ਨੂੰ ਸਹੁੰ ਵੀ ਨਹੀਂ ਚੁਕਾਈ ਗਈ ਸੀ ਕਿ ਚਾਰ ਜਨਵਰੀ ਨੂੰ ਅੱਤਵਾਦੀਆਂ ਨੇ ਤ੫ਾਲ 'ਚ ਖਸੀਪੋਰਾ ਦੇ ਸਰਪੰਚ ਰਾਜੇਂਦਰ ਸਿੰਘ ਦੇ ਭਰਾ ਸਿਮਰਨਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਨਾ ਕਿਸੇ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰੀ ਲਈ ਤੇ ਨਾ ਹੀ ਸਿੱਖਾਂ ਨਾਲ ਭਾਈਚਾਰੇ ਦਾ ਦਮ ਭਰਨ ਵਾਲੇ ਵੱਖਵਾਦੀ ਸੰਗਠਨਾਂ ਨੇ ਇਸ ਹੱਤਿਆ 'ਤੇ ਆਪਣਾ ਮੂੰਹ ਖੋਲਿ੍ਹਆ। ਇਸੇ ਦੌਰਾਨ ਬੀਤੇ ਬੁੱਧਵਾਰ ਨੂੰ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਜਗਮੋਹਨ ਸਿੰਘ ਰੈਨਾ ਦੀ ਅਗਵਾਈ 'ਚ ਸਿੱਖ ਭਾਈਚਾਰੇ ਦੇ ਕੁਝ ਨੇਤਾ ਮਰਹੂਮ ਸਿਮਰਜਨੀਤ ਸਿੰਘ ਦੇ ਘਰ ਪੁੱਜੇ। ਉਨ੍ਹਾਂ ਨੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਤੇ ਜ਼ਿਲ੍ਹਾ ਪੁਲਵਾਮਾ ਅਧੀਨ ਵੱਖ-ਵੱਖ ਪੰਚਾਇਤਾਂ 'ਚ ਪੰਚ-ਸਰਪੰਚ ਬਣੇ ਸਿੱਖਾਂ ਦੇ ਸਮੂਹਕ ਅਸਤੀਫ਼ੇ ਦਾ ਫ਼ੈਸਲਾ ਲਿਆ। ਇੱਥੇ ਇਹ ਵੀ ਯਾਦ ਰਹੇ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਕਸ਼ਮੀਰ 'ਚ 35 ਏ ਤੇ ਭਾਗ 370 ਦੇ ਮੁੱਦੇ 'ਤੇ ਵੱਖਵਾਦੀਆਂ ਦੀ ਤਰਜ਼ 'ਤੇ ਪੰਚਾਇਤ ਤੇ ਸਥਾਨਕ ਚੋਣਾਂ ਦੇ ਬਾਈਕਾਟ ਦਾ ਫ਼ੈਸਲਾ ਕੀਤਾ ਸੀ। ਸਰਦਾਰ ਜਗਮੋਹਨ ਸਿੰਘ ਨੇ ਇਸ 'ਚ ਸਰਗਰਮ ਭੂਮਿਕਾ ਨਿਭਾਈ ਸੀ।

ਇਸੇ ਦੌਰਾਨ ਸਰਪੰਚ ਰਾਜੇਂਦਰ ਸਿੰਘ ਨੇ ਕਿਹਾ ਕਿ ਪਹਿਲਾਂ ਸਾਡੇ ਘਰ 'ਤੇ ਗ੍ਰਨੇਡ ਨਾਲ ਹਮਲਾ ਹੋਇਆ, ਉਸ ਤੋਂ ਬਾਅਦ ਮੇਰੇ ਭਰਾ ਦੀ ਹੱਤਿਆ ਕਰ ਦਿੱਤੀ ਗਈ। ਇਸ ਨਾਲ ਸਾਡਾ ਪੂਰਾ ਪਰਿਵਾਰ ਡਰਿਆ ਹੋਇਆ ਹੈ। ਇਸ ਲਈ ਅਸੀਂ ਅਸਤੀਫ਼ੇ ਦਾ ਫ਼ੈਸਲਾ ਕੀਤਾ ਹੈ। ਚਿਤਰੀਗਾਮ ਦੇ ਸਰਪੰਚ ਤਾਰਾ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ ਸਾਡੇ ਪਿੰਡ 'ਚ ਵੀ ਅੱਤਵਾਦੀਆਂ ਨੇ ਧਮਕੀਆਂ ਭਰੇ ਪੋਸਟਰ ਲਗਾਏ ਸਨ।

ਨਿਖੇਧੀ ਤੋਂ ਬਾਅਦ ਜੇਆਰਐੱਲ ਨੇ ਕੀਤੀ ਹੱਤਿਆ ਦੀ ਨਿੰਦਾ

ਕਸ਼ਮੀਰ 'ਚ ਹੁਰੀਅਤ ਕਾਨਫਰੰਸ ਸਮੇਤ ਕਈ ਵੱਖਵਾਦੀ ਸੰਗਠਨਾਂ ਦੇ ਸਾਂਝੇ ਮੰਚ ਜੁਆਇੰਟ ਰਜਿਸਟੈਂਸ ਲੀਡਰਸ਼ਿਪ (ਜੇਆਰਐੱਲ) ਨੇ ਆਲੋਚਨਾ ਹੋਣ 'ਤੇ ਕਰੀਬ ਸੱਤ ਦਿਨ ਚੁੱਪ ਰਹਿਣ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਤ੫ਾਲ 'ਚ ਹੋਈ ਸਿੱਖ ਨੌਜਵਾਨ ਦੀ ਹੱਤਿਆ ਦੀ ਨਿੰਦਾ ਕੀਤੀ। ਪਰ ਉਨ੍ਹਾਂ ਨੇ ਅੱਤਵਾਦੀਆਂ ਨੂੰ ਨਹੀਂ ਬਲਕਿ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ। ਕੱਟੜਪੰਥੀ ਸਈਅਦ ਅਲੀ ਸ਼ਾਹ ਗਿਲਾਨੀ, ਉਦਾਰਵਾਦੀ ਹੁਰੀਅਤ ਮੁਖੀ ਮੀਰਵਾਈਜ਼ ਮੌਲਵੀ ਉਮਰ ਫਾਰੂਕ ਤੇ ਜੇਕੇਐੱਲਐੱਫ ਚੇਅਰਮੈਨ ਯਾਸੀਨ ਮਲਿਕ ਦੀ ਸਾਂਝੀ ਅਗਵਾਈ ਵਾਲੇ ਜੇਆਰਐੱਲ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਿਮਰਜਨੀਤ ਸਿੰਘ ਦੀ ਹੱਤਿਆ ਕਸ਼ਮੀਰ 'ਚ ਸਿੱਖ-ਮੁਸਲਿਮ ਭਾਈਚਾਰੇ ਨੂੰ ਵਿਗਾੜਨ ਦੀ ਸਾਜ਼ਿਸ਼ ਹੈ। ਜੇਆਰਐੱਲ ਨੇ ਕਿਹਾ ਹੈ ਕਿ ਕਸ਼ਮੀਰੀ ਸਿੱਖ ਭਾਈਚਾਰੇ ਨੇ ਹਮੇਸ਼ਾ ਆਜ਼ਾਦੀ ਲਈ ਜਾਰੀ ਸੰਘਰਸ਼ 'ਚ ਕਸ਼ਮੀਰੀ ਮੁਸਲਮਾਨਾਂ ਦਾ ਪੂਰਾ ਸਾਥ ਦਿੱਤਾ ਹੈ। ਜੇਆਰਐੱਲ ਨੇ ਕਿਹਾ ਹੈ ਕਿ ਪੂਰੇ ਕਸ਼ਮੀਰੀ ਮੁਸਲਿਮ ਭਾਈਚਾਰੇ ਤੇ ਕਸ਼ਮੀਰੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ ਕਿ ਉਹ ਕਸ਼ਮੀਰ 'ਚ ਰਹਿਣ ਵਾਲੇ ਘੱਟ ਗਿਣਤੀਆਂ ਭਾਵੇਂ ਹਿੰਦੂ ਹੋਣ ਤੇ ਭਾਵੇਂ ਸਿੱਖ, ਜਾਂ ਬੋਧੀ ਸਾਰਿਆਂ ਦੀ ਹਿਫ਼ਾਜ਼ਤ ਕਰੇ।