v> ਆਈਏਐੱਨਐੱਸ, ਬੈਂਗਲੁਰੂ : ਕੋਰੋਨਾ ਵਾਇਰਸ ਲਾਕਡਾਊਨ ਦੇ ਚੱਲਦੇ ਦੇਸ਼-ਵਿਦੇਸ਼ 'ਚ ਭਾਰਤੀ ਫਸੇ ਹੋਏ ਹਨ। ਇਨ੍ਹਾਂ ਸਾਰੇ ਲੋਕਾਂ ਦੀ ਮਦਦ ਲਈ ਸਪੈਸ਼ਲ ਟਰੇਨਾਂ ਤੇ ਫਲਾਈਟ ਵੀ ਚਲਾਈਆਂ ਗਈਆਂ ਹਨ। ਅਜਿਹੇ 'ਚ ਵਿਦੇਸ਼ 'ਚ ਫਸੇ ਲੋਕਾਂ ਦੀ ਵਤਨ ਵਾਪਸੀ ਲਈ 'ਵੰਦੇ ਭਾਰਤ' ਮਿਸ਼ਨ ਤੇ ਆਪਰੇਸ਼ਨ ਸੇਤੂ ਚਲਾਇਆ ਗਿਆ ਹੈ। ਇਸ ਤਹਿਤ ਵਿਦੇਸ਼ਾਂ 'ਚ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਦੇਸ਼ 'ਚ ਵਾਪਸੀ ਲਿਆਉਣ ਦੀ ਮਦਦ ਜਾਰੀ ਹੈ। ਹੁਣ ਲੰਡਨ ਤੋਂ ਕਰਨਾਟਕ ਸੂਬੇ ਲਈ 326 ਯਾਤਰੀਆਂ ਨੂੰ ਪਹਿਲੀ ਫਲਾਈਟ ਤੋਂ ਲਿਆਂਦਾ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਦਿੱਤੀ।

Posted By: Seema Anand