ਮੁੰਬਈ, ਰਾਇਟਰ : ਦੇਸ਼ 'ਚ ਕੋਰੋਨਾ ਮਹਾਮਾਰੀ ਸੰਕਟ 'ਚ ਵੈਕਸੀਨ ਤੋਂ ਸਾਰਿਆਂ ਨੂੰ ਉਮੀਦਾਂ ਹਨ। ਵੈਕਸੀਨ ਦੇ ਅਗਲੇ ਸਾਲ ਸ਼ੁਰੂ 'ਚ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਸ 'ਚ ਹੁਣ ਕੇਂਦਰ ਸਰਕਾਰ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਦੀ ਯੋਜਨਾ ਬਣਾਉਣ 'ਚ ਲੱਗ ਗਈ ਹੈ। ਕੇਂਦਰ ਸਰਕਾਰ ਮੁਤਾਬਕ ਸਰਕਾਰ ਫਿਲਹਾਲ ਉਨ੍ਹਾਂ ਲੋਕਾਂ ਦੀ ਲਿਸਟ ਬਣਾਉਣ 'ਚ ਲੱਗੀ ਹੋਈ ਹੈ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਦੀ ਵੈਕਸੀਨ ਲਾਈ ਜਾਵੇਗੀ।

30 ਕਰੋੜ ਲੋਕਾਂ ਨੂੰ ਸਭ ਤੋਂ ਪਹਿਲਾਂ ਲੱਗੇਗਾ ਟੀਕਾ

ਇਕ ਸਥਾਨਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਸਰਕਾਰ ਨੇ ਲਗਪਗ 30 ਕਰੋੜ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਨ੍ਹਾਂ ਨੂੰ ਟੀਕਾ ਤਿਆਰ ਹੋਣ 'ਤੇ ਪਹਿਲਾਂ ਦਿੱਤਾ ਜਾਵੇਗਾ। ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਫਰੰਟਲਾਈਨ ਵਰਕਰਜ਼ ਵਰਗੇ ਹੈਲਥਕੇਅਰ ਪ੍ਰੋਫੈਸ਼ਨਲ ਪੁਲਿਸ, ਸੈਨੀਟੇਸ਼ਨ ਕਰਮਚਾਰੀ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਸਭ ਤੋਂ ਪਹਿਲੇ ਕੋਰੋਨਾ ਵੈਕਸੀਨ ਲਾਈ ਜਾਵੇਗੀ। ਮੀਡੀਆ ਰਿਪੋਰਟ ਦੇ ਮੁਤਾਬਕ ਲਗਪਗ 30 ਕਰੋੜ ਲੋਕਾਂ ਲਈ 60 ਕਰੋੜ ਟੀਕੇ ਲੱਗਣਗੇ।

ਹੈਲਥ ਫਰੰਟਲਾਈਨ ਵਰਕਰਜ਼ ਨੂੰ ਪਹਿਲਾਂ ਲੱਗੇਗਾ ਟੀਕਾ

ਮੀਡੀਆ ਰਿਪੋਰਟ ਮੁਤਾਬਕ ਇਕ ਵਾਰ ਟੀਕੇ ਨੂੰ ਮਨਜ਼ੂਰ ਮਿਲ ਜਾਵੇ ਤਾਂ ਉਸ ਤੋਂ ਬਾਅਦ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ। ਪ੍ਰਾਯਰਿਟੀ ਲਿਸਟ 'ਚ ਚਾਰ ਕੈਟੇਗਰੀਜ਼ ਹਨ-ਜਿਨ੍ਹਾਂ 'ਚ ਲਗਪਗ 50 ਤੋਂ 70 ਲੱਖ ਹੈਲਥਕੇਅਰ ਪ੍ਰੋਫੈਸ਼ਨਲ, ਦੋ ਕਰੋੜ ਤੋਂ ਜ਼ਿਆਦਾ ਫਰੰਟਲਾਈਨ ਵਰਕਰਜ਼, 50 ਸਾਲ ਤੋਂ ਜ਼ਿਆਦਾ ਉਮਰ ਵਾਲੇ ਲਗਪਗ 26 ਕਰੋੜ ਲੋਕ ਤੇ ਅਜਿਹੇ ਲੋਕ ਜੋ 50 ਸਾਲ ਤੋਂ ਘੱਟ ਉਮਰ ਦੇ ਹਨ ਜੇਕਰ ਕਈ ਹੁਰ ਬਿਮਾਰੀਆਂ ਨਾਲ ਜੂਝ ਰਹੇ ਹਨ।

Posted By: Ravneet Kaur