ਕਾਨੋ : ਨਾਈਜੀਰੀਆ 'ਚ ਐਤਵਾਰ ਨੂੰ ਇਕ ਆਤਮਘਾਤੀ ਹਮਲੇ ਵਿਚ 30 ਲੋਕਾਂ ਦੀਆਂ ਮੌਤਾਂ ਹੋ ਗਈਆਂ। ਬੋਰਨੋ ਸੂਬੇ ਦੀ ਰਾਜਧਾਨੀ ਮੈਦੁਗੁਰੀ ਤੋਂ 38 ਕਿਲੋਮੀਟਰ ਦੂਰ ਕੋਂਦੁਗਾ ਵਿਚ ਫੁੱਟਬਾਲ ਮੈਚ ਦੇਖ ਰਹੇ ਲੋਕਾਂ ਨੂੰ ਇਸ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਹਮਲੇ ਦੀ ਜ਼ਿੰਮੇਵਾਰੀ ਹਾਲੇ ਕਿਸੇ ਜਥੇਬੰਦੀ ਨੇ ਨਹੀਂ ਲਈ ਹੈ। ਪਰ ਇਸ ਦੇ ਪਿੱਛੇ ਅੱਤਵਾਦੀ ਜਥੇਬੰਦੀ ਬੋਕੋ ਹਰਮ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।