ਨਈ ਦੁਨੀਆ, ਨਵੀਂ ਦਿੱਲੀ : Solar and Lunar eclipse : 5 ਜੂਨ ਤੋਂ 5 ਜੁਲਾਈ ਦੇ ਵਿਚਕਾਰ 3 ਗ੍ਰਹਿਣ ਲੱਗਣਾ ਆਪਣੇ-ਆਪ 'ਚ ਦੁਰਲੱਭ ਘਟਨਾ ਹੈ। ਇਨ੍ਹਾਂ ਵਿਚੋਂ ਇਕ ਸੂਰਜ ਗ੍ਰਹਿਣ ਹੈ ਤੇ ਦੋ ਚੰਦਰ ਗ੍ਰਹਿਣ ਹਨ। ਇਕ ਗ੍ਰਹਿਣ 5 ਜੂਨ ਨੂੰ ਚੰਦਰ ਗ੍ਰਹਿਣ ਦੇ ਰੂਪ 'ਚ ਲੱਗ ਚੁੱਕਾ ਹੈ। 21 ਜੂਨ ਨੂੰ ਸੂਰਜ ਗ੍ਰਹਿਣ ਤੇ 5 ਜੁਲਾਈ ਨੂੰ ਸਾਲ ਦਾ ਤੀਸਰਾ ਚੰਦਰ ਗ੍ਰਹਿਣ ਲੱਗੇਗਾ। ਖਗੋਲੀ ਘਟਨਾ ਦੀ ਇਸ ਲੜੀ ਦੇ ਗਹਿਰੇ ਅਰਥ ਹਨ। ਜੋਤਿਸ਼ ਦੀ ਮੰਨੀਏ ਤਾਂ ਅਜਿਹਾ ਹੋਣਾ ਪੂਰੀ ਸ੍ਰਿਸ਼ਟੀ ਲਈ ਵੱਡੀ ਤਬਦੀਲੀ ਦਾ ਸੰਕੇਤ ਹੈ। ਇਹ ਤਬਦੀਲੀ ਚੰਗੀ ਵੀ ਹੋ ਸਕਦੀ ਹੈ ਤੇ ਬੁਰੀ ਵੀ। ਤਿੰਨ ਗ੍ਰਹਿਣ ਸ਼ੁੱਭ ਵੀ ਹੋ ਸਕਦੇ ਹਨ, ਅਸ਼ੁੱਭ ਤੇ ਤਬਾਹਕੁੰਨ ਵੀ। ਆਓ ਸਮਝਦੇ ਹਾਂ ਕਿ ਇਹ ਗ੍ਰਹਿਣ ਦੇਸ਼ ਤੇ ਦੁਨੀਆ ਸਮੇਤ 12 ਰਾਸ਼ੀਆਂ 'ਤੇ ਕੀ ਅਸਰ ਪਾਉਣਗੇ।

ਕਦੋਂ ਕਿਹੜਾ ਗ੍ਰਹਿਣ

ਇਸ ਸਾਲ ਦਾ ਦੂਸਰਾ ਚੰਦਰ ਗ੍ਰਹਿਣ 5 ਜੂਨ ਨੂੰ ਲੱਗ ਚੁੱਕਾ ਹੈ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਚੰਦਰ ਗ੍ਰਹਿਣ ਲੱਗਾ ਸੀ। ਇਸ ਤੋਂ ਬਾਅਦ 21 ਜੂਨ ਨੂੰ ਸੂਰਜ ਗ੍ਰਹਿਣ ਲੱਗੇਗਾ ਜਿਹੜਾ ਕਿ ਕੁੰਡਲੀ ਅਕਾਰ ਦਾ ਹੋਵੇਗਾ। ਇਹ ਭਾਰਤ 'ਚ ਨਜ਼ਰ ਨਹੀਂ ਆਵੇਗਾ। ਤੀਸਰਾ ਗ੍ਰਹਿਣ ਵੀ ਚੰਦਰ ਗ੍ਰਹਿਣ ਹੈ ਜਿਹਰਾ 5 ਜੁਲਾਈ ਨੂੰ ਲੱਗੇਗਾ। ਇਕ ਮਹੀਨੇ 'ਚ ਤਿੰਨ ਗ੍ਰਹਿਣ ਲੱਗਣਗੇ ਤੇ ਸਿਰਫ਼ ਇਕ ਗ੍ਰਹਿਣ ਭਾਰਤ 'ਚ ਨਜ਼ਰ ਆਵੇਗਾ। ਇਕ ਮਹੀਨੇ 'ਚ ਤਿੰਨ ਗ੍ਰਹਿਣ ਲੱਗਣਾ ਦੇਸ਼ ਲਈ ਹਿਤਕਾਰੀ ਨਹੀਂ। 5 ਜੂਨ ਤੋਂ 5 ਜੁਲਾਈ 2020 ਦੇ ਵਿਚਕਾਰ ਤਿੰਨ ਗ੍ਰਹਿਣ ਲੱਗ ਰਹੇ ਹਨ।

ਇਕ ਮਹੀਨੇ 'ਚ ਤਿੰਨ ਗ੍ਰਹਿਣ

1. ਚੰਦਰਗ੍ਰਹਿਣ - 5 ਜੂਨ, 2020

ਆਰੰਭ - ਰਾਤ 11:15

ਅੰਤ - ਰਾਤ 2:34 (6 ਜੂਨ)

ਕੁੱਲ ਮਿਆਦ - 3 ਘੰਟੇ 19 ਮਿੰਟ

2. ਸੂਰਜ ਗ੍ਰਹਿਣ - 21 ਜੂਨ 2020

ਆਰੰਭ - ਸਵੇਰੇ 9:15

ਅੰਤ - ਸ਼ਾਮ 15:03

ਕੁੱਲ ਮਿਆਦ - 5 ਘੰਟੇ 48 ਮਿੰਟ

3. ਚੰਦਰ ਗ੍ਰਹਿਣ - 5 ਜੁਲਾਈ 2020

ਆਰੰਭ : ਸਵੇਰੇ 8:37 ਮਿੰਟ

ਅੰਤ : ਦਿਨ 11:22 ਮਿੰਟ

ਕੁੱਲ ਮਿਆਦ - 2 ਘੰਟੇ 45 ਮਿੰਟ

(ਭਾਰਤ 'ਚ ਨਜ਼ਰ ਨਹੀਂ ਆਵੇਗਾ, ਇਸ ਲਈ ਸੂਤਕ ਨਹੀਂ ਮੰਨਿਆ ਜਾਵੇਗਾ, ਪਰ ਸਾਧਨਾ ਲਈ ਮੰਨਿਆ ਜਾਵੇਗਾ)

21 ਜੂਨ 2020 ਸੂਰਜ ਗ੍ਰਹਿਣ

ਇਕੱਠੇ 6 ਗ੍ਰਹਿ ਵੱਕਰੀ ਰਹਿਣਗੇ। ਬੁੱਧ, ਬ੍ਰਹਿਸਪਤੀ, ਸ਼ੁੱਕਰ, ਸ਼ਨੀ, ਰਾਹੂ, ਕੇਤੂ ਆਦਿ ਗ੍ਰਹਿ 21 ਜੂਨ 2020 ਨੂੰ ਵੱਕਰੀ ਰਹਿਣਗੇ।

ਇਨ੍ਹਾਂ 6 ਗ੍ਰਹਿਆਂ ਦਾ ਵੱਕਰੀ ਹੋਣਾ ਯਾਨੀ ਵੱਡਾ ਤਹਿਲਕਾ ਮਚਾਉਣ ਵਾਲਾ ਹੈ।

5 ਜੁਲਾਈ 2020 ਚੰਦਰ ਗ੍ਰਹਿਣ ਇਕ ਬਹੁਤ ਵੱਡਾ ਪਰਿਵਰਤਨ

ਮੰਗਲ ਦਾ ਰਾਸ਼ੀ ਪਰਿਵਰਤਨ

ਸੂਰਜ ਦਾ ਰਾਸ਼ੀ ਪਰਿਵਰਤਨ

ਗੁਰੂ ਧਨੂ ਰਾਸ਼ੀ 'ਚ ਵਾਪਸ, ਪਰ ਵੱਕਰੀ ਰਹਿਣਗੇ।

ਸ਼ੁੱਕਰ ਮਾਰਗੀ

ਇਹ ਪਵੇਗਾ ਦੁਨੀਆ 'ਤੇ ਅਸਰ

ਕੁਦਰਤੀ ਆਫ਼ਤਾਂ ਆਉਣਗੀਆਂ। ਵਿਸ਼ਵ 'ਚ ਕਿਤੇ ਜੰਗ ਹੋਵੇਗੀ ਤੇ ਕਿਤੇ ਆਲਮੀ ਤਾਕਤਾਂ ਲੜਨ ਲਈ ਹਾਵੀ ਹੋਣਗੀਆਂ। ਕਿਸੇ ਕੀਰਤੀਮਾਨ ਸਿਆਸੀ ਆਗੂ ਦੀ ਹੱਤਿਆ ਹੋਵੇਗੀ। ਕੁਝ ਜਗ੍ਹਾ ਆਪਸੀ ਲੜਾਈਆਂ ਹੋਣਗੀਆਂ। ਜਲ ਪਰਲੋ ਦਾ ਖ਼ਤਰਾ ਸਾਡੇ ਸਾਰਿਆਂ 'ਤੇ ਮੰਡਰਾ ਰਿਹਾ ਹੈ।

ਰਾਸ਼ੀਆਂ 'ਤੇ ਇਹ ਪਵੇਗਾ ਅਸਰ

ਮੇਖ, ਬ੍ਰਿਸ਼ਚਕ, ਧਨੂ, ਕੁੰਭ : ਅਸ਼ੁੱਭ

ਮਕਰ, ਮੀਨ, ਤੁਲਾ, ਮਿਥੁਨ : ਸ਼ੁੱਭ

ਕਰਕ, ਸਿੰਘ, ਕੰਨਿਆ, ਬ੍ਰਿਖ : ਠੀਕ-ਠੀਕ

(ਜੋਤਸ਼ੀ ਅਨੁਮਾਨ ਪੰਡਤ ਗਣੇਸ਼ ਸ਼ਰਮਾ, ਗੋਲਡ ਮੈਡਲ ਪ੍ਰਾਪਤ ਜੋਤਿਸ਼ ਆਚਾਰੀਆ ਸੀਹੋਰ ਅਨੁਸਾਰ)

Posted By: Seema Anand