ਜੇਐੱਨਐੱਨ, ਏਐੱਨਆਈ : ਰੇਲ ਤੇ ਗ੍ਰਹਿ ਮੰਤਰਾਲੇ ਦੀ ਸ਼ਨਿਚਰਵਾਰ ਨੂੰ ਸੰਯੁਕਤ ਪ੍ਰੈੱਸ ਕਾਨਫਰੰਸ ਆਯੋਜਿਤ ਹੋਈ। ਇਸ ਮੌਕੇ 'ਤੇ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਿਆ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ਹੁਣ ਤਕ 2600 ਤੋਂ ਜ਼ਿਆਦਾ ਵਿਸ਼ੇਸ਼ ਟਰੇਨਾਂ ਚੱਲੀਆਂ ਹਨ, 36 ਤੋਂ ਜ਼ਿਆਦਾ ਲੱਖ ਪ੍ਰਵਾਸੀਆਂ ਨੇ ਇਨ੍ਹਾਂ ਟਰੇਨਾਂ ਦਾ ਫਾਇਦਾ ਲਿਆ ਹੈ। ਬੱਸਾਂ 'ਚ 40 ਲੱਖ ਤੋਂ ਜ਼ਿਆਦਾ ਲੋਕ ਯਾਤਰਾ ਕਰ ਚੁੱਕੇ ਹਨ। 1 ਜੂਨ ਤੋਂ ਰੇਲਵੇ ਹੋਰ ਵੀ ਸਪੈਸ਼ਲ ਟਰੇਨਾਂ ਚਲਾਏਗਾ, ਜਿਸ ਲਈ 14 ਲੱਖ ਬੁਕਿੰਗ ਹੋ ਚੁੱਕੀ ਹੈ।

ਰੇਲਵੇ ਬੋਰਡ ਦੇ ਪ੍ਰਧਾਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਇਕ ਮਈ ਨੂੰ ਸ਼੍ਰਮਿਕ ਸਪੈਸ਼ਲ ਟਰੇਨਾਂ ਸ਼ੁਰੂ ਕੀਤੀਆਂ ਹਨ। ਸਾਰੇ ਯਾਤਰੀਆਂ ਨੂੰ ਮੁਫ਼ਤ ਖਾਣਾ ਤੇ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਟਰੇਨਾਂ ਤੇ ਸਟੇਸ਼ਨਾਂ 'ਚ ਸੋਸ਼ਲ ਡਿਸਟੈਂਸਿੰਗ ਤੇ ਸਵੱਛਤਾ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ। 80% ਟਰੇਨ ਯਾਤਰਾਵਾਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੀ ਗਈ ਹੈ।

Posted By: Amita Verma