ਜੇਐੱਨਐੱਨ, ਨਵੀਂ ਦਿੱਲੀ : ਰਾਜਧਾਨੀ 'ਚ ਕੋਰੋਨਾ ਸੰਕ੍ਰਮਣ ਬਹੁਤ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਲਗਪਗ 25,500 ਕੇਸ ਸਾਹਮਣੇ ਆਏ ਹਨ। ਚਿੰਤਾ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ 'ਚ ਪਾਜ਼ੇਟਿਵਿਟੀ ਰੇਟ ਵੱਧ ਕੇ ਕਰੀਬ 30% ਹੋ ਗਿਆ ਹੈ। ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।

ਕੋਰੋਨਾ ਨੂੰ ਲੈ ਕੇ ਵਿਗੜ ਰਹੇ ਹਾਲਾਤ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਡਿਜੀਟਲ ਪ੍ਰੈੱਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਦਿੱਲੀ 'ਚ ਕੋਰੋਨਾ ਸੰਕ੍ਰਮਣ ਦਰ 30 ਫੀਸਦੀ ਪਹੁੰਚ ਗਿਆ ਹੈ। ਦਿੱਲੀ 'ਚ ਕੋਰੋਨਾ ਦੇ 25,500 ਕੇਸ ਸਾਹਮਣੇ ਆਏ ਹਨ। ਦਿੱਲੀ 'ਚ ਬੈੱਡ ਦੀ ਕਮੀ ਹੋ ਗਈ ਹੈ। ਆਈਸੀਯੂ ਬੈੱਡ ਦਿੱਲੀ ਭਰ 'ਚ 100 ਬਚੇ ਹਨ। ਆਕਸੀਜਨ ਖ਼ਤਮ ਹੁੰਦੀ ਜਾ ਰਹੀ ਹੈ। ਕੱਲ੍ਹ ਇਕ ਪ੍ਰਾਈਵੇਟ ਹਸਪਤਾਲ 'ਚ ਇਕ ਵੱਡੀ ਘਟਨਾ ਹੁੰਦੇ-ਹੁੰਦੇ ਬਚੀ।

ਉਨ੍ਹਾਂ ਦੱਸਿਆ ਕਿ ਸਵੇਰੇ ਅਮਿਤ ਸ਼ਾਹ ਜੀ ਨਾਲ ਗੱਲ ਹੋਈ। ਕੇਂਦਰ ਤੋਂ ਮਦਦ ਮਿਲ ਰਹੀ ਹੈ। ਕੇਂਦਰ ਤੋਂ ਤੁਰੰਤ ਆਕਸੀਜਨ ਉਪਲਬੱਧ ਕਰਵਾਉਣ ਦੀ ਮੰਗ ਕੀਤੀ ਹੈ। ਦਿੱਲੀ 'ਚ ਪਲ਼-ਪਲ਼ ਹਾਲਾਤ ਖਰਾਬ ਹੋ ਰਹੇ ਹਨ। ਕੇਂਦਰ ਤੋਂ ਸੱਤ ਹਜ਼ਾਰ ਬੈੱਡ ਮੰਗੇ ਹਨ। ਅਸੀਂ ਆਪਣੇ ਤੌਰ 'ਤੇ ਵੀ 6 ਹਜ਼ਾਰ ਆਕਸੀਜ਼ਨ ਬੈੱਡ ਅਗਲੇ ਕੁਝ ਦਿਨਾਂ 'ਚ ਤਿਆਰ ਕਰ ਦੇਵਾਂਗੇ।

Posted By: Amita Verma