v> ਏਐੱਨਆਈ, ਜੈਪੁਰ : ਦੇਸ਼ਭਰ 'ਚ ਲੱਗੇ ਲਾਕਡਾਊਨ ਦੇ ਚੱਲਦਿਆਂ ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਫਸੇ ਕੋਟਾ ਦੇ 2300 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਗਿਆ ਹੈ। ਸਰਕਾਰ ਨੇ ਵਿਦਿਆਰਥੀਆਂ ਦੀ ਮਦਦ ਲਈ ਸ਼ੁੱਕਰਵਾਰ ਨੂੰ ਸਪੈਸ਼ਲ ਬੱਸ ਸੇਵਾ ਸ਼ੁਰੂ ਕੀਤੀ। ਇਸ ਦੌਰਾਨ ਕੁੱਲ 2300 ਵਿਦਿਆਰਥੀਆਂ ਨੂੰ ਪੱਛਮੀ ਬੰਗਾਲ ਦੇ ਆਸਨਸੋਲ, ਕੋਲਕਾਤਾ ਤੇ ਸਿਲੀਗੁੜੀ 'ਚ 84 ਬੱਸਾਂ ਰਾਹੀਂ ਸਾਰਿਆਂ ਨੂੰ ਘਰ ਪਹੁੰਚਾਇਆ ਗਿਆ।

ਦੱਸ ਦੇਈਏ ਕਿ ਦੇਸ਼ਭਰ 'ਚ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਦੇਸ਼ ਦੇ ਕੋਨੇ-ਕੋਨੇ 'ਚ ਲੋਕ ਫਸੇ ਹੋਏ ਹਨ। ਅਜਿਹੇ 'ਚ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤਕ ਪਹੁੰਚਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

Posted By: Seema Anand