ਜੇਐੱਨਐੱਨ, ਨਵੀਂ ਦਿੱਲੀ : ਸਾਲ 2012 'ਚ ਹੋਏ ਨਿਰਭੈਯਾ ਮਾਮਲੇ 'ਚ ਸੁਪਰੀਮ ਕੋਰਟ ਵੱਲ਼ੋਂ ਫਾਂਸੀ ਦੀ ਸਜ਼ਾ ਪਾਏ ਦੋਸ਼ੀ ਵਿਨੈ ਸ਼ਰਮਾ ਦੀ ਰਹਿਮ ਦੀ ਪਟੀਸ਼ਨ 'ਚ ਨਵਾਂ ਮੋੜ ਆਇਆ ਹੈ। ਸਮਾਚਾਰ ਏਜੰਸੀ ਮੁਤਾਬਿਕ, 2012 'ਚ ਹੋਏ ਨਿਰਭੈਯਾ ਸਾਮੂਹਿਕ ਜਬਰ ਜਨਾਹ ਦੇ ਦੋਸ਼ੀ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਭੇਜੀ ਗਈ ਰਹਿਮ ਦੀ ਪਟੀਸ਼ਨ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਉਸ 'ਤੇ ਉਸ ਦੇ ਦਸਤਖ਼ਤ ਨਹੀਂ ਹਨ, ਇਸ ਲਈ ਰਹਿਮ ਦੀ ਪਟੀਸ਼ਨ ਤੁਰੰਤ ਖ਼ਾਰਜ ਕੀਤੀ ਜਾਵੇ।

Posted By: Amita Verma