ਜੇਐੱਨਐੱਨ, ਨਵੀਂ ਦਿੱਲੀ : 7 ਸਾਲ ਤੋਂ ਜ਼ਿਆਦਾ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਨਿਰਭੈਆ ਨੂੰ ਅੱਜ ਇਨਸਾਫ਼ ਮਿਲ ਗਿਆ। ਨਿਰਭੈਆ ਦੇ ਦੋਸ਼ੀਆਂ ਨੂੰ ਅੱਜ ਸਵੇਰੇ 5.30 ਵਜੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ। ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਨੂੰ ਹਰ ਕੋਈ ਇਤਹਾਸਿਕ ਦੱਸ ਰਿਹਾ ਹੈ। ਉੱਥੇ ਆਪਣੀ ਬੇਟੀ ਲਈ ਇਨਸਾਫ਼ ਮਿਲਣ ਤੋਂ ਬਾਅਦ ਨਿਰਭੈਆ ਦੀ ਮਾਂ ਨੇ ਕਿਹਾ ਕਿ ਸਾਡੀ ਬੇਟੀ ਹੁਣ ਜ਼ਿੰਦਾ ਨਹੀਂ ਹੈ ਤੇ ਹੁਣ ਕਦੇ ਵਾਪਸ ਨਹੀਂ ਆਵੇਗੀ। ਆਓ ਜਾਣਦੇ ਹਾਂ ਕਿਸਨੇ ਫਾਂਸੀ 'ਤੇ ਕੀ ਪ੍ਰਤੀਕਿਰਿਆ ਦਿੱਤੀ...

2012 Delhi Nirbhaya Case Hanging Reaction:

ਪੀਐੱਮ ਮੋਦੀ ਬੋਲੇ- ਔਰਤਾਂ ਦੀ ਗਰਿਮਾ ਤੇ ਸੁੱਰਖਿਆ ਦੀ ਜਿੱਤ

ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਿਆਂ ਹੋਇਆ ਹੈ। ਔਰਤਾਂ ਦੀ ਗਰਿਮਾ ਤੇ ਸੁੱਰਖਿਆ ਸੁਨਿਸ਼ਚਿਤ ਕਰਨ ਲਈ ਇਸ ਦਾ ਬਹੁਤ ਮਹੱਤਵ ਹੈ। ਸਾਡੀ ਨਾਰੀ ਸ਼ਕਤੀ ਨੇ ਹਰ ਖੇਤਰ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਨੂੰ ਮਿਲ ਕੇ ਇਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਜਿੱਥੇ ਮਹਿਲਾ ਸਸ਼ਕਤੀਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ, ਜਿੱਥੇ ਸਮਾਨਤਾ ਤੇ ਮੌਕੇ 'ਤੇ ਜ਼ੋਰ ਦਿੱਤਾ ਜਾਵੇ।

ਸਮ੍ਰਿਤੀ ਇਰਾਨੀ ਨੇ ਪ੍ਰਗਟਾਈ ਖ਼ੁਸ਼ੀ

ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਤੋਂ ਬਾਅਦ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਇਸ 'ਤੇ ਖ਼ੁਸ਼ੀ ਪ੍ਰਗਟਾਈ ਹੈ ਤੇ ਕਿਹਾ ਕਿ ਮੈਂ ਇਸ ਦਿਨ ਦਾ ਅਭਿਵਾਦਨ ਕਰਦੀ ਹਾਂ ਕਿ ਆਖਿਰਕਾਰ ਨਿਰਭੈਆ ਨੂੰ ਨਿਆਂ ਮਿਲਿਆ ਹੈ। ਨਿਰਭੈਆ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹਰ ਦੋਸ਼ੀ ਲਈ ਇਕ ਸੰਦੇਸ਼ ਹੈ ਕਿ ਇਕ ਦਿਨ ਕਾਨੂੰਨ ਤੁਹਾਨੂੰ ਫੜ ਲਵੇਗਾ।

ਫਾਂਸੀ 'ਤੇ ਨਿਰਭੈਆ ਦੀ ਮਾਂ ਬੋਲੀ- ਆਖਿਰਕਾਰ ਤੁਹਾਨੂੰ ਨਿਆਂ ਮਿਲਿਆ

ਨਿਰਭੈਆ ਦੀ ਮਾਂ ਨੇ ਕਿਹਾ ਕਿ ਸਾਡੀ ਬੇਟੀ ਹੁਣ ਜ਼ਿੰਦਾ ਨਹੀਂ ਹੈ ਤੇ ਨਾ ਹੀ ਵਾਪਸ ਆਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਲੜਾਈ ਉਦੋਂ ਸ਼ੁਰੂ ਕੀਤੀ ਸੀ ਜਦੋਂ ਉਹ ਸਾਨੂੰ ਛੱਡ ਕੇ ਚੱਲੀ ਗਈ। ਇਹ ਸੰਘਰਸ਼ ਉਸ ਲਈ ਸੀ ਪਰ ਅਸੀਂ ਭਵਿੱਖ 'ਚ ਆਪਣੀ ਦੇਸ਼ ਦੀਆਂ ਕੁੜੀਆਂ ਲਈ ਇਸ ਲੜਾਈ ਨੂੰ ਜਾਰੀ ਰੱਖਾਂਗੇ। ਮੈਂ ਆਪਣੀ ਬੇਟੀ ਦੀ ਤਸਵੀਰ ਨੂੰ ਗਲ਼ੇ ਲਗਾਇਆ ਤੇ ਕਿਹਾ ਆਖਿਰਕਾਰ ਸਾਨੂੰ ਨਿਆਂ ਮਿਲਿਆ।

ਜੱਲਾਦ ਪਵਨ ਨੇ ਕਿਹਾ- ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਖ਼ੁਸ਼ੀ

ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਵਾਲੇ ਜੱਲਾਦ ਪਵਨ ਫਾਂਸੀ ਦੇਣ ਤੋਂ ਬਾਅਦ ਸਖ਼ਤ ਸੁਰੱਖਿਆ ਵਿਵਸਥਾ ਦੇ ਵਿਚਕਾਰ ਉੱਤਰ ਪ੍ਰਦੇਸ਼ ਦੇ ਮੇਰਠ ਲਈ ਰਵਾਨਾ ਹੋ ਗਏ ਹਨ। ਪਵਨ ਜੱਲ਼ਾਦ ਨੇ ਫਾਂਸੀ ਤੋਂ ਬਾਅਦ ਕਿਹਾ, ਮੇਰੀ ਜ਼ਿੰਦਗੀ 'ਚ ਪਹਿਲੀ ਵਾਰ, ਮੈਨੂੰ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਖ਼ੁਸ਼ੀ ਹੈ। ਮੈਂ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ। ਮੈਂ ਰੱਬ ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਧੰਨਵਾਦ ਕਰਦਾ ਹਾਂ।'

ਕੇਜਰੀਵਾਲ ਨੇ ਕਿਹਾ- ਸਾਡੇ ਸਿਸਟਮ 'ਚ ਬਹੁਤ ਖ਼ਾਮੀਆਂ

ਦਿੱਲ਼ੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਕਿਹਾ ਕਿ ਨਿਆਂ ਦਿਲਾਉਣ 'ਚ 7 ਸਾਲ ਲੱਗ ਗਏ। ਅੱਜ, ਅਸੀਂ ਇਕ ਸਹੁੰ ਲੈਣੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਫਿਰ ਕਦੇ ਨਾ ਵਾਪਰੇ। ਅਸੀਂ ਦੇਖਿਆ ਹੈ ਕਿ ਹਾਲ ਹੀ 'ਚ ਦੋਸ਼ੀਆਂ ਨੇ ਕਾਨੂੰਨ 'ਚ ਹੇਰਫੇਰ ਕਿਵੇਂ ਕੀਤਾ। ਸਾਡੇ ਸਿਸਟਮ 'ਚ ਬਹੁਤ ਖ਼ਾਮੀਆਂ ਹਨ, ਸਾਨੂੰ ਸਿਸਟਮ 'ਚ ਸੁਧਾਰ ਕਰਨ ਦੀ ਲੋੜ ਹੈ।

ਸਵਾਤੀ ਮਾਲੀਵਾਲ ਬੋਲੀ- ਇਹ ਇਕ ਇਤਹਾਸਿਕ ਦਿਨ

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਇਹ ਇਕ ਇਤਹਾਸਿਕ ਦਿਨ ਹੈ, ਨਿਰਭੈਆ ਨੂੰ 7 ਸਾਲ ਬਾਅਦ ਨਿਆਂ ਮਿਲਿਆ, ਉਸ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲੀ ਹੋਵੇਗੀ। ਦੇਸ਼ ਨੇ ਜਬਰ ਜਨਾਹ ਵਾਲਿਆਂ ਨੂੰ ਇਕ ਸਖ਼ਤ ਸੰਦੇਸ਼ ਦਿੱਤਾ ਹੈ ਕਿ ਜੇ ਕਿਸੇ ਨੇ ਇਹ ਅਪਰਾਧ ਕੀਤਾ ਤਾਂ ਉਸ ਨੂੰ ਫਾਂਸੀ ਦਿੱਤੀ ਜਾਵੇਗੀ।

Posted By: Amita Verma