ਗਾਜ਼ੀਆਬਾਦ, ਜੇਐੱਨਐੱਨ : ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਪਾਂਡਵ ਨਗਰ ਇਲਾਕੇ 'ਚ ਇਕ ਦੋ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਪਾਂਡਵ ਨਗਰ ਇਲਾਕੇ 'ਚ 2 ਮੰਜ਼ਿਲਾ ਇਮਾਰਤ ਦੇ ਇਕਦਮ ਡਿੱਗਣ ਦਾ ਹਾਦਸਾ ਸੋਮਵਾਰ ਰਾਤ 11 ਵਜੇ ਦਾ ਹੈ।

ਸੂਚਨਾ ਮਿਲਣ 'ਤੇ ਕੌਮੀ ਆਫ਼ਤ ਰਿਸਪੌਂਸ ਬਲ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਮਿਲੀ ਜਾਣਕਾਰੀ ਅਨੁਸਾਰ, ਪਾਂਡਵ ਨਗਰ ਦੇ ਪਲਾਟ 335 ਅਤੇ 338 'ਤੇ ਪ੍ਰਮੋਦ ਵਰਮਾ ਦੀ ਕੈਮੀਕਲ ਫੈਕਟਰੀ ਚੱਲ ਰਹੀ ਸੀ, ਪਰ ਕੁਝ ਦਿਨਾਂ ਤੋਂ ਕੰਮ ਬੰਦ ਸੀ। ਉੱਥੇ, ਫੈਕਟਰੀ 'ਚ ਨਿਰਮਾਣ ਕਾਰਜ ਚੱਲ ਰਿਹਾ ਸੀ।

ਇਸ ਦੌਰਾਨ ਸੋਮਵਾਰ ਰਾਤ 11 ਵਜੇ ਫੈਕਟਰੀ ਦੀ ਇਮਾਰਤ ਜ਼ਮੀਨਦੋਜ਼ ਹੋ ਗਈ। ਹਾਦਸੇ ਸਮੇਂ ਪੰਜ ਮਜਦੂਰ ਮੌਕੇ 'ਤੇ ਸਨ। ਮਾਲਕ ਦਾ ਫੋਨ ਸਵਿਟ ਆਫ ਆ ਰਿਹਾ ਹੈ। ਉੱਥੇ, ਪੁਲਿਸ ਨੂੰ ਸੂਚਨਾ ਦਿੱਤੇ ਬਿਨਾਂ ਸਾਰੇ ਮਜਦੂਰ ਭੱਜ ਗਏ ਹਨ।

Posted By: Jagjit Singh