ਵਿਸ਼ਾਖਾਪਟਨਮ (ਏਜੰਸੀਆਂ) : ਫ਼ੌਜ ਮੁਖੀ ਐੱਮਐੱਸ ਨਰਵਾਨੇ ਨੇ ਵੀਰਵਾਰ ਨੂੰ ਵਿਸ਼ਾਖਾਪਟਨਮ 'ਚ ਦੇਸ਼ ਵਿਚ ਬਣੀ ਪਣਡੁੱਬੀ ਰੋਕੂ ਜੰਗੀ ਬੇੜੇ (ਏਐੱਸਡਬਲਯੂ) ਆਈਐੱਨਐੱਸ ਕਵਰਤੀ ਨੂੰ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ। ਆਈਐੱਨਐੱਸ ਕਵਰਤੀ ਪ੍ਰਰਾਜੈਕਟ 28 ਤਹਿਤ ਸਵਦੇਸ਼ 'ਚ ਬਣੇ ਚਾਰ ਪਣਡੁੱਬੀ ਰੋਕੂ ਜੰਗੀ ਬੇੜਿਆਂ ਵਿਚ ਆਖ਼ਰੀ ਹੈ। ਇਸ ਨੂੰ ਜਲ ਸੈਨਾ ਨੇ ਆਪਣੇ ਸੰਗਠਨ ਜਲ ਸੈਨਾ ਡਿਜ਼ਾਈਨ ਡਾਇਰੈਕਟੋਰੇਟ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ ਅਤੇ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼, ਕੋਲਕਾਤਾ ਵੱਲੋਂ ਬਣਾਇਆ ਗਿਆ ਹੈ। ਜਹਾਜ਼ ਨੂੰ ਸਾਰੇ ਸਮੁੰਦਰੀ ਪ੍ਰਰੀਖਣਾਂ ਵਿਚ ਸਫਲ ਰਹਿਣ ਤੋਂ ਬਾਅਦ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ ਹੈ।

ਆਈਐੱਨਐੱਸ ਕਵਰਤੀ ਵਿਚ ਅਤਿ-ਆਧੁਨਿਕ ਹਥਿਆਰ ਅਤੇ ਸੈਂਸਰ ਸੂਟ ਹਨ, ਜਿਹੜੇ ਪਣਡੁੱਬੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ 'ਤੇ ਉਚਿਤ ਕਾਰਵਾਈ ਕਰਨ ਵਿਚ ਸਮਰੱਥ ਹਨ। ਆਪਣੀ ਪਣਡੁੱਬੀ ਰੋਕੂ ਜੰਗੀ ਸਮਰੱਥਾ ਤੋਂ ਇਲਾਵਾ ਜਹਾਜ਼ ਵਿਚ ਲੰਬੀ ਦੂਰੀ ਦੀ ਤਾਇਨਾਤੀ ਲਈ ਭਰੋਸੇਮੰਦ ਆਤਮਰੱਖਿਆ ਪ੍ਰਣਾਲੀ ਵੀ ਹੈ।

ਇਸ ਜੰਗੀ ਬੇੜੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ 90 ਫ਼ੀਸਦੀ ਸਵਦੇਸ਼ੀ ਉਪਕਰਣ ਹਨ ਅਤੇ ਇਸ ਦੇ ਸੁਪਰਸਟ੍ਕਚਰ ਲਈ ਕਾਰਬਨ ਕੰਪੋਜਿਟ ਦਾ ਇਸਤੇਮਾਲ ਕੀਤਾ ਗਿਆ ਹੈ ਜਿਹੜੇ ਭਾਰਤੀ ਜਹਾਜ਼ ਨਿਰਮਾਣ ਦੇ ਖੇਤਰ ਵਿਚ ਵੱਡੀ ਸਫਲਤਾ ਹੈ। ਜੰਗੀ ਬੇੜੇ ਨੂੰ ਜਲ ਸੈਨਾ ਵਿਚ ਸ਼ਾਮਲ ਕਰਨ ਦਾ ਸਮਾਗਮ ਵਿਸ਼ਾਖਾਪਟਨਮ ਡਾਕਯਾਰਡ ਵਿਚ ਹੋਇਆ।

ਆਈਐੱਨਐੱਸ ਕਵਰਤੀ ਦਾ ਨਾਂ 1971 ਦੇ ਬੰਗਲਾਦੇਸ਼ ਮੁਕਤੀ ਸੰਗਰਾਮ ਵਿਚ ਆਪਣੇ ਅਭਿਆਨਾਂ ਜ਼ਰੀਏ ਅਹਿਮ ਭੂਮਿਕਾ ਨਿਭਾਉਣ ਵਾਲੇ ਜੰਗੀ ਬੇੜੇ ਆਈਐੱਨਐੱਸ ਕਵਰਤੀ ਦੇ ਨਾਂ 'ਤੇ ਮਿਲਿਆ। ਸਾਬਕਾ ਆਈਐੱਨਐੱਸ ਕਵਰਤੀ ਅਰਨਲ ਕਲਾਸ ਮਿਜ਼ਾਈਲ ਜੰਗੀ ਬੇੜਾ ਸੀ।