style="text-align: justify;"> ਸਟੇਟ ਬਿਊਰੋ, ਕੋਲਕਾਤਾ : ਬੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਿੰਸਾ ਵਧਦੀ ਹੀ ਜਾ ਰਹੀ ਹੈ। ਸ਼ਨਿਚਰਵਾਰ ਦੇਰ ਸ਼ਾਮ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ਵਿਚ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਦੀ ਘਰ ਵਿਚ ਵੜ ਕੇ ਹੱਤਿਆ ਕਰ ਦਿੱਤੀ ਗਈ। ਮਿ੍ਤਕ ਦਾ ਨਾਂ ਗੁਮਾਨੀ ਖ਼ਾਨ (42) ਹੈ। ਉਹ ਪ੍ਰਮੋਟਿੰਗ ਦੇ ਕਾਰੋਬਾਰ ਨਾਲ ਜੁੜਿਆ ਹੋਣ ਕਾਰਨ ਮਜ਼ਦੂਰ ਠੇਕੇਦਾਰ ਵੀ ਸੀ।

ਪੁਲਿਸ ਸੂਤਰਾਂ ਮੁਤਾਬਕ, ਬੈਰਕਪੁਰ ਨਗਰਪਾਲਿਕਾ ਦੇ ਵਾਰਡ 18 ਤਹਿਤ ਅਲੀ ਹੈਦਰ ਰੋਡ ਦੇ ਗਵਾਲਪਾੜਾ ਨਿਵਾਸੀ ਗੁਮਾਨੀ ਖ਼ਾਨ ਸ਼ਨਿਚਰਵਾਰ ਦੇਰ ਸ਼ਾਮ ਆਪਣੇ ਘਰ ਵਿਚ ਸਨ, ਉਦੋਂ ਮੋਟਰਸਾਈਕਲ ਰਾਹੀਂ ਕੁਝ ਅਣਪਛਾਤੇ ਲੋਕ ਆਏ ਅਤੇ ਉਨ੍ਹਾਂ ਦੇ ਘਰ ਵਿਚ ਵੜ ਕੇ ਗੋਲ਼ੀਆਂ ਮਾਰ ਕੇ ਭੱਜ ਗਏ। ਲਹੂਲੁਹਾਨ ਹਾਲਤ ਵਿਚ ਗੁਮਾਨੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ।

ਉਥੇ ਹਾਵੜਾ 'ਚ ਤਿ੍ਣਮੂਲ ਤੇ ਭਾਜਪਾ ਵਿਚਾਲੇ ਸਿਆਸੀ ਵੱਕਾਰ ਦੀ ਲੜਾਈ ਹਿੰਸਕ ਹੋ ਗਈ ਹੈ। ਇੱਥੋਂ ਦੇ ਬਾਲੀ ਵਿਧਾਨ ਸਭਾ ਖੇਤਰ ਤਹਿਤ ਲਿਲੁਆ ਵਿਚ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪ ਵੀ ਹੋਈ।