ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਅੰਦਰ ਲਾਕਡਾਊਨ ਲਾਉਣ ਦੇ ਬਾਵਜੂਦ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਦਿਨੋਂ-ਦਿਨ ਜਿੱਥੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਉਥੇ ਹੀ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦਾ ਗ੍ਰਾਫ਼ ਵੀ ਵਧਦਾ ਜਾ ਰਿਹਾ ਹੈ।

ਮੰਗਲਵਾਰ ਨੂੰ ਸੂਬੇ ਅੰਦਰ 173 ਮਰੀਜ਼ਾਂ ਦੀ ਮੌਤ ਹੋ ਗਈ ਜੋ ਕਿ ਇਕ ਦਿਨ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸੇ ਤਰ੍ਹਾਂ ਅੱਜ 7601 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਤੇ ਇਕ ਦਿਨ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਗ੍ਰਾਫ਼ ਪਿਛਲੇ ਦਿਨਾਂ ਤੋਂ ਵੱਧ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਸੂਬੇ ਅੰਦਰ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 9645 ਤਕ ਪੁੱਜ ਗਿਆ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 3,99,556 ਹੋ ਗਈ ਜਦੋਂਕਿ 6115 ਲੋਕ ਅੱਜ ਠੀਕ ਹੋ ਕੇ ਘਰਾਂ ਨੂੰ ਪਰਤੇ, ਜਿਸ ਨਾਲ ਹੁਣ ਤਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3,27,976 ਹੋ ਗਈ। ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਕੋਰੋਨਾ ਬੁਲੇਟਿਨ ਮੁਤਾਬਕ ਅੱਜ ਸਭ ਤੋਂ ਵੱਧ ਮੌਤਾਂ ਬਠਿੰਡਾ ਤੇ ਲੁਧਿਆਣੇ ਜ਼ਿਲ੍ਹੇ 'ਚ ਹੋਈਆਂ, ਜਿੱਥੇ 20-20 ਮਰੀਜ਼ਾਂ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਅੰਮਿ੍ਤਸਰ ਤੇ ਪਟਿਆਲਾ 'ਚ 16-16, ਐੱਸਏਐੱਸ ਨਗਰ 'ਚ 12, ਫਾਜ਼ਿਲਕਾ ਤੇ ਸੰਗਰੂਰ 'ਚ 10-10, ਜਲੰਧਰ ਤੇ ਮੁਕਤਸਰ 'ਚ 8-8, ਫਰੀਦਕੋਟ, ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਪਠਾਨਕੋਟ 'ਚ 6-6, ਰੂਪਨਗਰ ਤੇ ਗੁਰਦਾਸਪੁਰ 'ਚ 5-5, ਕਪੂਰਥਲਾ ਤੇ ਤਰਨਤਾਰਨ 'ਚ 4-4, ਮੋਗਾ 'ਚ 3, ਫਤਿਹਗੜ੍ਹ ਸਾਹਿਬ ਤੇ ਮਾਨਸਾ 'ਚ 2-2 ਅਤੇ ਐੱਸਬੀਐੱਸ ਨਗਰ 'ਚ 1 ਮਰੀਜ਼ ਦੀ ਮੌਤ ਹੋਈ। ਅੱਜ ਆਈਆਂ ਰਿਪੋਰਟਾਂ 'ਚ ਪੰਜਾਬ ਅੰਦਰ 7601 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ, ਜਿਨ੍ਹਾਂ 'ਚ ਸਭ ਤੋਂ ਵੱਧ ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ 1347 ਪਾਜ਼ੇਟਿਵ ਪਾਏ ਗਏ।

ਇਸ ਤੋਂ ਇਲਾਵਾ ਐੱਸਏਐੱਸ ਨਗਰ ਤੋਂ 847, ਬਠਿੰਡਾ ਤੋਂ 803, ਜਲੰਧਰ ਤੋਂ 733, ਅੰਮਿ੍ਤਸਰ ਤੋਂ 674, ਪਟਿਆਲਾ ਤੋਂ 640, ਮੁਕਤਸਰ ਤੋਂ 429, ਪਠਾਨਕੋਟ ਤੋਂ 284, ਫਾਜ਼ਿਲਕਾ ਤੋਂ 243, ਸੰਗਰੂਰ ਤੋਂ 209,. ਮੋਗਾ ਤੋਂ 194, ਗੁਰਦਾਸਪੁਰ ਤੋਂ 192, ਫਰੀਦਕੋਟ ਤੋਂ 189, ਹੁਸ਼ਿਆਰਪੁਰ 186, ਫਿਰੋਜ਼ਪੁਰ ਤੋਂ 103, ਕਪੂਰਥਲਾ ਤੋਂ 101, ਫਤਿਹਗੜ੍ਹ ਸਾਹਿਬ ਤੋਂ 98, ਮਾਨਸਾ ਤੋਂ 85, ਐੱਸਬੀਐੱਸ ਨਗਰ ਤੋਂ 77, ਤਰਨਤਾਰਨ ਤੋਂ 74, ਰੂਪਨਗਰ ਤੋਂ 71 ਅਤੇ ਬਰਨਾਲਾ ਤੋਂ 22 ਲੋਕ ਪਾਜ਼ੇਟਿਵ ਪਾਏ ਗਏ।

ਸਿਹਤ ਮੁਤਾਬਕ ਅੱਜ ਪੰਜਾਬ ਭਰ 'ਚ 65,777 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਈ, ਜਿਸ ਦੇ ਨਾਲ ਹੁਣ ਤਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 74,43,337 ਤਕ ਪੁੱਜ ਗਈ।