ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ 154 ਗਿਆਨਵਾਨ ਨਾਗਰਿਕਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰ ਕੇ ਲੋਕ ਤਾਂਤਰਿਕ ਸੰਸਥਾਵਾਂ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਨਾਲ ਹੀ ਸੋਧ ਨਾਗਰਿਕਤਾ ਕਾਨੂੰਨ 2019 (ਸੀਏਏ) ਤੇ ਐੱਨਆਰਸੀ ਦੇ ਵਿਰੋਧ ਨੂੰ ਲੈ ਕੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੇ ਲੋਕ ਤਾਂਤਰਿਕ ਸੰਸਥਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਤੋਂ ਗੁਜ਼ਾਰਿਸ਼ ਕਰਨ ਵਾਲੇ ਗਿਆਨਵਾਨ ਲੋਕਾਂ 'ਚ ਸਾਬਕਾ ਜੱਜ, ਨੌਕਰਸ਼ਾਹ, ਰੱਖਿਆ ਮੁਲਾਜ਼ਮ ਆਦਿ ਸ਼ਾਮਲ ਹਨ। ਸਾਬਕਾ ਜੱਜ ਪ੍ਰਮੋਦ ਕੋਹਲੀ ਦੀ ਅਗਵਾਈ 'ਚ ਇਸ ਸ਼ਿਸ਼ਟਮੰਡਲ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਰਾਮਨਾਥ ਕੋਵਿੰਦਰ ਦੇ ਟਵਿੱਟਰ ਅਕਾਊਂਟ ਤੋਂ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਪ੍ਰਤੀਨਿਧੀ ਮੰਡਲ ਦੇ ਮੈਂਬਰਾਂ ਨੇ ਕਿਹਾ ਹੈ ਕਿ ਕੁਝ ਰਾਜਨੀਤਕ ਤੱਤਾਂ ਦੇ ਦਬਾਅ 'ਚ ਸੀਏਏ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਵਾਏ ਜਾ ਰਹੇ ਹਨ। ਉੱਤਰ ਪ੍ਰਦੇਸ਼ 'ਚ ਸੋਧ ਨਾਗਰਿਕਤਾ ਕਾਨੂੰਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਦੀ ਆੜ 'ਚ ਸ਼ਰਾਰਤੀ ਅਨਸਰਾਂ ਨੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੱਥਰਬਾਜ਼ੀ ਕੀਤੀ। ਹਾਲਾਂਕਿ ਸੀਏਏ ਦੇ ਸਮਰਥਨ 'ਚ ਵੀ ਆਵਾਜ਼ਾਂ ਸਾਹਮਣੇ ਆਈਆਂ।

ਅਧਿਕਾਰੀਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਲੋਕ ਤਾਂਤਰਿਕ ਸੰਸਥਾਨਾਂ ਦੀ ਰੱਖਿਆ ਕਰਨ ਦੀ ਗੁਜ਼ਾਰਿਸ਼ ਕੀਤੀ ਤੇ ਨਾਲ ਹੀ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਨ੍ਹਾਂ 154 ਦਿੱਗਜ਼ਾਂ ਦੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਸਾਬਕਾ ਜੱਜ ਤੇ ਕੇਂਦਰੀ ਪ੍ਰਸ਼ਾਸਨਿਕ ਨਿਆਧੀਕਰਨ (ਸੀਏਟੀ) ਦੇ ਸਾਬਕਾ ਚੇਅਰਮੈਨ ਪ੍ਰਮੋਦ ਕੋਹਲੀ ਨੇ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਾਜਨੀਤਕ ਤੱਤਾਂ ਨੇ ਸੋਧ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਤੇ ਹਿੰਸਾ ਲਈ ਉਕਸਾਉਣ ਦਾ ਕੰਮ ਕੀਤਾ। ਪ੍ਰਤੀਨਿਧੀ ਮੰਡਲ ਨੇ ਕਿਹਾ ਕਿ ਨਫਰਤ ਦਾ ਮਾਹੌਲ ਪੈਦਾ ਕਰਨ ਲਈ ਕੁਝ ਜਥੇਬੰਦੀਆਂ ਦੀ ਹਰਕਤ ਤੋਂ ਵੀ ਚਿੰਤਨ ਹਨ।

ਪ੍ਰਤੀਨਿਧੀ ਮੰਡਲ ਨੇ ਰਾਸ਼ਟਰਪਤੀ ਨੂੰ ਇਕ ਵਿਗਿਆਪਨ ਵੀ ਸੌਂਪਿਆ। ਵਿਗਿਆਪਨ 'ਤੇ ਹਾਈ ਕੋਰਟ ਦੇ 11 ਸਾਬਕਾ ਜੱਜਾਂ, ਆਈਏਐੱਸ, ਆਈਪੀਐੱਸ, ਆਈਐੱਫਐੱਸ ਸਮੇਤ 72 ਸਾਬਕਾ ਨੌਕਰਸ਼ਾਹ ਤੇ 56 ਸਾਬਕਾ ਰੱਖਿਆ ਮੁਲਾਜ਼ਮ, ਬੁੱਧੀਜੀਵੀ, ਅਕਾਦਮਿਕ ਤੇ ਮੈਡੀਕਲ ਜਗਤ ਨਾਲ ਜੁੜੇ ਗਿਆਨਵਾਨ ਲੋਕ ਦੇ ਦਸਤਖਤ ਹਨ। ਵਿਗਿਆਪਨ 'ਚ ਗੁਜ਼ਾਰਿਸ਼ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਪੂਰੀ ਗੰਭੀਰਤਾ ਨਾਲ ਇਸ ਮਾਮਲੇ 'ਤੇ ਧਿਆਨ ਦੇਣ ਤੇ ਦੇਸ਼ ਦੇ ਲੋਕ ਤਾਂਤਰਿਕ ਸੰਸਥਾਨਾਂ ਦੀ ਰੱਖਿਆ ਕਰਨ। ਨਾਲ ਹੀ ਉਨ੍ਹਾਂ ਕਥਿਤ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਕਾਰਵਾਈ ਕਰਨ, ਜੋ ਸਮਾਜ ਨੂੰ ਵੰਡਣ 'ਚ ਲੱਗੇ ਹਨ।

Posted By: Sunil Thapa