ਜਾਗਰਣ ਬਿਊਰੋ, ਕੋਲਕਾਤਾ : ਕੋਲਕਾਤਾ ਪੁਲਿਸ ਦਾ ਇਕ ਏਐੱਸਆਈ ਆਪਣੀ 13 ਸਾਲਾ ਧੀ 'ਤੇ ਆਈਪੀਐੱਸ ਅਫ਼ਸਰ ਬਣਨ ਲਈ ਇਸ ਕਦਰ ਦਬਾਅ ਪਾ ਰਿਹਾ ਸੀ ਕਿ ਉਸ ਨੇ ਦਸਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕੁੜੀ ਨੇ ਖ਼ੁਦਕੁਸ਼ੀ ਨੋਟ 'ਚ ਲਿਖਿਆ ਹੈ ਕਿ ਲਗਾਤਾਰ ਪੜ੍ਹਾਈ ਦੇ ਦਬਾਅ ਕਾਰਨ ਉਹ ਤਣਾਅ ਗ੍ਸਤ ਹੋ ਗਈ ਹੈ। ਉਸ ਨੂੰ ਦੁੱਖ ਹੈ ਕਿ ਉੁਹ ਆਈਪੀਐੱਸ ਅਧਿਕਾਰੀ ਨਹੀਂ ਬਣ ਸਕੇਗੀ। ਇਸ ਲਈ ਉਹ ਦੁਨੀਆ ਤੋਂ ਜਾ ਰਹੀ ਹੈ।

ਕੋਲਕਾਤਾ ਦੇ ਅਮਹਰਸਟ ਸਟਰੀਟ ਇਲਾਕੇ ਦੇ ਇਕ ਅਪਾਰਟਮੈਂਟ ਦੀ ਦਸਵੀਂ ਮੰਜ਼ਿਲ ਤੋਂ ਅਦਿ੍ਜਾ ਮੰਡਲ ਨੇ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ 'ਚ ਸਰਕਾਰੀ ਨੀਲਰਤਨ ਸਰਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਕੋਲਕਾਤਾ ਪੁਲਿਸ ਦੇ ਇਕ ਏਐੱਸਆਈ ਦੀ ਧੀ ਸੀ ਤੇ ਅੰਗਰੇਜ਼ੀ ਮਾਧਿਅਮ ਦੇ ਸਕੂਲ 'ਚ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਵੱਲੋਂ ਲਿਖਿਆ ਗਿਆ ਪੱਤਰ ਉਸ ਦੇ ਕਮਰੇ 'ਚੋਂ ਮਿਲਿਆ ਹੈ, ਜਿਸ ਵਿਚ ਉਸ ਨੇ ਦੱਸਿਆ ਹੈ ਕਿ ਉਹ ਆਈਪੀਐੱਸ ਅਧਿਕਾਰੀ ਨਹੀਂ ਬਣ ਸਕੇਗੀ, ਇਸ ਲਈ ਉਹ ਦੁਨੀਆ ਤੋਂ ਜਾ ਰਹੀ ਹੈ। ਪੱਤਰ ਤੋਂ ਪਤਾ ਲੱਗਦਾ ਹੈ ਕਿ ਉਹ ਕੁਝ ਸਮੇਂ ਤੋਂ ਤਣਾਅ ਦਾ ਸ਼ਿਕਾਰ ਸੀ।

Posted By: Sunil Thapa