style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈਐੱਸਆਈਐੱਸ) ਦੇ 13 ਅੱਤਵਾਦੀਆਂ ਨੂੰ ਸਾਜ਼ਿਸ਼ ਰਚਣ, ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਪਾਏ ਜਾਣ ਦਾ ਦੋਸ਼ੀ ਮੰਨਦੇ ਹੋਏ ਪਟਿਆਲਾ ਹਾਊਸ ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਣਾਈ ਹੈ।

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ 2015 ਵਿਚ ਕੇਸ ਦਰਜ ਕਰ ਕੇ ਇਨ੍ਹਾਂ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਸੀ। ਇਨ੍ਹਾਂ ਨੇ ਜੁਨੂੁਦ ਉਲ ਖ਼ਿਲਾਫਾ ਫਿਲ ਹਿੰਦ ਨਾਂ ਦਾ ਇਕ ਸੰਗਠਨ ਬਣਾ ਰੱਖਿਆ ਸੀ ਜੋ ਆਈਐੱਸ ਦੇ ਲਈ ਕੰਮ ਕਰਦਾ ਸੀ। ਵਿਸ਼ੇਸ਼ ਅਦਾਲਤ ਨੇ ਇਨ੍ਹਾਂ ਨੂੰ ਆਈਐੱਸ ਦੇ ਪੈਰ ਜਮਾਉਣ ਲਈ ਭਾਰਤੀ ਮੁਸਲਿਮ ਨੌਜਵਾਨਾਂ ਨੂੰ ਸੰਗਠਿਤ ਕਰਨ ਦਾ ਵੀ ਦੋਸ਼ੀ ਪਾਇਆ। ਇਨ੍ਹਾਂ ਵਿਚ ਨਫੀਸ ਖ਼ਾਨ ਨੂੰ 10 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ।

ਅਬੂ ਅਨਸ, ਮੁਫ਼ਤੀ ਅਬਦੁੱਲ ਸਾਮੀ ਅਤੇ ਮੁਦਾਬੀਰ ਮੁਸਤਾਖ ਸ਼ੇਖ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਜ਼ਦ ਖ਼ਾਨ ਨੂੰ ਛੇ ਸਾਲ ਦੀ ਕੈਦ ਹੋਈ ਹੈ। ਇਸ ਦੇ ਇਲਾਵਾ ਅਬਦੁੱਲਾ ਖ਼ਾਨ, ਨਜ਼ਮੁਲ ਹੁਦਾ, ਮੁਹੰਮਦ ਅਫਜ਼ਲ, ਸੁਹੇਲ ਅਹਿਮਦ, ਮੁਹੰਮਦ ਅਲੀਮ, ਮੋਇਨੂਦੀਨ ਖ਼ਾਨ, ਆਸਿਫ ਅਲੀ ਅਤੇ ਸੱਯਦ ਮੁਜਾਹਿਦ ਨੂੰ ਪੰਜ-ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।