ਮੁੰਬਈ (ਪੀਟੀਆਈ) : ਮਹਾਰਾਸ਼ਟਰ ਦੀਆਂ ਪੰਚਾਇਤੀ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ 13 ਜ਼ਿਲ੍ਹਿਆਂ 'ਚ 70 ਸੀਟਾਂ ਜਿੱਤੀਆਂ ਹਨ। ਚੋਣ ਨਤੀਜੇ ਸੋਮਵਾਰ ਨੂੰ ਐਲਾਨੇ ਗਏ। ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਪਾਰਟੀ ਨੇ ਕਿਹਾ ਕਿ 15 ਜਨਵਰੀ ਨੂੰ ਹੋਈਆਂ ਚੋਣਾਂ 'ਚ ਲਗਪਗ 300 ਆਪ ਵਰਕਰ ਮੈਦਾਨ 'ਚ ਉਤਰੇ ਸਨ। ਇਨ੍ਹਾਂ 'ਚ ਆਪ ਵਰਕਰਾਂ ਨੇ ਲਾਤੂਰ, ਨਾਗਪੁਰ, ਸੋਲਾਪੁਰ, ਨਾਸ਼ਿਕ, ਗੋਂਦੀਆ, ਚੰਦਰਪੁਰ, ਪਾਲਘਰ, ਹਿੰਗੋਲੀ, ਅਹਿਮਦਨਗਰ, ਜਾਲਨਾ, ਯਵਤਮਾਲ ਤੇ ਭੰਡਾਰਾ ਸਮੇਤ 13 ਜ਼ਿਲਿ੍ਹਆਂ 'ਚ ਜਿੱਤ ਦਰਜ ਕੀਤੀ। ਜੇਤੂਆਂ 'ਚ ਲਗਪਗ 50 ਫ਼ੀਸਦੀ ਅੌਰਤਾਂ ਹਨ। ਦੱਸਣਯੋਗ ਹੈ ਕਿ 12711 ਗ੍ਰਾਮ ਪੰਚਾਇਤਾਂ ਲਈ ਹੋਈਆਂ ਇਨ੍ਹਾਂ ਚੋਣਾਂ 'ਚ ਲਗਪਗ 1.25 ਲੱਖ ਉਮੀਦਵਾਰ ਜੇਤੂ ਬਣੇ। ਇਹ ਚੋਣ ਪਾਰਟੀ ਦੇ ਆਧਾਰ 'ਤੇ ਨਹੀਂ ਹੁੰਦੀ ਪਰ ਉਮੀਦਵਾਰਾਂ ਦੇ ਪੈਨਲ ਨੂੰ ਰਾਜਨੀਤਿਕ ਦਲਾਂ ਜਾਂ ਸਥਾਨਕ ਨੇਤਾਵਾਂ ਵੱਲੋਂ ਚੋਣਾਂ 'ਚ ਉਤਾਰਿਆ ਜਾਂਦਾ ਹੈ।
ਮਹਾਰਾਸ਼ਟਰ ਦੀਆਂ ਪੰਚਾਇਤੀ ਚੋਣਾਂ 'ਚ 'ਆਪ' ਵਰਕਰਾਂ ਨੇ ਜਿੱਤੀਆਂ 70 ਸੀਟਾਂ
Publish Date:Tue, 19 Jan 2021 11:23 PM (IST)

