ਨਵੀਂ ਦਿੱਲੀ, ਏਐੱਨਆਈ : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਲਾਨ ਕੀਤੀ ਹੈ ਕਿ ਬੁੱਧਵਾਰ ਨੂੰ ਸ਼ਾਮ 6ਵਜੇ ਤੋਂ ਲੋਕ ਸਭਾ ਸੈਸ਼ਨ ਦੀ ਸ਼ੁਰੂਆਤ ਹੋਵੇਗੀ ਭਾਵ ਨਿਰਧਾਰਿਤ ਸਮੇਂ 3 ਵਜੇ ਤੋਂ ਤਿੰਨ ਘੰਟੇ ਦੀ ਦੇਰੀ ਨਾਲ। ਦੂਜੇ ਪਾਸੇ ਨਿਰਧਾਰਿਤ ਸਮੇਂ ਤੋਂ ਇਕ ਹਫ਼ਤੇ ਪਹਿਲਾ ਹੀ ਅੱਜ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ।

ਗ੍ਰਹਿ ਰਾਜ ਮੰਤਰੀ ਵੀ ਮੂਰਲੀਧਨਰ ਨੇ ਕਿਹਾ, 'ਮੈ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਨੇ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ ਪਰ ਇਸ ਤੋਂ ਪਹਿਲਾਂ ਕੁਝ ਮਹੱਤਵਪੂਰਨ ਬਿੱਲ ਅੱਜ ਲੋਕ ਸਭਾ 'ਚ ਪੇਸ਼ ਕਰ ਦਿੱਤੇ ਜਾਣਗੇ।'

ਕਿਰਤ ਸੁਧਾਰ ਨਾਲ ਜੁੜੇ ਤਿੰਨ ਬਿੱਲ ਪਾਸ

ਰਾਜ ਸਭਾ 'ਚ ਕੁੱਲ 25 ਬਿੱਲ ਪੇਸ਼ ਕੀਤੇ ਗਏ। ਇਸ 'ਚ ਖੇਤੀਬਾੜੀ ਨਾਲ ਸਬੰਧਿਤ ਤਿੰਨ ਤੇ ਕਿਰਤ ਸੁਧਾਰ ਨਾਲ ਜੁੜੇ ਤਿੰਨ ਬਿੱਲ ਸ਼ਾਮਲ ਹਨ।

ਪ੍ਰਵਾਸੀ ਮਜ਼ਦੂਰਾਂ ਲਈ ਬੋਲੇ ਜਾਵਡੇਕਰ

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, 'ਜਦੋਂ ਦੇਸ਼ ਦੇ 50 ਕਰੋੜ ਮਜ਼ਦੂਰਾਂ ਦੇ ਹਿੱਤਾਂ ਲਈ ਬਿੱਲ ਲਾਇਆ ਜਾ ਰਿਹਾ ਹੈ ਉਦੋਂ ਵਿਰੋਧੀ ਧਿਰ ਸਦਨ 'ਚੋਂ ਗ਼ੈਰਹਾਜ਼ਰ ਹੈ ਕਿਉਂਕਿ ਉਹ ਜਨਤਾ ਤੋਂ ਦੂਰ ਹਨ। ਆਜ਼ਾਦੀ ਦੇ 73 ਸਾਲਾਂ ਬਾਅਦ ਮਜ਼ਦੂਰਾਂ ਨੂੰ ਅਧਿਕਾਰ ਮਿਲ ਰਿਹਾ ਹੈ ਜਿਸ ਲਈ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਬਿੱਲਾਂ 'ਚ ਉਨ੍ਹਾਂ ਦੀ ਤਨਖਾਹ, ਸਮਾਜਕ ਤੇ ਸਿਹਤ ਸੁਰੱਖਿਆ ਦੀ ਪ੍ਰਭਾਵ ਹੈ।' ਰਾਜ ਸਭਾ 'ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, 'ਪ੍ਰਵਾਸੀ ਮਜ਼ਦੂਰ ਨੂੰ ਸਾਲ 'ਚ ਇਕ ਬਾਰ ਘਰ ਜਾਣ ਲਈ ਪ੍ਰਵਾਸ ਭੱਤਾ ਮਿਲੇਗਾ। ਪ੍ਰਵਾਸੀ ਮਜ਼ਦੂਰਾਂ ਨੂੰ ਮਾਲਿਕਾਂ ਦੁਆਰਾ ਦਿੱਤਾ ਜਾਵੇਗਾ।' ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, 'ਮਜ਼ਦੂਰ ਜਿਸ ਨਿਆ ਦੀ ਉਡੀਕ ਕਰ ਰਹੇ ਸਨ ਉਹ ਹੁਣ ਮਿਲ ਰਿਹਾ ਹੈ। ਤਨਖਾਹ ਸੁਰੱਖਿਆ, ਸਮਾਜਕ ਸੁਰੱਖਿਆ, ਸਿਹਤ ਸੁਰੱਖਿਆ ਤਿੰਨਾਂ ਦੀ ਗਾਰੰਟੀ ਦੇਣ ਵਾਲਾ ਇਹ ਬਿੱਲ ਹੈ: ਕਿੱਤਾਮੁਖੀ ਸੁਰੱਖਿਆ, ਸਿਹਤ ਤੇ ਵਰਕਿੰਗ ਜਾਬਤਾ, 2020 ਤੇ ਉਦਯੋਗ ਸਬੰਧੀ ਜਾਬਤਾ 2020 ਤੇ ਸਮਾਜਕ ਸੁਰੱਖਿਆ ਜਾਬਤਾ, 2020.

ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੂੰ ਚਿੱਠੀ ਲਿਖ ਕੇ ਕਿਹਾ ਕਿ ਵਿਰੋਧੀ ਧਿਰ ਦੀ ਗ਼ੈਰਹਾਜ਼ਰੀ 'ਚ ਮਜ਼ਦੂਰਾਂ ਨਾਲ ਸਬੰਧਿਤ ਬਿੱਲਾਂ ਨੂੰ ਪਾਸ ਨਾ ਕੀਤਾ ਜਾਵੇ।

ਰਾਮਦਾਸ ਅਠਾਵਲੇ ਨੇ ਕਿਹਾ

ਰਾਜ ਸਭਾ 'ਚ ਰਾਜਦਾਸ ਅਠਾਵਲੇ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਜੀ ਨੇ ਲਿਆ ਹੈ ਆਪਣੇ ਉੱਪਰ ਸਾਰੇ ਮਜ਼ਦੂਰਾਂ ਦਾ ਭਾਰ, ਇਸ ਲਈ ਉਨ੍ਹਾਂ ਨੂੰ ਦੇਸ਼ ਦੇ ਮਜ਼ਦੂਰ ਕਰਦੇ ਹਨ ਪਿਆਰ। ਸੰਤੋਸ਼ ਗੰਗਵਾਰ ਹਨ ਆਦਮੀ ਸੋਬਰ, ਇਸ ਲਈ ਉਨ੍ਹਾਂ ਨੂੰ ਡਿਪਾਰਟਮੈਂਟ ਮਿਲਿਆ ਹੈ ਲੇਬਰ ਨੂੰ ਨਿਆ ਦੇਣ ਦੀ ਗੰਗਵਾਰ ਜੀ 'ਚ ਹੈ ਹਿੰਮਤ, ਇਸ ਲਈ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ ਹਿੰਮਤ।'

ਸਦਨ 'ਚ ਅੱਜ ਪਾਸ ਹੋਏ ਇਹ ਬਿੱਲ

ਰਾਜ ਸਭਾ 'ਚ ਰੋਜ਼ੀ-ਰੋਟੀ ਸੁਰੱਖਿਆ, ਸਿਹਤ ਤੇ ਵਰਕਿੰਗ ਜਾਬਤਾ, 2020 ਤੇ ਉਦਯੋਗ ਸਬੰਧੀ ਜਾਬਤਾ 2020 ਤੇ ਸਮਾਜਕ ਸੁਰੱਖਿਆ ਜਾਬਤਾ, 2020 ਬਿੱਲ (Occupational Safety, Health and Working Conditions Code, 2020, the Industrial Relations Code 2020 and the Code on Social Security) ਪੇਸ਼ ਕੀਤੇ ਗਏ। ਰਾਜ ਸਭਾ 'ਚ Bilateral Netting of Qualified Financial Contracts Bill, 202 ਪੇਸ਼ ਹੋਏ।

ਵਿਰੋਧੀ ਦਲਾਂ ਦਾ ਪ੍ਰਦਰਸ਼ਨ

ਵਿਰੋਧੀ ਦਲ ਸੰਸਦ ਕੰਪਲੈਕਸ 'ਚ ਸੰਯੁਕਤ ਰੂਪ ਨਾਲ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ ਤੇ ਨਾਅਰਾ ਲਾ ਰਹੇ ਹਨ- ਕਿਸਾਨ ਬਚਾਓ, ਮਜ਼ਦੂਰ ਬਚਾਓ, ਲੋਕਤੰਤਰ ਬਚਾਓ।

ਕੋਵਿਡ-19 ਕਾਰਨ ਨਿਰਧਾਰਿਤ ਸਮੇਂ ਤੋਂ ਪਹਿਲਾ ਹੀ ਸੈਸ਼ਨ ਮੁਲਤਵੀ

ਕੋਵਿਡ-19 ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਰਧਾਰਿਤ ਸਮੇਂ ਤੋਂ ਇਕ ਹਫ਼ਤਾ ਪਹਿਲਾ ਹੀ ਬੁੱਧਵਾਰ ਨੂੰ ਰਾਜ ਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੰਸਦ ਦੇ ਮੌਨਸੂਨ ਸੈਸ਼ਨ ਦਾ ਅੱਜ 10ਵਾਂ ਦਿਨ ਹੈ ਤੇ ਸਰਕਾਰ ਦੇ ਮਹੱਤਵਪੂਰਨ ਕੰਮਾਂ ਨੂੰ ਨਿਪਟਾਉਣ ਤੋਂ ਬਾਅਦ ਮੌਨਸੂਨ ਸੈਸ਼ਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

-ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਦੱਸਿਆ, 'ਰਾਜ ਸਭਾ ਸੈਸ਼ਨ ਕਰ ਕੇ ਬੇਦਖਲ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਨੇ ਸਦਨ 'ਚ ਵਿਰੋਧੀ ਧਿਰ ਨੇਤਾ ਦੇ ਦਫ਼ਤਰ 'ਚ ਅੱਜ ਸ਼ਾਮ ਨੂੰ ਬੈਠਕ ਬੁਲਾਈ ਹੈ।'

-ਇਸ ਤੋਂ ਪਹਿਲਾਂ ਸ਼ਿਵਸੈਨਾ ਐੱਮਪੀ ਅਨਿਲ ਦੇਸਾਈ, ਰਾਜਦ ਐੱਮਪੀ ਮਨੋਜ ਕੁਮਾਰ ਝਾਅ ਨੇ ਰਾਜ ਸਭਾ 'ਚ ਜ਼ੀਰੋ ਆਵਰ ਨੋਟਿਸ ਦਿੱਤੀ ਹੈ। ਰਾਜਦ ਐੱਮਪੀ ਮਨੋਜ ਕੁਮਾਰ ਝਾਅ ਨੇ ਸੂਬਿਆਂ 'ਚ ਆਗਾਮੀ ਵਿਧਾਨ ਸਭਾ ਚੋਣਾ 'ਚ ਵੋਟਰਾਂ ਨੂੰ ਸਿਹਤ ਬੀਮਾ ਕਵਰ ਦੀ ਮੰਗ ਨੂੰ ਲੈ ਕੇ ਜ਼ੀਰੋ ਆਵਰ ਨੋਟਿਸ ਦਿੱਤਾ। ਮੰਗਲਵਾਰ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਵੱਲੋਂ ਮੁਅੱਤਲ ਸੰਸਦ ਮੈਂਬਰਾਂ ਦੀ ਵਾਪਸੀ ਦੀ ਅਪੀਲ ਕੀਤੀ ਗਈ।

Posted By: Rajnish Kaur