ਸਰਕਾਰੀ ਏਜੰਸੀਆਂ ਨੂੰ ਦਿਆਂਗੇ 100 ਰੁਪਏ ਕਿੱਲੋ ਦੁੱਧ : ਖਾਪ ਪੰਚਾਇਤਾਂ ਦਾ ਐਲਾਨ
Publish Date:Sun, 28 Feb 2021 12:20 AM (IST)
v>
ਜੇਐੱਨਐੱਨ, ਹਿਸਾਰ : ਆਪਣੇ ਫ਼ੈਸਲਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਸਤਰੋਲ ਖਾਪ ਨੇ ਐਲਾਨ ਕੀਤਾ ਹੈ ਕਿ ਸਤਰੋਲ ਖਾਪ ਅੰਦਰ ਜਿੰਨੇ ਵੀ ਪਿੰਡ ਆਉਂਦੇ ਹਨ ਉਹ ਸਰਕਾਰ ਨੂੰ 100 ਰੁਪਏ ਕਿੱਲੋ ਦੁੱਧ ਦੇਣਗੇ ਤੇ ਜਿਉਂ-ਜਿਉਂ ਤੇਲ ਦੀਆਂ ਕੀਮਤਾਂ ਵਧਣਗੀਆਂ ਤਿਉਂ-ਤਿਉਂ ਹਰ ਦਿਨ ਦੁੱਧ ਦਾ ਮੁੱਲ ਵੀ ਵਧਦਾ ਜਾਵੇਗਾ। ਉਧਰ ਜੋ ਫ਼ੈਸਲੇ ਦੀ ਪਾਲਣਾ ਨਹੀਂ ਕਰੇਗਾ ਉਸ ’ਤੇ 11 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾਵੇਗਾ। ਸਤਰੋਲ ਖਾਪ ਦੀ ਮਹਾਪੰਚਾਇਤ ਕਸਬੇ ਦ ਅਨਾਜ ਮੰਡੀ ਵਿਚ ਖਾਪ ਦੇ ਪ੍ਰਧਾਨ ਰਾਮਨਿਵਾਸ ਲੋਹਾਨ ਦੀ ਅਗਵਾਈ ਵਿਚ ਹੋਈ ਸੀ।
Posted By: Susheel Khanna