ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ 'ਚ ਇਕ 10 ਸਾਲ ਦੇ ਬੱਚੇ ਨੇ ਬੈਂਕ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਦੋਂ ਬੈਂਕ ਦਾ ਪੂਰਾ ਸਟਾਫ ਕੰਮ 'ਚ ਰੁੱਝਿਆ ਹੁੰਦਾ ਹੈ, ਚੋਰੀ ਉਸ ਵੇਲੇ ਹੋਈ। ਬੱਚੇ ਨੇ ਸਿਰਫ਼ 10 ਸੈਕੰਡ 'ਚ ਵਾਰਦਾਤ ਕੀਤੀ ਤੇ ਇਸ ਦੀ ਖ਼ਬਰ ਬੈਂਕ ਸਟਾਫ ਤੇ ਬੈਂਕ 'ਚ ਮੌਜੂਦ ਹੋਰ ਲੋਕਾਂ ਨੂੰ ਵੀ ਨਹੀਂ ਲੱਗੀ।

ਇਸ ਮਾਮਲੇ ਦਾ ਖੁਲਾਸਾ ਸੀਸੀਟੀਵੀ ਫੁਟੇਜ ਤੋਂ ਹੋਇਆ ਹੈ। ਸੀਸੀਟੀਵੀ ਫੁਟੇਜ 'ਚ ਦਿਖਾਈ ਦਿੰਦਾ ਹੈ ਕਿ ਇਕ ਬੱਚਾ ਸਵੇਰੇ 11 ਵਜੇ ਸਹਿਕਾਰੀ ਬੈਂਕ ਆਉਂਦਾ ਹੈ। ਉਹ ਕੈਸ਼ੀਅਰ ਰੂਮ 'ਚ ਐਂਟਰੀ ਕਰਦਾ ਹੈ ਤੇ ਕਾਊਂਟਰ ਸਾਹਮਣੇ ਖੜ੍ਹੇ ਗਾਹਕਾਂ ਨੂੰ ਪਤਾ ਵੀ ਨਹੀਂ ਚੱਲਦਾ। ਉਸ ਦੇ ਲੁਕਣ ਲਈ ਕਾਊਂਟਰ ਡੈਸਕ ਕਾਫ਼ੀ ਸੀ।

ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਕਿ ਬੱਚੇ ਨੂੰ 20 ਸਾਲ ਦਾ ਕੋਈ ਨੌਜਵਾਨ ਨਿਰਦੇਸ਼ ਦੇ ਰਿਹਾ ਸੀ। ਉਹ ਤੇਜ਼ੀ ਨਾਲ ਨੋਟਾਂ ਨੂੰ ਥੈਲੇ 'ਚ ਢੇਰੀ ਕਰਦਾ ਹੈ ਤੇ ਬਾਹਰ ਨਿਕਲ ਆਉਂਦਾ ਹੈ। 30 ਸੈਕੰਡ ਤੋਂ ਵੀ ਘੱਟ ਸਮੇਂ 'ਚ ਬਾਹਰ ਆ ਜਾਂਦਾ ਹੈ। ਜਿਉਂ ਹੀ ਬੱਚਾ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਲਾਰਮ ਵੱਜ ਜਾਂਦਾ ਹੈ ਤੇ ਗਾਰਡ ਉਸ ਦੇ ਪਿੱਛੇ ਦੌੜਦਾ ਹੈ। ਏਰੀਆ ਦੇ ਐੱਸਪੀ ਨੇ ਕਿਹਾ ਕਿ ਮੁਲਜ਼ਮ ਨਾਬਾਲਗ ਤੇ ਕਾਫ਼ੀ ਛੋਟਾ ਸੀ, ਇਸ ਲਈ ਉਸ ਦਾ ਪਤਾ ਨਹੀਂ ਲੱਗ ਸਕਿਆ। ਫੋਰੈਂਸਿਕ ਮਾਹਿਰਾਂ ਨੇ ਕ੍ਰਾਈਮ ਸਪਾਟ ਦੀ ਜਾਂਚ ਕੀਤੀ ਹੈ।

Posted By: Amita Verma