v> ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਕਿਸੇ ਦੇਸ਼ ਜਾਂ ਭਾਰਤ 'ਚ ਹੀ ਕਿਸੇ ਜਗ੍ਹਾ ਦੀ ਅਧਿਕਾਰਤ ਯਾਤਰਾ 'ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਉੱਥੋਂ ਕੋਈ ਨਾ ਕੋਈ ਤੋਹਫ਼ਾ ਜ਼ਰੂਰ ਮਿਲਦਾ ਹੈ। ਪੀਐੱਮ ਮੋਦੀ ਨੂੰ ਹੁਣ ਤਕ ਜਿਹੜੇ 2700 ਤੋਂ ਜ਼ਿਆਦਾ ਤੋਹਫ਼ੇ ਮਿਲੇ ਹਨ, ਉਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਸੱਭਿਆਚਾਰਕ ਮੰਤਰੀ ਪ੍ਰਹਿਲਾਦ ਪਟੇਲ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਨੂੰ ਮਿਲੇ ਲਗਪਗ 2,772 ਤੋਹਫ਼ਿਆਂ ਦੀ ਆਨਲਾਈਨ ਨਿਲਾਮੀ ਕੀਤੀ ਜਾਵੇਗੀ।

ਮੰਤਰੀ ਨੇ ਕਿਹਾ ਕਿ ਯਾਦਗਾਰੀ ਚਿੰਨ੍ਹ (Momentoes) ਦਾ ਘੱਟੋ-ਘੱਟ ਮੁੱਲ 200 ਰੁਪਏ ਹੈ ਅਤੇ ਵੱਧ ਤੋਂ ਵੱਧ ਢਾਈ ਲੱਖ ਰੁਪਏ ਹੈ। ਇਸ ਸਾਲ ਜਨਵਰੀ ਤੋਂ ਸ਼ੁਰੂ ਹੋਈ ਨਿਲਾਮੀ 'ਚ ਪ੍ਰਧਾਨ ਮੰਤਰੀ ਨੂੰ ਮਿਲੇ 1800 ਤੋਂ ਜ਼ਿਆਦਾ ਤੋਹਫ਼ੇ ਵੇਚੇ ਗਏ।

Posted By: Seema Anand