ਨਵੀਂ ਦਿੱਲੀ, ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਕਾਫੀ ਕਾਰੋਬਾਰ ਦੇਖਣ ਨੂੰ ਮਿਲਿਆ। ਆਖਰੀ ਕਾਰੋਬਾਰੀ ਸੈਸ਼ਨ ਦੇ ਅੰਤ 'ਤੇ, ਸੈਂਸੇਕਸ ਤੇ ਨਿਫਟੀ ਦੋਵੇਂ ਹਰੇ ਨਿਸ਼ਾਨ 'ਤੇ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਸੈਂਸੇਕਸ 1276 ਅੰਕਾਂ ਦੇ ਵਾਧੇ ਨਾਲ 58,065 'ਤੇ ਬੰਦ ਹੋਇਆ। ਨਿਫਟੀ 386 ਅੰਕ ਚੜ੍ਹ ਕੇ 17274 'ਤੇ ਬੰਦ ਹੋਇਆ। ਬੈਂਕ, ਮੈਟਲ, ਆਈਟੀ, ਪਾਵਰ ਤੇ ਰੀਅਲਟੀ 2-3 ਫੀਸਦੀ ਵਧਣ ਨਾਲ ਸਾਰੇ ਸੈਕਟਰਲ ਸੂਚਕਾਂਕ ਹਰੇ ਰੰਗ 'ਚ ਬੰਦ ਹੋਏ।

ਅੱਜ ਪੂਰੇ ਦਿਨ 'ਚ ਕਰੀਬ 2456 ਸ਼ੇਅਰਾਂ 'ਚ ਤੇਜ਼ੀ, 722 ਸ਼ੇਅਰਾਂ 'ਚ ਗਿਰਾਵਟ ਤੇ 115 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਦੱਸ ਦਈਏ ਕਿ ਬਾਜ਼ਾਰ ਖੁੱਲ੍ਹਦੇ ਹੀ ਸੈਂਸੇਕਸ 1100 ਅੰਕ ਚੜ੍ਹ ਕੇ 57,889 'ਤੇ ਪਹੁੰਚ ਗਿਆ, ਜਦਕਿ ਨਿਫਟੀ 302 ਅੰਕ ਚੜ੍ਹ ਕੇ 17189 'ਤੇ ਕਾਰੋਬਾਰ ਕਰ ਰਿਹਾ ਸੀ। ਬੀਐੱਸਈ ਬੈਂਚਮਾਰਕ ਸੋਮਵਾਰ ਨੂੰ 638.11 ਅੰਕ ਜਾਂ 1.11 ਫੀਸਦੀ ਡਿੱਗ ਕੇ 56,788.81 'ਤੇ ਬੰਦ ਹੋਇਆ ਸੀ। ਨਿਫਟੀ 207 ਅੰਕ ਜਾਂ 1.21 ਫੀਸਦੀ ਦੀ ਗਿਰਾਵਟ ਨਾਲ 16,887.35 'ਤੇ ਬੰਦ ਹੋਇਆ।

ਨਿਫਟੀ 'ਤੇ ਇੰਡਸਇੰਡ ਬੈਂਕ, ਅਡਾਨੀ ਪੋਰਟਸ, ਕੋਲ ਇੰਡੀਆ, ਹੀਰੋ ਮੋਟੋਕਾਰਪ ਤੇ ਬਜਾਜ ਫਾਈਨਾਂਸ ਸਭ ਤੋਂ ਵੱਧ ਲਾਭਕਾਰੀ ਸਨ। ਦੂਜੇ ਪਾਸੇ ਪਾਵਰ ਗਰਿੱਡ ਕਾਰਪੋਰੇਸ਼ਨ, ਡਾ: ਰੈਡੀਜ਼ ਲੈਬਾਰਟਰੀਆਂ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ। ਆਟੋ, ਕੈਪੀਟਲ ਗੁਡਸ, ਬੈਂਕ, ਮੈਟਲ, ਆਈਟੀ, ਪਾਵਰ ਤੇ ਰੀਅਲਟੀ 2-3 ਫੀਸਦੀ ਦੇ ਵਾਧੇ ਨਾਲ ਸਾਰੇ ਸੈਕਟਰਲ ਸੂਚਕਾਂਕ ਹਰੇ ਰੰਗ 'ਚ ਬੰਦ ਹੋਏ। BSE ਮਿਡਕੈਪ ਇੰਡੈਕਸ 2.4 ਫੀਸਦੀ ਤੇ ਸਮਾਲਕੈਪ ਇੰਡੈਕਸ 1.5 ਫੀਸਦੀ ਵਧਿਆ ਹੈ।

Posted By: Sarabjeet Kaur