ਜੇਐੱਨਐੱਨ, ਨਵੀਂ ਦਿੱਲੀ : Traffic Challan (ਟ੍ਰੈਫਿਕ ਚਲਾਨ) ਨੇ ਅੱਜਕਲ੍ਹ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ Traffic Rules (ਟ੍ਰੈਫਿਕ ਨਿਯਮ) ਤੋੜਨ 'ਤੇ Traffic Police (ਟ੍ਰੈਫਿਕ ਪੁਲਿਸ) ਵਲੋਂ 10 ਗੁਣਾ ਜ਼ਿਆਦਾ ਚਲਾਨ ਕੱਟਿਆ ਜਾ ਰਿਹਾ ਹੈ। ਅਜਿਹੇ 'ਚ ਸਾਡੀ ਇਹ ਖ਼ਬਰ ਤੁਹਾਡੇ ਕੰਮ ਆ ਸਕਦੀ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ DigiLocker ਬਾਰੇ ਦੱਸਣ ਜਾ ਰਹੇ ਹਾਂ। ਅਸੀਂ ਤੁਹਾਨੂੰ ਉਨ੍ਹਾਂ ਸਟੈੱਪਸ ਬਾਰੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ DigiLocker App ਨੂੰ Google Play Store 'ਤੇ ਜਾ ਕੇ ਡਾਊਨਲੋਡ ਵੀ ਕਰ ਸਕੋਗੇ ਤੇ ਆਪਣਾ ਅਕਾਊਂਟ ਵੀ ਬਣਾ ਸਕੋਗੇ।

DigiLocker 'ਤੇ ਕਿਵੇਂ ਬਣਾਈਏ ਅਕਾਊਂਟ?

  • ਆਪਣੇ ਸਮਾਰਟਫੋਨ 'ਚ Play Store App 'ਤੇ ਜਾਓ ਅਤੇ Digi Locker ਟਾਈਪ ਕਰੋ। DigiLocker ਨੂੰ ਹੁਣ ਤਕ 1 ਕਰੋੜ ਤੋਂ ਵੀ ਜ਼ਿਆਦਾ ਯੂਜ਼ਰਜ਼ ਨੇ ਡਾਊਨਲੋਡ ਕੀਤਾ ਹੈ। ਇਹ ਐਪ ਤੁਹਾਡੇ ਫੋਨ 'ਚ 21 MB ਦੀ ਜਗ੍ਹਾ ਲਵੇਗਾ।
  • DigiLocker ਅਕਾਊਂਟ ਪੂਰੀ ਤਰ੍ਹਾਂ ਨਾਲ ਫ੍ਰੀ ਹੈ। ਤੁਸੀਂ ਇਸ ਐਪ ਨੂੰ ਆਪਣੇ ਮੋਬਾਈਲ ਨੰਬਰ ਤੋਂ ਰਜਿਸਟਰ ਕਰ ਸਕਦੇ ਹੋ। ਐਪ ਤੁਹਾਡੇ ਫੋਨ 'ਤੇ OTP (one-time password) ਭੇਜੇਗਾ। ਇਸ ਤੋਂ ਬਾਅਦ ਤੁਹਾਨੂੰ Username ਅਤੇ Password ਸੈੱਟ ਕਰਨਾ ਪਵੇਗਾ।
  • ਇਸ ਤੋਂ ਬਾਅਦ ਐਪ ਤੁਹਾਡਾ Aadhar ਨੰਬਰ ਮੰਗੇਗਾ। ਇਸ ਤੋਂ ਬਾਅਦ ਐਪ Date of Birth ਵਰਗੀਆਂ ਜਾਣਕਾਰੀਆਂ DigiLocker ਦੇ ਸਿਸਟਮ 'ਚ ਸ਼ਾਮਲ ਕਰੇਗਾ। ਇੱਥੇ ਧਿਆਨ ਦੇਣਾ ਜ਼ਰੂਰੀ ਹੈ ਕਿ Aadhar Card ਤੇ ਡਰਾਈਵਿੰਗ ਲਾਇਸੈਂਸ ਦੋਵਾਂ ਦੀਆਂ ਜਾਣਕਾਰੀਆਂ ਇਕ ਹੋਣੀਆਂ ਚਾਹੀਦੀਆਂ, ਉਦੋਂ ਹੀ Digi Locker ਤੁਹਾਡੀ ਡਿਜੀਟਲ ਕਾਪੀ ਨੂੰ ਸੇਵ ਕਰੇਗਾ।
  • ਯੂਜ਼ਰਜ਼ ਨੂੰ ਆਪਣਾ Driving License ਨੰਬਰ ਸਿਸਟਮ 'ਚ ਪਾਉਣਾ ਪਵੇਗਾ ਜਿਸ ਨਾਲ MoRTH ਰਿਕਾਰਡਜ਼ ਵੈਰੀਫਾਈ ਹੋਣਗੇ। ਡਾਟਾ ਮੈਚ ਹੋਣ ਤੋਂ ਬਾਅਦ DigiLocker ਖ਼ੁਦ-ਬ-ਖ਼ੁਦ License ਦਾ ਸਾਰਾ ਡਾਟਾ ਸੈਂਟ੍ਰਲਾਈਜ਼ਡ ਸਿਸਟਮ ਤੋਂ ਰੀਅਲ ਟਾਈਮ ਸਮੇਂ 'ਚ ਫੈੱਚ ਕਰਨ ਲੱਗੇਗਾ।
  • ਇੱਥੇ ਜ਼ਰੂਰੀ ਹੈ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ (Driving License) ਲੋਕਲ Regional Transport Office (RTO) 'ਚ ਅਪਡੇਟ ਹੋਵੇ। ਜੇਕਰ ਤੁਹਾਡਾ ਡਰਾਈਵਿੰਗ ਲਾਇਸੈਂਸ ਨੰਬਰ MoRTH ਰਿਕਾਰਡਜ਼ 'ਚ ਨਹੀਂ ਹੈ ਤਾਂ DigiLocker ਤੁਹਾਡੇ Driving License ਦੀ ਡਿਜੀਟਲ ਕਾਪੀ ਨਹੀਂ ਲਵੇਗਾ।
  • ਇਸ ਤੋਂ ਬਾਅਦ ਤੁਹਾਡਾ Registration Certificate (RC), ਇੰਸ਼ੋਰੈਂਸ ਅਤੇ Pollution Under Control (PUC) ਸਰਟੀਫਿਕੇਟ ਸਿਸਟਮ 'ਚ ਅਪਲੋਡ ਹੋਵੇਗਾ।
  • DigiLocker 'ਚ ਤੁਹਾਨੂੰ ਆਪਣੇ ਸਾਰੇ ਅਲੱਗ-ਅਲੱਗ ਦਸਤਾਵੇਜ਼ ਸੇਵ ਕਰਨ ਲਈ ਅਲੱਗ-ਅਲੱਗ ਫੋਲਡਰ ਦਾ ਵੀ ਬਦਲ ਮਿਲੇਗਾ।
  • ਡਿਜੀਟਲ ਸਿਗਨੇਚਰ (Digital Signature) ਤੋਂ ਬਾਅਦ DigiLocker 'ਚ ਡਿਜੀਟਲ RC ਤੇ DL ਨੂੰ ਵੈਰੀਫਾਈਡ ਕੀਤਾ ਜਾਵੇਗਾ। ਇਹ ਦਸਤਾਵੇਜ਼ 'ਤੇ MoRTH ਡਿਜੀਟਲ ਸਿਗਨੇਚਰ ਨਾਲ ਜਾਂ ਫਿਰ QR Code ਨੂੰ ਸਕੈਨ ਕਰ ਕੇ ਹੋਣਗੇ।

DigiLocker ਨੂੰ ਮੰਨੇਗੀ ਟ੍ਰੈਫਿਕ ਪੁਲਿਸ

Motor Vehicles Act 1988 ਮੁਤਾਬਿਕ DigiLocker ਜਾਂ mParivahan ਐਪਸ 'ਚ ਸੇਵ ਕੀਤੀ ਹੋਈ ਡਿਜੀਟਲ ਕਾਪੀ ਨੂੰ ਟ੍ਰੈਫਿਕ ਪੁਲਿਸ ਨੂੰ ਮੰਨਣਾ ਪਵੇਗਾ।

ਕੀ ਹੈ ਫਾਇਦਾ?

DigiLocker ਐਪ ਦੇ ਇਸਤੇਮਾਲ ਨਾਲ ਤੁਹਾਨੂੰ ਗੱਡੀ ਦੇ ਕਾਗਜ਼ ਹਰ ਜਗ੍ਹਾ ਲਿਜਾਣ ਦੀ ਚਿੰਤਾ ਨਹੀਂ ਰਹੇਗੀ। ਅਜਿਹੇ ਵਿਚ ਤੁਹਾਡਾ ਸਮਾਰਟਫੋਨ ਹੀ ਕਾਫੀ ਹੈ।

Posted By: Seema Anand