ਸਾਡੇ ਦੇਸ਼ ਵਿਚ ਇਕ ਰੁਪਏ ਦੇ ਸਿੱਕੇ ਦਾ ਕੋਈ ਵੈਲਿਊ ਨਹੀਂ ਸਮਝਦਾ। ਕਈ ਦੇਸ਼ਾਂ ਦੀ ਕਰੰਸੀ ਦੇ ਮੁਕਾਬਲੇ ਭਾਰਤੀ ਰੁਪਈਆ ਕਾਫੀ ਘੱਟ ਹੈ ਜਦਕਿ ਕੁਝ ਅਜਿਹੇ ਦੇਸ਼ ਹਨ ਜਿੱਥੇ ਭਾਰਤੀ ਰੁਪਏ ਦੀ ਵੈਲਿਊ ਤੁਹਾਡੀ ਸੋਚ ਤੋਂ ਕਿਤੇ ਜ਼ਿਆਦਾ ਹੈ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਕ ਭਾਰਤੀ ਰੁਪਏ ਦੀ ਵੈਲਿਊ ਕੁਝ ਦੇਸ਼ਾਂ ਵਿਚ ਕਈ ਸੌ ਰੁਪਏ ਦੇ ਬਰਾਬਰ ਹੈ। ਉਨ੍ਹਾਂ ਦੇਸ਼ਾਂ ਵਿਚ ਜਾ ਕੇ ਭਾਰਤ ਦਾ ਗ਼ਰੀਬ ਤੋਂ ਗ਼ਰੀਬ ਇਨਸਾਨ ਵੀ ਅਮੀਰ ਬਣ ਜਾਵੇਗਾ।

ਅਕਸਰ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਇਕ ਰੁਪਏ 'ਚ ਅੱਜਕਲ੍ਹ ਕੁਝ ਨਹੀਂ ਮਿਲਦਾ, ਪਰ ਇਸੇ ਇਕ ਰੁਪਏ ਨੂੰ ਜੇਕਰ ਤੁਸੀਂ ਕਿਸੇ ਹੋਰ ਦੇਸ਼ ਵਿਚ ਲੈ ਕੇ ਚਲੇ ਜਾਓ ਤਾਂ ਸ਼ਾਇਦ ਤੁਹਾਨੂੰ ਬਹੁਤ ਕੁਝ ਮਿਲ ਸਕਦਾ ਹੈ। ਇੱਥੋਂ ਤਕ ਕਿ ਤੁਸੀਂ ਉਸ ਦੇਸ਼ ਦੇ ਅਮੀਰਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਓਗੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕਰੰਸੀ ਭਾਰਤੀ ਮੁੱਦਰਾ ਦੇ ਮੁਕਾਬਲੇ ਬੇਹੱਦ ਕਮਜ਼ੋਰ ਹੈ...

ਈਰਾਨੀ ਰਿਆਲ (Irani Rayal)

ਕੀ ਤੁਸੀਂ ਸੋਚ ਸਕਦੇ ਹੋ ਕਿ 1 ਰੁਪਏ ਦੀ ਕੀਮਤ 592.73 ਰੁਪਏ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਭਾਰਤ ਦਾ ਇਕ ਰੁਪਈਆ ਈਰਾਨ 'ਚ ਜਾ ਕੇ 592.73 ਈਰਾਨੀ ਰਿਆਲ ਦੇ ਬਰਾਬਰ ਦਾ ਹੋ ਜਾਂਦਾ ਹੈ। ਦੱਸ ਦੇਈਏ ਕਿ ਈਰਾਨ ਦੀ ਕਰੰਸੀ ਰਿਆਲ ਹੈ। ਈਰਾਨ-ਇਰਾਕ ਯੁੱਧ, ਇਜ਼ਰਾਈਲ 'ਤੇ ਹਮਲਾ ਅਤੇ ਈਰਾਨ ਸਰਕਾਰ ਨੇ ਦੁਨੀਆ ਨੂੰ ਨਿਊਕਲੀਅਰ ਵੈਪਨ ਦੀ ਧਮਕੀ ਦਿੱਤੀ ਸੀ।

ਇਸ ਦੌਰਾਨ ਵਿਸ਼ਵ ਦੀਆਂ ਮਹਾ ਤਾਕਤਾਂ ਨੇ ਈਰਾਨ ਨੂੰ ਆਰਥਿਕ ਤੇ ਸਿਆਸੀ ਪਾਬੰਦੀਆਂ ਲਈ ਮਜਬੂਰ ਕਰ ਦਿੱਤਾ। ਇਸੇ ਕਾਰਨ ਈਰਾਨੀ ਰਿਆਲ ਦੁਨੀਆ ਦੀ 'ਸਭ ਤੋਂ ਖ਼ਰਾਬ' ਮੁੱਦਰਾ ਬਣ ਗਈ। ਅੱਜ ਈਰਾਨ ਦੀ ਮੁੱਦਰਾ ਪੂਰੀ ਦੁਨੀਆ ਦੀ ਸਭ ਤੋਂ ਕਮਜ਼ੋਰ ਮੁੱਦਰਾਵਾਂ 'ਚ ਪਹਿਲੇ ਨੰਬਰ 'ਤੇ ਹੈ।

ਵੀਅਤਨਾਮੀ ਡੋਂਗ (

ਈਰਾਨ ਤੋਂ ਬਾਅਦ ਵੀਅਤਨਾਨ ਦੀ ਡੋਂਗ ਦੁਨੀਆ ਦੀ ਸਭ ਤੋਂ ਕਮਜ਼ੋਰ ਕਰੰਸੀ ਹੈ। ਇਕ ਭਾਰਤੀ ਰੁਪਈਆ ਵੀਅਤਨਾਮ "ਚ ਜਾ ਕੇ 310.07 ਵਿਅਤਨਾਮੀ ਡੋਂਗ ਬਰਾਬਰ ਹੋ ਜਾਂਦਾ ਹੈ। ਹਾਲੇ ਵੀ ਵੀਅਤਨਾਮ ਕੇਂਦਰੀਕ੍ਰਿਤ ਅਰਥਵਿਵਸਥਾ ਪ੍ਰਕਾਰ ਤੋਂ ਬਾਜ਼ਾਰ ਤਕ ਇਕ ਮੁਸ਼ਕਲ ਮਾਰਗ 'ਤੇ ਹੈ। ਇਸੇ ਕਾਰਨ ਇਸ ਦੇਸ਼ ਦੀ ਮੁੱਦਰਾ ਅੱਜ ਲਗਪਗ ਘੱਟ ਰਹੀ ਹੈ। ਫਿਲਹਾਲ ਵੀਅਤਨਾਮ ਦੀ ਡੋਂਗ ਸਭ ਤੋਂ ਖਰਾਬ ਕਰੰਸੀਆਂ ਦੀ ਸੂਚੀ 'ਚ ਦੂਸਰੇ ਨੰਬਰ 'ਤੇ ਹੈ। ਕਾਫੀ ਮੁਸ਼ਕਲਾਂ 'ਚੋਂ ਗੂਜ਼ਰ ਰਹੇ ਵੀਅਤਨਾਮ ਦੀ ਕਰੰਸੀ ਅੱਜ ਕਾਫੀ ਕਮਜ਼ੋਰ ਹੋ ਗਈ ਹੈ।

ਇੰਡੋਨੇਸ਼ਿਆਈ ਰੁਪਈਆ (Indonesian Rupiah)

ਇੰਡੋਨੇਸ਼ਿਆਈ ਰੁਪਈਆ ਦੁਨੀਆ ਦੀਆਂ ਸਭ ਤੋਂ ਖ਼ਰਾਬ ਕਰੰਸੀਆਂ 'ਚੋਂ ਤੀਸਰੇ ਨੰਬਰ 'ਤੇ ਆਉਂਦਾ ਹੈ। ਭਾਰਤ ਦਾ ਇਕ ਰੁਪਈਆ ਇੰਡੋਨੇਸ਼ੀਆ 'ਚ ਜਾ ਕੇ 195.91 ਇੰਡੋਨੇਸ਼ਿਆਈ ਰੁਪਈਏ ਦੇ ਬਰਾਬਰ ਹੋ ਜਾਂਦਾ ਹੈ। ਦੱਖਣੀ-ਪੂਰਬੀ ਏਸ਼ੀਆ 'ਚ ਸਥਿਤ ਇੰਡੋਨੇਸ਼ੀਆ ਆਰਥਿਕ ਰੂਪ 'ਚ ਸਥਿਰ ਤੇ ਵਿਕਸਤ ਦੇਸ਼ ਹੈ। ਇਸ ਤੋਂ ਬਾਅਦ ਵੀ ਇਸ ਦੇ ਪੈਸੇ ਦਾ ਐਕਸਚੇਂਜ ਰੇਟ ਕਾਫੀ ਘੱਟ ਹੈ।

ਕੌਮੀ ਕਰੰਸੀ ਨੂੰ ਮਜ਼ਬੂਤ ਕਰਨ ਲਈ ਦੇਸ਼ ਦੀ ਰੈਗੂਲੇਟਰੀ ਅਥਾਰਟੀ ਸਾਰੇ ਉਪਾਅ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਦੇ ਸਾਰੇ ਯਤਨ ਸਿਰਫ ਮਹੱਤਵਹੀਣ ਪਰਿਵਰਤਨ ਵੱਲ ਲੈ ਜਾਂਦੇ ਹਨ। ਇੰਡੋਨੇਸ਼ੀਆ ਦੀ ਮੁੱਦਰਾ ਕਾਫੀ ਕਮਜ਼ੋਰ ਹੋਣ ਕਾਰਨ ਇਹ ਦੇਸ਼ ਟੂਰਿਜ਼ਮ ਦਾ ਇਕ ਚੰਗਾ ਬਦਲ ਬਣ ਗਿਆ ਹੈ। ਭਾਰਤ ਦੇ ਜ਼ਿਆਦਾਤਰ ਲੋਕ ਇੰਡੋਨੇਸ਼ੀਆ ਜਾ ਕੇ ਛੁੱਟੀਆਂ ਬਿਤਾਉਣਾ ਪਸੰਦ ਕਰਦੇ ਹਨ।

Posted By: Seema Anand