World's Children Day : ਵਿਸ਼ਵ ਬਾਲ ਦਿਵਸ ਦੇ ਮੌਕੇ 'ਤੇ ਦੁਨੀਆ ਭਰ 'ਚ ਅੱਜ ਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ Gadget Free Hour (ਮਾਪਿਆਂ ਨੂੰ ਇੱਕ ਘੰਟੇ ਲਈ ਇਲੈਕਟ੍ਰਾਨਿਕ ਗੈਜੇਟਸ ਤੋਂ ਦੂਰ ਰੱਖਣਾ) ਦਾ ਉਦੇਸ਼ ਬੱਚਿਆਂ ਨੂੰ ਕੁਆਲਿਟੀ ਸਮਾਂ ਦੇਣਾ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਹੈ। ਇਸ ਮੁਹਿੰਮ ਦਾ ਆਯੋਜਨ ਕਰਨ ਵਾਲੀ ਸੰਸਥਾ ਪੇਰੈਂਟ ਸਰਕਲ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਨੂੰ ਵਿਸ਼ਵ ਬਾਲ ਦਿਵਸ ਦੇ ਮੌਕੇ 'ਤੇ ਇਸ ਮੁਹਿੰਮ ਨਾਲ 5 ਕਰੋੜ ਤੋਂ ਵੱਧ ਲੋਕਾਂ ਦੇ ਜੁੜਨ ਦੀ ਉਮੀਦ ਹੈ। ਪੇਰੈਂਟ ਸਰਕਲ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪੰਜ ਕਰੋੜ ਤੋਂ ਜ਼ਿਆਦਾ ਲੋਕ ਇੱਕ ਘੰਟੇ ਲਈ ਆਪਣੇ ਇਲੈਕਟ੍ਰਾਨਿਕ ਗੈਟੇਸ ਨੂੰ ਬੰਦ ਕਰ ਕੇ ਬੱਚਿਆਂ ਤੇ ਪਰਿਵਾਰ ਨਾਲ ਇਸ ਵਿਸ਼ੇਸ਼ ਦਿਨ ਨੂੰ ਮਨਾਉਣਗੇ।

ਪੇਰੈਂਟਿੰਗ ਮੈਗਜ਼ੀਨ 'ਚ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਦਾ ਸਕ੍ਰੀਨ ਟਾਈਮ ਵੱਧ ਗਿਆ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਮੋਬਾਈਲ, ਲੈਪਟਾਪ ਜਾਂ ਹੋਰ ਕਿਸਮ ਦੇ ਇਲੈਕਟ੍ਰਾਨਿਕ ਗੈਜੇਟਸ ਨਾਲ ਜੁੜੇ ਰਹਿੰਦੇ ਹਨ। ਸੰਗਠਨ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਇਸ ਵਿਚ ਹੋਰ ਵਾਧਾ ਹੋਇਆ ਹੈ। ਸੰਗਠਨ ਨੇ ਆਪਣੇ ਬਿਆਨ 'ਚ ਕਿਹਾ ਕਿ ਉਸ ਨੇ ਇਹ ਮੁਹਿੰਮ 2019 'ਚ ਸ਼ੁਰੂ ਕੀਤੀ ਸੀ। ਉਦੋਂ 41,635 ਤੋਂ ਵੱਧ ਸਕੂਲਾਂ ਰਾਹੀਂ 10 ਲੱਖ ਲੋਕ ਇਸ ਮੁਹਿੰਮ 'ਚ ਸ਼ਾਮਲ ਹੋਏ ਸਨ। ਸੰਸਥਾ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਤਹਿਤ ਸਾਰੇ ਮਾਪਿਆਂ ਨੂੰ ਸ਼ਾਮ 7:30 ਤੋਂ 8.30 ਵਜੇ ਤਕ ਇਲੈਕਟ੍ਰੌਨਿਕ ਗੈਜੇਟਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।

Posted By: Seema Anand