ਜਾਨਵਰ ਪਾਲਣਾ ਹੁਣ ਲੋਕਾਂ ਦਾ ਇਕ ਸ਼ੌਕ ਬਣ ਚੁੱਕਾ ਹੈ। ਜਿਨ੍ਹਾਂ ਦੀ ਵੱਖਰੀ ਬ੍ਰੀਡ ਹੁੰਦੀ ਹੈ ਓਨੀ ਹੀ ਜ਼ਿਆਦਾ ਇਨ੍ਹਾਂ ਦੀ ਕੀਮਤ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿਚ ਤਾਂ ਅਜਿਹੇ ਜਾਨਵਰਾਂ ਦੀਆਂ ਪ੍ਰਜਾਤੀਆਂ ਮੌਜੂਦ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਲਈ ਲੱਖਾਂ-ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਆਪਣੀ ਅਨੋਖੀ ਕੀਮਤ ਦੀ ਵਜ੍ਹਾ ਨਾਲ ਇਨ੍ਹਾਂ ਨੇ ਰਿਕਾਰਡ ਬਣਾਇਆ ਹੋਇਆ ਹੈ। ਤਾਂ ਆਓ ਵਰਲਡ ਵਾਈਲਡ ਲਾਈਫ ਡੇਅ ਦੇ ਮੌਕੇ ਦੁਨੀਆ ਭਰ 'ਚ ਮੌਜੂਦ ਕੁਝ ਅਜਿਹੇ ਜਾਨਵਰਾਂ ਬਾਰੇ ਜਾਣਾਂਗੇ...

1. ਇਕ ਅਜਿਹਾ ਝੋਟਾ ਜੋ ਖ਼ੁਦ ਪੀਂਦਾ ਹੈ ਰੋਜ਼ਾਨਾ 20 ਲੀਟਰ ਦੁੱਧ

ਦੁਨੀਆਂ ਦਾ ਸਭ ਤੋਂ ਮਹਿੰਗਾ ਝੋਟਾ ਤੁਹਾਨੂੰ ਕੁਰੂਕਸ਼ੇਤਰ 'ਚ ਰਹਿਣ ਵਾਲੇ ਕਰਮਵੀਰ ਸਿੰਘ ਦੇ ਇੱਥੇ ਦੇਖਣ ਨੂੰ ਮਿਲ ਜਾਵੇਗਾ ਜਿਸ ਦੀ ਕੀਮਤ 9 ਕਰੋੜ ਰੁਪਏ ਹੈ। ਮੁਰਰਾ ਨਸਲ ਦਾ ਇਹ ਝੋਟਾ ਦੁਨੀਆ ਭਰ ਵਿਚ ਮਸ਼ਹੂਰ ਹੈ। ਇਸ 'ਤੇ ਇੰਟਰਨੈਸ਼ਨਲ ਡਾਕੂਮੈਂਟਰੀ ਵੀ ਬਣ ਚੁੱਕੀ ਹੈ। ਇਸ ਦੀ ਲੰਬਾਈ 6.5 ਫੁੱਟ ਹੈ। ਇਸ 'ਤੇ ਰੋਜ਼ਾਨਾ 3500-4000 ਰੁਪਏ ਖ਼ਰਚ ਹੁੰਦੇ ਹਨ। ਇਸ ਦੇ ਸੀਮਨ (ਵੀਰਜ) ਨਾਲ ਸਾਲ ਭਰ 'ਚ ਲਗਪਗ 70-90 ਲੱਖ ਰੁਪਏ ਦੀ ਕਮਾਈ ਹੁੰਦੀ ਹੈ।

2. ਸ਼ੇਰ ਦੀ ਤਰ੍ਹਾਂ ਨਜ਼ਰ ਆਉਣ ਵਾਲਾ ਤਿੱਬਤੀ ਮੈਸਟਿਫ ਡਾਗ

ਇਹ ਦੁਨੀਆ ਦਾ ਸਭ ਤੋਂ ਵੱਡਾ ਡਾਗ ਹੈ ਜਿਹੜਾ ਦੇਖਣ ਵਿਚ ਬਿਲਕੁਲ ਸ਼ੇਰ ਵਾਂਗ ਲਗਦਾ ਹੈ। ਇਸ ਦੇ ਬੁੱਲ੍ਹ ਤੇ ਕੰਨ ਲਟਕੇ ਹੋਏ ਹੁੰਦੇ ਹਨ ਤੇ ਇਹ ਸਫੈਦ, ਲਾਲ, ਭੂਰੇ ਤੇ ਕਾਲੇ ਰੰਗਾਂ 'ਚ ਪਾਏ ਜਾਂਦੇ ਹਨ। ਇਹ ਬਾਘਾਂ ਦੇ ਨਾਲ ਵੀ ਇਕੱਲੇ ਲੜ ਸਕਦਾ ਹੈ। ਇਸ ਦੀ ਕੀਮਤ ਲਗਪਗ 5,82,000 ਡਾਲਰ (4,23,34,680 ਰੁਪਏ) ਹੈ।

3. ਮਹਿੰਗੇ ਹੀ ਨਹੀਂ ਦੁਰਲਭ ਵੀ ਹੈ ਸ਼ੇਰ ਦਾ ਇਹ ਬੱਚਾ

ਸਫੈਦ ਰੰਗ ਦੇ ਸ਼ੇਰ ਦੇ ਬੱਚੇ ਨੂੰ ਤੁਸੀਂ ਸਿਰਫ਼ ਅਫ਼ਰੀਕੀ ਸਫਾਰੀ 'ਚ ਹੀ ਦੇਖ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਦੁਰਲੱਭ ਹੁੰਦੇ ਹਨ। ਸਾਲ 1938 'ਚ ਤਿੱਬਤੀ ਖੇਤਰ 'ਚ ਇਨ੍ਹਾਂ ਨੂੰ ਪਹਿਲੀ ਵਾਰ ਦੇਖਿਆ ਗਿਆ ਸੀ। ਸਫੈਦ ਰੰਗ ਜਾਂ ਚਮਕਦਾਰ ਅੱਖਾਂ ਦੀ ਵਜ੍ਹਾ ਨਾਲ ਇਹ ਬੇਹਦ ਖੂਬਸੂਰਤ ਲਗਦੇ ਹਨ। ਇਨ੍ਹਾਂ ਦੀ ਕੀਮਤ 1,40,000 ਡਾਲਰ (1,01,83,600) ਰੁਪਏ ਹੈ।

4. ਉੱਤਰੀ ਅਮਰੀਕਾ 'ਚ ਪਾਈ ਜਾਂਦੀ ਹੈ ਸਭ ਤੋਂ ਮਹਿੰਗੀ ਗਾਂ

ਹੌਸਟੀਨ ਬ੍ਰੀਡ ਦੀ ਇਸ ਗਾਂ ਦਾ ਨਾਂ ਈਸਟਸਾਈਡ ਲੈਵਿਸਡੇਲ ਗੋਲਡ ਮਿੱਸੀ ਹੈ। ਇਹ ਆਮ ਗਊਆਂ ਦੇ ਮੁਕਾਬਲੇ ਲਗਪਗ 10 ਗੁਣਾ ਜ਼ਿਆਦਾ ਦੁੱਧ ਦਿੰਦੀ ਹੈ। ਹੌਲਸਟੀਨ ਨਸਲ ਦੀ ਇਹ ਗਾਂ 40 ਹਜ਼ਾਰ ਲੀਟਰ ਤੋਂ ਜ਼ਿਆਦਾ ਦੁੱਧ ਦਿੰਦੀ ਹੈ ਜਿਸ ਵਿਚ ਫੈਟ ਵੀ ਹੋਰ ਗਾਵਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਦੀ ਕੀਮਤ 22 ਕਰੋੜ ਰੁਪਏ ਹੈ।

5. ਲੱਖਾਂ 'ਚ ਮਿਲਦਾ ਹੈ ਇਹ ਅਨੋਖਾ ਬਾਂਦਰ

ਦੇਖਣ ਵਿਚ ਹੀ ਨਹੀਂ ਆਪਣੀ ਐਕਟੀਵਿਟੀਜ਼ ਕਾਰਨ ਵੀ ਇਹ ਬਾਂਦਰ ਕਾਫੀ ਖਾਸ ਹੈ। ਡੀ ਬ੍ਰਾਚਜਾ ਨਾਂ ਦੇ ਇਸ ਬਾਂਦਰ 'ਛ ਲੁਕਣ ਦੀ ਖਾਸ ਕਲਾ ਹੁੰਦੀ ਹੈ। ਅਫਰੀਕਾ ਦੇ ਜੰਗਲਾਂ 'ਚ ਪਾਇਆ ਜਾਣ ਵਾਲਾ ਇਹ ਬਾਂਦਰ 30 ਸਾਲ ਜਿਊਂਦਾ ਹੈ। ਇਸ ਦਾ ਕੰਮ ਆਪਣੀ ਕਮਿਊਨਿਟੀ ਤੇ ਪਰਿਵਾਰ ਦੀ ਰੱਖਿਆ ਕਰਨਾ ਹੁੰਦਾ ਹੈ। ਇਸ ਦੀ ਕੀਮਤ ਲਗਪਗ 7000 ਤੋਂ 10,000 ਡਾਲਰ (5,09,180 ਤੋਂ 7,27,4000 ਰੁਪਏ) ਹੈ।

Posted By: Seema Anand