ਜੇਐੱਨਐੱਨ, ਨਵੀਂ ਦਿੱਲੀ : World Tourism Day 2019 : ਇਕ ਸੈਲਾਨੀ ਦੀ ਆਤਮਾ ਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਉਹ ਚਾਹੇ ਕਿਸੇ ਵੀ ਜਗ੍ਹਾ ਦੀਆਂ ਕਿੰਨੀਆਂ ਯਾਤਰਾਵਾਂ ਕਰ ਲਵੇ, ਉਸ ਦਾ ਮਨ ਫਿਰ ਉਸੇ ਜਗ੍ਹਾ ਨਵੇਂ ਇਲਾਕੇ ਦਾ ਪਤਾ ਲਗਾਉਣ 'ਚ ਲੱਗ ਜਾਵੇਗਾ। ਕਰੋੜਾਂ ਸਾਲਾਂ ਤੋਂ ਜਗਿਆਸੂ ਲੋਕ ਉਨ੍ਹਾਂ ਨਵੀਆਂ ਤੇ ਪੁਰਾਣੀਆਂ ਥਾਵਾਂ ਦੀ ਯਾਤਰਾ ਕਰਦੇ ਆਏ ਹਨ। ਨਵੀਆਂ ਥਾਵਾਂ ਤੇ ਸੰਸਕ੍ਰਿਤੀਆਂ ਬਾਰੇ ਜਾਣਨ ਦੀ ਚਾਹ ਨੇ ਦੁਨੀਆ ਨੂੰ ਇਕ ਮੰਚ 'ਤੇ ਆਉਣ ਤੇ ਪ੍ਰਭਾਵੀ ਰੂਪ ਨਾਲ ਜੁੜਨ 'ਚ ਮਦਦ ਕੀਤੀ ਹੈ।

ਅੱਜ, ਨਵੀਆਂ ਤਕਨੀਕਾਂ ਦੇ ਆਉਣ ਨਾਲ ਯਾਤਰਾ ਕਰਨੀ ਬੇੱਹਦ ਕਫ਼ਾਇਤੀ, ਸਹੂਲਤਾਂ ਭਰਪੂਰ ਤੇ ਆਸਾਨ ਹੋ ਗਿਆ ਹੈ। ਇਸ ਤਰ੍ਹਾਂ ਪਿਛਲੇ ਕਈ ਸਾਲਾਂ 'ਚ ਟੂਰਿਜ਼ਮ ਇਕ ਪ੍ਰਮੁੱਖ ਸਨਅਤ ਦੇ ਰੂਪ 'ਚ ਉੱਭਰਿਆ ਹੈ ਜਿਹੜਾ ਕਈ ਦੇਸ਼ਾਂ ਦੇ ਅਰਥਚਾਰਿਆਂ 'ਚ ਯੋਗਦਾਨ ਪਾਉਂਦਾ ਹੈ।

ਕਦੋਂ ਮਨਾਇਆ ਜਾਂਦਾ ਹੈ ਵਿਸ਼ਵ ਸੈਲਾਨੀ ਦਿਵਸ

ਜਿਸ ਰਫ਼ਤਾਰ ਨਾਲ ਟੂਰਿਜ਼ਮ ਸਨਅਤ ਦੇ ਰੂਪ 'ਚ ਵਿਕਸਤ ਹੋਇਆ ਹੈ, ਉਸ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਦੇ ਵਿਸ਼ਵ ਟੂਰਿਜ਼ਮ ਸੰਗਠਨ ਨੇ 1980 'ਚ 27 ਸਤੰਬਰ ਨੂੰ ਵਿਸ਼ਵ ਟੂਰਿਜ਼ਮ ਦਿਵਸ ਦੇ ਰੂਪ 'ਚ ਐਲਾਨ ਕੀਤਾ ਤੇ ਉਦੋਂ ਤੋਂ ਇਸ ਦਿਨ ਹਰ ਸਾਲ ਵਿਸ਼ਵ ਟੂਰਿਜ਼ਮ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਦੀ ਇਕ ਦੇਸ਼ ਮੇਜ਼ਬਾਨੀ ਕਰਦਾ ਹੈ ਤੇ ਨਾਲ ਹੀ ਹਰ ਸਾਲ ਨਵਾਂ ਵਿਸ਼ਾ ਵੀ ਹੁੰਦਾ ਹੈ।

ਕੀ ਹੈ ਇਸ ਦਾ ਮਹੱਤਵ

ਇਸ ਦਾ ਉਦੇਸ਼ ਲੋਕਾਂ ਨੂੰ ਟੂਰਿਜ਼ਮ ਦੇ ਸਮਾਜਿਕ, ਆਰਥਿਕ, ਸੰਸਕ੍ਰਿਤਕ ਤੇ ਸਿਆਸੀ ਮਹੱਤਵ ਤੋਂ ਜਾਣੂ ਕਰਵਾਇਆ ਹੈ ਤੇ ਨਾਲ ਹੀ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਸੈਲਾਨੀ ਵੀ ਬਣਾਉਣਾ ਹੈ।

ਇਸ ਸਾਲ ਪਹਿਲੀ ਵਾਰ ਭਾਰਤ ਵਿਸ਼ਵ ਟੂਰਿਜ਼ਮ ਦਿਵਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸਾਲ ਦਾ ਵਿਸ਼ਾ 'ਟੂਰਿਜ਼ਮ ਤੇ ਨੌਕਰੀਆਂ : ਸਾਰਿਆਂ ਲਈ ਬਿਹਤਰ ਭਵਿੱਖ' ਹੈ। ਇਹ ਪ੍ਰੋਗਰਾਮ ਦੇਸ਼ ਦੇ ਸਭ ਤੋਂ ਖ਼ੂਬਸੂਰਤ ਸ਼ਹਿਰ ਦਿੱਲੀ 'ਚ ਕਰਵਾਇਆ ਜਾ ਰਿਹਾ ਹੈ। ਇਹ ਸੰਯੁਕਤ ਰਾਸ਼ਟਰ ਦੇ ਮਿਲੇਨੀਅਮ ਡਿਵੈਲਪਮੈਂਟ 'ਚ ਜ਼ਿਕਰਯੋਗ ਚੁਣੌਤੀਆਂ 'ਤੇ ਕੇਂਦ੍ਰਿਤ ਹੋਵੇਗਾ ਤੇ ਕਿਵੇਂ ਟੂਰਿਜ਼ਮ ਸਨਅਤ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ 'ਚ ਮਦਦ ਕਰ ਸਕਦਾ ਹੈ। ਜਿਵੇਂ ਕਿ ਵਿਸ਼ਾ ਹੈ, ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਟੂਰਿਜ਼ਮ ਦੇ ਖੇਤਰ 'ਚ ਨੌਕਰੀ ਚਾਹੁਣ ਵਾਲਿਆਂ ਲਈ ਹੋਰ ਰਾਹ ਖੋਲ੍ਹਣ ਦੇ ਤਰੀਕਿਆਂ 'ਤੇ ਹੈ।

2018 'ਚ ਭਾਰਤ ਆਏ ਇਕ ਕਰੋੜ ਤੋਂ ਜ਼ਿਆਦਾ ਸੈਲਾਨੀ

ਟੂਰਿਜ਼ਮ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2017 "ਚ 1.65 ਅਰਬ ਘਰੇਲੂ ਸੈਲਾਨੀਆਂ ਨੇ ਸੈਰ ਕੀਤੀ। ਟੂਰਿਜ਼ਮ ਦੇ ਖੇਤਰ 'ਚ ਵਾਧਾ ਹੋ ਰਿਹਾ ਹੈ। ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। 2018 'ਚ ਇਕ ਕਰੋੜ ਪੰਜ ਲੱਖ ਸੈਲਾਨੀ ਭਾਰਤ ਆਏ ਸਨ। ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ, ਦਿੱਲੀ, ਮੁੰਬਈ, ਚੇਨਈ, ਆਗਰਾ ਤੇ ਜੈਪੁਰ ਘੁੰਮਣਾ ਪਸੰਦ ਕਰਦੇ ਹਨ।

Posted By: Seema Anand