World Laughter Day 2021 : ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਕਾਰਨ ਚੁਫੇਰੇ ਹਾਹਾਕਾਰ ਮਚੀ ਹੋਈ ਹੈ। ਜਿੱਧਰ ਦੇਖੋ ਹਰ ਪਾਸੇ ਚੀਕ-ਚਿਹਾੜਾ ਸੁਣਾਈ ਦੇਣ ਲੱਗਦਾ ਹੈ। ਸ਼ਾਸਨ-ਪ੍ਰਸ਼ਾਸਨ ਵੀ ਇਸ ਮਹਾਮਾਰੀ ਨਾਲ ਲੜਨ ਲਈ ਕਈ ਉਪਰਾਲੇ ਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ। ਲੋਕਾਂ ਨੂੰ ਇਸ ਸਮੇਂ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਤੇ ਤਣਾਅ ਨਾ ਲੈਣ ਦੀ ਸਲਾਹ ਡਾਕਟਰਾਂ ਦਾ ਸੰਦੇਸ਼ ਵੱਖ-ਵੱਖ ਮਾਧਿਅਮਾਂ 'ਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਵਰਲਡ ਲਾਫਟਰ ਡੇਅ ਹੈ।

ਯੋਗ ਮਾਹਿਰ ਤੇ ਡਾਕਟਰਾਂ ਮੁਤਾਬਿਕ ਕੋਰੋਨਾ ਕਾਲ 'ਚ ਹਸਾਉਣਾ ਸਾਰਿਆਂ ਨੂੰ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਤਣਾਅ ਵੀ ਦੂਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਹਾਸੇ ਨਾਲ ਦੋਸਤੀ ਕਰੋ ਕਿਉਂਕਿ ਇਹ ਭਗਵਾਨ ਦੀ ਦਵਾਈ ਹੈ। ਇਸ ਨਾਲ ਮਨ ਪ੍ਰਸੰਨ ਰਹਿੰਦਾ ਹੈ। ਸਰੀਰ ਕਿਸੇ ਬਿਮਾਰੀ ਦੀ ਜਕੜ ਵਿਚ ਨਹੀਂ ਫਸਦਾ।

ਯੋਗ ਮਾਹਿਰ ਦਾ ਕਹਿਣਾ ਹੈ ਕਿ ਹਸਾਉਣ ਲਈ ਸ਼ੁਰੂਆਤ ਤਾੜੀਆਂ ਵਜਾਉਣ ਤੋਂ ਹੁੰਦੀ ਹੈ। ਉੱਥੇ ਹੀ ਤਾੜੀਆਂ ਉਦੋਂ ਤਕ ਵਜਾਉਂਦੇ ਰਹੋ ਜਦੋਂ ਤਕ ਤੁਹਾਡੇ ਆਸਪਾਸ ਦੇ ਲੋਕ ਖੁਸ਼ੀ ਮਹਿਸੂਸ ਨਾ ਕਰਨ ਲੱਗਣ। ਕਸਰਤ ਕਰਦੇ ਹੋਏ ਨੱਚਦੇ-ਗਾਉਂਦੇ ਕੁਝ ਮਿੰਟ ਖੁੱਲ੍ਹ ਕੇ ਹੱਸਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਚੰਗਾ ਸਕਾਰਾਤਮਕ ਸੰਕੇਤ ਜਾਂਦਾ ਹੈ।

ਹੱਸਣ ਦੇ ਫਾਇਦੇ

  • ਤਣਾਅ, ਸਿਰਦਰਦ ਤੋਂ ਰਾਹਤ ਮਿਲਦੀ ਹੈ।
  • ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ।
  • ਤਣਾਅ ਨਾ ਰਹਿਣ ਕਾਰਨ ਭੁੱਖ ਖੁੱਲ੍ਹ ਕੇ ਲਗਦੀ ਹੈ।
  • ਸਰੀਰ ਵਿਚ ਨਵੀਂ ਊਰਜਾ ਤੇ ਉਤਸ਼ਾਹ ਦਾ ਸੰਚਾਰ ਹੁੰਦਾ ਹੈ।
  • ਹੱਸਣ ਦੀ ਕਿਰਿਆ ਨਾਲ ਯਾਦਦਾਸ਼ਤ ਦਰੁਸਤ ਰਹਿੰਦੀ ਹੈ। ਦਿਮਾਗ ਚੰਗੀ ਤਰ੍ਹਾਂ ਕੰਮ ਕਰਦਾ ਹੈ।
  • ਇਕ ਅਧਿਐਨ ਮੁਤਾਬਿਕ ਹੱਸਣ ਨਾਲ ਮੋਟਾਪਾ ਨਹੀਂ ਵਧਦਾ।
  • ਹੱਸਣ ਨਾਲ ਨਕਾਰਾਤਮਕ ਚੀਜ਼ਾਂ ਦੂਰ ਹੁੰਦੀਆਂ ਹਨ। ਸਕਾਰਾਤਮਕ ਵਿਚਾਰਾਂ ਦੀ ਤਾਕਤ ਮਿਲਦੀ ਹੈ।
  • ਸਾਹ ਸਬੰਧੀ ਬਿਮਾਰੀ ਤਕਲੀਫ਼ ਆਦਿ ਨਹੀਂ ਹੁੰਦੀ।

ਮੌਜੂਦਾ ਸਮੇਂ ਹੱਸਣਾ ਬੇਹੱਦ ਜ਼ਰੂਰੀ

ਯੋਗ ਮਾਹਿਰ ਜੋਤੀ ਸਾਹੂ ਦਾ ਕਹਿਣਾ ਹੈ ਕਿ ਹੁਣ ਸਮਾਂ ਅਜਿਹਾ ਹੈ ਕਿ ਹੱਸਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਕੋਵਿਡ ਦੇ ਦੌਰ 'ਚ ਲੋਕ ਕਾਫੀ ਨਿਰਾਸ਼ ਹਨ। ਲੋਕਾਂ ਨੂੰ ਕੀ ਕਰੀਏ ਕੁਝ ਸਮਝ ਨਹੀਂ ਆ ਰਿਹਾ। ਅਜਿਹੇ ਵਿਚ ਸਵੇਰੇ ਕੁਝ ਦੇਰ ਲਈ ਯੋਗ ਕਰਦੇ ਹੋਏ ਹਸਾਉਣਾ ਕਾਫੀ ਫਾਇਦੇਮੰਦ ਹੈ। ਇਸੇ ਕਾਰਨ ਯੋਗ ਜੋਤੀ ਸੰਸਥਾ ਕੋਵਿਡ ਮਹਾਮਾਰੀ ਨੂੰ ਦੇਖਦੇ ਹੋਏ ਲੋਕਾਂ 'ਚ ਸਕਾਰਾਤਮਕ ਵਿਚਾਰ ਪੈਦਾ ਕਰਨ ਲਈ ਆਨਲਾਈਨ ਮਾਧਿਅਮ ਰਾਹੀਂ ਯੋਗ ਬਾਰੇ ਰੋਜ਼ਾਨਾ ਜਾਣਕਾਰੀ ਵੀ ਦੇ ਰਹੀ ਹੈ। ਇਸ ਨਾਲ ਸ਼ਹਿਰ ਸਮੇਤ ਹੋਰਨਾਂ ਥਾਵਾਂ ਦੇ ਲੋਕ ਆਨਲਾਈਨ ਜੁੜ ਕੇ ਇਸ ਹਾਲਾਤ 'ਚੋਂ ਬਾਹਰ ਨਿਕਲਣ ਲਈ ਜ਼ਿਆਦਾਤਰ ਯੋਗ ਦਾ ਸਹਾਰਾ ਵੀ ਲੈ ਰਹੇ ਹਨ।

ਇਸ ਲਈ ਮਨਾਇਆ ਜਾਂਦੈ World Laughter Day

ਇਹ ਦਿਨ ਮਈ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਵਿਚ ਸ਼ਾਂਤੀ, ਭਾਈਚਾਰੇ ਤੇ ਸਕਾਰਾਤਮਕਤਾ ਲਿਆਉਣ ਦੇ ਉਦੇਸ਼ ਨਾਲ ਸਾਲ 1998 'ਚ ਹਾਸ ਦਿਵਸ ਮਨਾਉਣ ਦਾ ਸੰਕਲਪ ਲਿਆ ਗਿਆ। ਜਿਹੜਾ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਹਾਸ ਯੋਗ ਅੰਦੋਲਨ ਦੀ ਸੰਥਾਪਨਾ ਦਾ ਸਿਹਰਾ ਡਾ. ਮਦਨ ਕਟਾਰੀਆ ਸਿਰ ਬੱਝਦਾ ਹੈ।

Posted By: Seema Anand