ਤੁਸੀਂ ਵੈਲੇਨਟਾਈਨਸ ਡੇਅ ਵੀਕ ਮਨਾ ਰਹੇ ਹੋ ਤਾਂ ਅੱਜ ਇਸ ਵੀਕ ਦਾ ਚੌਥਾ ਦਿਨ ਮਤਲਬ ਕਿ ਟੈਡੀ ਡੇਅ ਹੈ। ਅੱਜਕੱਲ੍ਹ ਟੈਡੀ ਟੀਨੇਜਰਸ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਖਾਸਤੌਰ 'ਤੇ ਲੜਕੀਆਂ ਨੂੰ ਇਹ ਬੇਹੱਦ ਪਸੰਦ ਹੁੰਦਾ ਹੈ।


ਇਸ ਲਈ ਗਰਲਫ੍ਰੈਂਡ ਨੂੰ ਖੁੱਸ਼ ਕਰਨਾ ਹੋਵੇ ਤਾਂ ਟੈਡੀ ਬੇਅਰ ਬੈਸਟ ਗਿਫਟ ਹੋ ਸਕਦਾ ਹੈ ਫਿਰ ਆਪਣਾ ਹਾਲ-ਏ-ਦਿਨ ਬਿਆਨ ਕਰਨਾ ਹੋਵੇ ਤਾਂ ਵੀ ਇਹ ਬੜੇ ਕੰਮ ਦੀ ਚੀਜ਼ ਸਾਬਤ ਹੋ ਸਕਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਕਿਊਟ ਟੈਡੀ ਦਾ ਨਾਂ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਥੇਯੋਡੇਰ ਰੂਜ਼ਵੈਲਟ ਦੇ ਨਿਕ ਨੇਮ ਦੇ ਕਾਰਨ ਪਿਆ ਸੀ। ਦਰਅਸਲ, ਅਮਰੀਕਾ 'ਚ ਕੈਂਡੀ ਤੇ ਖਿਡੌਣਿਆਂ ਦਾ ਸਟੋਰ ਚਲਾਉਣ ਵਾਲੇ ਮਾਰਿਸ ਮਿਚਟਾਮ ਇਕ ਅਖਬਾਰ 'ਚ ਛਪੇ ਭਾਲੂ ਦੇ ਕਾਰਟੂਨ ਤੋਂ ਪਹੁਤ ਪ੍ਰਭਾਵਿਤ ਹੋਏ।


ਮਾਰਿਸ ਦੀ ਪਤਨੀ ਬੱਚਿਆਂ ਦੇ ਖਿਡੌਣੇ ਬਣਾਉਂਦੀ ਸੀ। ਉਨ੍ਹਾਂ ਨੇ ਭਾਲੂ ਦੇ ਆਕਾਰ ਦਾ ਇਕ ਨਵਾਂ ਖਿਡੌਣਾ ਤਿਆਰ ਕੀਤਾ। ਮਾਰਿਸ ਉਸ ਖਿਡੌਣੇ ਨੂੰ ਲੈ ਕੇ ਰਾਸ਼ਟਰਪਤੀ ਰੂਜ਼ਵੈਲਟ ਕੋਲ ਗਏ ਉਨ੍ਹਾਂ ਤੋਂ ਖਿਡੌਣੇ ਨੂੰ ਟੈਡੀ ਬਿਅਰ ਦਾ ਨਾਂ ਦੇਣ ਦੀ ਮਨਜ਼ੂਰੀ ਮੰਗੀ ਕਿਉਂਕਿ ਟੈਡੀ ਰੂਜ਼ਵੈਲਟ ਦਾ ਨਿਕਨੇਮ ਸੀ ਤਾਂ ਉਨ੍ਹਾਂ ਵੀ ਹਾਂ ਕਰ ਦਿੱਤੀ। ਰਾਸ਼ਟਰਪਤੀ ਰੂਜ਼ਵੈਲਟ ਨੇ ਤਾਂ ਅਗਲੇ ਰਾਸ਼ਟਰਪਤੀ ਚੋਣਾਂ 'ਚ ਉਸ ਨੂੰ ਆਪਣੀ ਸ਼ੁਭ ਚਿੰਤਕ ਹੀ ਬਣਾ ਲਿਆ।

Posted By: Rajnish Kaur