ਕੀ ਤੁਸੀਂ ਆਪਣੇ ਮੋਬਾਈਲ 'ਚ ਲੱਗੇ ਸਿਮ ਕਾਰਡ ਦਾ ਡਿਜ਼ਾਈਨ ਦੇਖਿਆ ਹੈ? ਗ਼ੌਰ ਫਰਮਾਓਗੇ ਤਾਂ ਪਤਾ ਚੱਲੇਗਾ ਕਿ ਉਸ ਦਾ ਕੋਨਾ ਕੱਟਿਆ ਹੁੰਦਾ ਹੈ। ਚੌਰਸ ਸਿਮ ਕਾਰਡ ਦਾ ਇਕ ਕੋਨਾ ਕੱਟਿਆ ਹੁੰਦਾ ਹੈ ਜਦਕਿ ਬਾਕੀ ਦੇ ਤਿੰਨ ਆਮ ਡਿਜ਼ਾਈਨ 'ਚ ਹੁੰਦੇ ਹਨ। ਅਜਿਹਾ ਕਿਉਂ ਹੁੰਦਾ ਹੈ ? ਇਸ ਦਾ ਕੁਝ ਤਕਨੀਕੀ ਕਾਰਨ ਹੈ ਜਾਂ ਡਿਜ਼ਾਈਨ ਲਈ ਉਸ ਨੂੰ ਕੱਟਿਆ ਜਾਂਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਤੋਂ ਪਹਿਲਾਂ ਸਮਝ ਲਓ ਕਿ ਮੋਬਾਈਲ ਦਾ ਸਿਮ ਕਾਰਡ ਹੁੰਦਾ ਕੀ ਹੈ? SIM ਦੀ ਫੁੱਲ ਫਾਰਮ ਹੁੰਦੀ ਹੈ ਸਬਸਕ੍ਰਾਈਬਰ ਆਇਡੈਂਟੀਫਿਕੇਸ਼ਨ ਮਡਿਊਲ। ਸਿਮ ਕਾਰਡ ਦਰਅਸਲ ਇਕ ਇੰਡੀਗ੍ਰੇਟਿਡ ਸਰਕਲ ਹੁੰਦਾ ਹੈ ਜੋ ਕਾਰਡ ਆਪ੍ਰੇਟਿੰਗ ਸਿਸਟਮ ਨੂੰ ਚਲਾਉਂਦਾ ਹੈ। ਇਸੇ ਕਾਰਡ 'ਚ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਇਡੈਂਟਿਟੀ (IMSI) ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ। ਸਿਮ ਕਾਰਡ ਦੇ ਨਾਲ ਹਰ ਸਬਸਕ੍ਰਾਈਬਰ ਜਾਂ ਮੋਬਾਈਲ ਨੰਬਰ ਹਾਸਲ ਕਰਨ ਵਾਲੇ ਯੂਜ਼ਰ ਨੂੰ ਇਕ ਯੂਨੀਕ ਨੰਬਰ ਮਿਲਦਾ ਹੈ। IMSI ਨੰਬਰ ਤੇ ਯੂਨੀਕ ਕਾਰਡ ਤੋਂ ਹੀ ਮੋਬਾਈਲ ਡਿਵਾਈਸ 'ਤੇ ਯੂਜ਼ਰ ਦੀ ਪਛਾਣ ਹੁੰਦੀ ਹੈ। ਇਸ ਸਿਮ ਕਾਰਡ ਨੂੰ ਮੋਬਾਈਲ ਫੋਨ 'ਚ ਲਗਾਓ ਜਾਂ ਵਾਈ-ਫਾਈ ਜ਼ਰੀਏ ਕੰਪਿਊਟਰ ਨਾਲ ਜੋੜੋ, ਯੂਜ਼ਰ ਦੀ ਪਛਾਣ ਹੋ ਜਾਂਦੀ ਹੈ। ਮੋਬਾਈਲ ਸਿਮ ਕਾਰਡ ਦੀ ਲੰਬਾਈ 15 ਐੱਮਐੱਮ, ਚੌੜਾਈ 25 ਐੱਮਐੱਮ ਤੇ ਮੋਟਾਈ 0.75 ਐੱਮਐੱਮ ਦੀ ਹੁੰਦੀ ਹੈ। ਇਹ ਸਾਰੇ ਸਿਮ ਕਾਰਡਾਂ ਦਾ ਸਟੈਂਡਰਡ ਸਾਈਜ਼ ਹੈ।

ਸਿਮ ਕਾਰਡ ਦਾ ਇਕ ਕੋਨਾ ਕੱਟਿਆ ਕਿਉਂ ਹੁੰਦਾ ਹੈ?

ਹਰੇਕ ਮੋਬਾਈਲ 'ਚ ਟ੍ਰੇਅ ਅਲੱਗ ਤੋਂ ਲੱਗੀ ਹੁੰਦੀ ਹੈ ਜੋ ਬਾਹਰ ਨਿਕਲ ਸਕਦੀ ਹੈ। ਮੋਬਾਈਲ ਫੋਨ 'ਚ ਉਹ ਫਿਕਸ ਹੁੰਦੀ ਹੈ ਪਰ ਦੋਵਾਂ ਦਾ ਡਿਜ਼ਾਈਨ ਇੱਕੋ ਜਿਹਾ ਹੁੰਦਾ ਹੈ ਤੇ ਉਸ ਵਿਚ ਵੀ ਇਕ ਕੋਨਾ ਕੱਟਿਆ ਹੁੰਦਾ ਹੈ। ਸਿਮ ਕਾਰਡ 'ਤੇ ਟ੍ਰੇਅ ਦਾ ਡਿਜ਼ਾਈਨ ਇਕ ਰੱਖਿਆ ਜਾਂਦਾ ਹੈ ਤਾਂ ਜੋ ਸਿਮ ਸੈੱਟ ਕਰਨ 'ਚ ਦਿੱਕਤ ਨਾ ਹੋਵੇ। ਸਿਮ ਕਾਰਡ ਦਾ ਇਕ ਕੋਨਾ ਇਸ ਲਈ ਕੱਟਿਆ ਜਾਂਦਾ ਹੈ ਤਾਂ ਜੋ ਟ੍ਰੇਅ 'ਚ ਕਾਰਡ ਦੀ ਮਿਸਅਲਾਈਨਮੈਂਟ ਨਾ ਹੋਵੇ। ਇਸ ਦਾ ਸਿੱਧਾ ਸੰਬੰਧ ਸਿਮ ਕਾਰਡ ਦੇ ਕੰਟੈਕਟ ਤੇ ਮੋਬਾਈਲ ਫੋਨ ਕਾਰਡ ਹੋਲਡਰ ਪਿਨ ਨਾਲ ਵੀ ਹੁੰਦਾ ਹੈ।

ਏਨਾ ਹੀ ਨਹੀਂ ਮੋਬਾਈਲ 'ਤੇ ਇਕ ਮਾਈਕ੍ਰੋਚਿਪ ਲੱਗੀ ਹੁੰਦੀ ਹੈ ਜਿਸ ਦਾ ਡਿਜ਼ਾਈਨ ਵੀ ਸਿਮ ਕਾਰਡ ਦੀ ਤਰ੍ਹਾਂ ਖਾਸ ਹੁੰਦਾ ਹੈ। ਚਿਪ ਨੂੰ ਧਿਆਨ ਨਾਲ ਦੇਖੋਗੇ ਤਾਂ ਉਸ ਵਿਚ ਕਈ ਤਰ੍ਹਾਂ ਦੇ ਕੱਟ ਦਾ ਮਾਰਕ ਬਣਿਆ ਹੁੰਦਾ ਹੈ। ਉਸ ਹਰ ਕੱਟ ਮਾਰਕ ਦਾ ਆਪਣਾ ਕੰਮ ਤੇ ਨਾਂ ਹੁੰਦਾ ਹੈ ਜਿਵੇਂ ਕਿਸੇ ਦਾ ਨਾਂ ਜੀਐੱਲਡੀ, ਵੀਪੀਪੀ, ਆਈ/ਓ, ਆਪਸ਼ਨਲ ਪੈਡ, ਕਲਾਕ, ਰਿਸੈੱਟ ਤੇ ਵੀਸੀਸੀ। ਇਹ ਜਿੰਨੇ ਕੱਟ ਹੁੰਦੇ ਹਨ, ਓਨੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਹੁੰਦੇ ਹਨ।

ਸਿਮ ਕਾਰਡ ਦਾ ਪਿੰਨ ਨੰਬਰ 1 ਮੋਬਾਈਲ ਫੋਨ ਦੇ ਪਿਨ ਨੰਬਰ ਨਾਲ ਮੇਲ ਖਾਣਾ ਚਾਹੀਦਾ ਹੈ। ਸੈਟਿੰਗ ਠੀਕ ਕਰਨ ਲਈ ਅਤੇ ਟ੍ਰੇਅ 'ਚ ਸਿਮ ਕਾਰਡ ਦੀ ਸਹੀ ਪਲੇਸਮੈਂਟ ਲਈ ਕੱਟ ਮਾਰਕ ਲਗਾਇਆ ਜਾਂਦਾ ਹੈ। ਜੇਕਰ ਸਿਮ ਕਾਰਡ 'ਚ ਕੱਟ ਮਾਰਕ ਨਾ ਰਹੇ ਤਾਂ ਉਸ ਨੂੰ ਮੋਬਾਈਲ ਫੋਨ 'ਚ ਲਗਾਉਣ 'ਚ ਦਿੱਕਤ ਆਵੇਗੀ।

Posted By: Seema Anand