ਆਨਲਾਈਨ ਡੈਸਕ : Shirley Temple ਦਾ ਜਨਮ 23 ਅਪ੍ਰੈਲ, 1928 ਵਿਚ ਕੈਲੀਫੋਰਨੀਆ ਵਿਚ ਹੋਇਆ ਸੀ। ਉਹ ਇਕ ਅਮਰੀਕੀ ਅਦਾਕਾਰਾ, ਗਾਇਕਾ, ਨਿ੍ਰਤਕੀ ਤੇ ਡਿਪਲੋਮੈਟ ਸੀ ਜਿਸਨੂੰ ਗੂਗਲ ਨੇ ਐਨੀਮੇਟਿਡ ਡੂਡਲ ਨਾਲ ਸਨਮਾਨਤ ਕੀਤਾ ਹੈ। 2015 ਵਿਚ ਅੱਜ ਦੇ ਦਿਨ ਸਾਂਤਾ ਮੋਨਿਕਾ ਹਿਸਟਰੀ ਮਿਊਜ਼ਿਅਮ ਨੇ ''ਲਵ, ਸ਼ਾਰਲੀ ਟੈਂਪਲ" ਖੋਲਿਆ ਸੀ, ਜਿਸ ਵਿਚ ਉਨ੍ਹਾਂ ਦੀਆਂ ਕਈ ਯਾਦਗਾਰ ਵਸਤੂਆਂ ਨੂੰ ਸੰਜੋਅ ਕੇ ਰੱਖਿਆ ਹੋਇਆ ਹੈ। Shirley ਨੇ ਬਲੋਂਡ ਰਿੰਗਲੇਟ ਕਰਲ ਤੇ ਮਜ਼ਬੂਤ ਵਰਕ ਐਥਿਕ ਦੇ ਚੱਲਦੇ 'ਸਟੈਂਡ ਅਪ ਐਂਡ ਚੀਅਰ' ਤੇ 'ਬਾਰ੍ਈਟ ਆਈਜ਼' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।

ਉਹ 10 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਕ ਸਟਾਰ ਸੀ ਜਿਸਨੂੰ 6 ਸਾਲ ਦੀ ਉਮਰ ਵਿਚ ਅਕਾਦਮਿਕ ਪੁਰਸਕਾਰ ਮਿਲਿਆ ਸੀ। 22 ਸਾਲ ਦੀ ਉਮਰ ਵਿਚ ਰਿਟਾਇਰ ਹੋਣ ਤੋੇਂ ਬਾਅਦ ਉਨ੍ਹਾਂ ਨੇ ਸਰਵਜਨਕ ਸੇਵਾ ਵਿਚ ਆਪਣਾ ਪੈਰ ਧਰਿਆ। ਗੂਗਲ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, 'ਟੈਂਪਲ ਨੇ ਨਾ ਸਿਰਫ਼ ਹਾਲੀਵੁੱਡ ਦੇ ਟਾਪ ਬਾਕਸ ਆਫਿਸ ਦੇ ਨਾਲ ਮੁਸ਼ਕਲ ਦੌਰ ਵਿਚ ਲੱਖਾਂ ਲੋਕਾਂ ਦੀ ਮਦਦ ਕੀਤੀ ਸਗੋਂ ਅੰਤਰ-ਰਾਸ਼ਟਰੀ ਸਬੰਧਾਂ ਵਿਚ ਆਪਣੇ ਕੰਮ ਰਾਹੀਂ ਦੁਨੀਆ ਦੇ ਨਾਲ ਆਪਣੇ ਕਰਿਸ਼ਮੇ ਨੂੰ ਸਾਂਝਾ ਕੀਤਾ।

ਰਾਜਨੀਤਿਕ ਉਪਲਬਧੀਆਂ ਦੀ ਗੱਲ ਕੀਤੀ ਜਾਵੇ ਤਾਂ ਘਾਨਾ ਦੀ ਰਾਜਦੂਤ ਬਣਨਾ ਤੇ ਵਿਦੇਸ਼ ਵਿਭਾਗ ਵਿਚ ਪਹਿਲੀ ਮਹਿਲਾ ਪਰ੍ਮੁੱਖ ਬਣਨਾ ਇਸ ਵਿਚ ਸ਼ਾਮਲ ਹੈ। ਟੈਂਪਲ ਨੂੰ 1988 ਵਿਚ ਇਕ ਆਨਰੇਰੀ ਵਿਦੇਸ਼ੀ ਸੇਵਾ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।


Posted By: Sunil Thapa