ਨਈ ਦੁਨੀਆ, ਨਵੀਂ ਦਿੱਲੀ : ਜੁੱਤੇ ਜਾਂ ਥਰਮਸ ਵਰਗੇ ਕਿਸੇ ਵੀ ਨਵੇਂ ਉਤਪਾਦ ਨੂੰ ਖ਼ਰੀਦਣ ਦੌਰਾਨ ਉਸ ਵਿਚੋਂ ਇਕ ਚਿੱਟੀ ਥੈਲੀ ਨਿਕਲਦੀ ਹੈ। ਆਮ ਤੌਰ 'ਤੇ ਇਸ ਪਾਊਚ ਦੀ ਵਰਤੋਂ ਦੀ ਪਤਾ ਨਾ ਹੋਣ ਕਾਰਨ ਇਸ ਨੂੰ ਸੁੱਟ ਦਿੱਤਾ ਹੈ। ਪਰ ਇਹ ਚਿੱਟੀ ਪਾਊਚ ਬੇਹੱਦ ਕੰਮ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਕਈ ਹੋਰ ਕੰਮਾਂ ਵਿਚ ਵੀ ਕੀਤਾ ਜਾ ਸਕਦਾ ਹੈ। ਨਵੇਂ ਸਾਮਾਨਾਂ ਵਿਚ ਨਿਕਲਣ ਵਾਲੇ ਵਾÂ੍ਹੀਟ ਪਾਊਚ ਵਿਚੋਂ ਨਿਕਲਣ ਵਾਲੇ ਇਸ ਚਿੱਟੀ ਥੈਲੀ ਵਿਚ ਸਿਲਿਕਾ ਜੈਲ ਨਾਲ ਭਰਿਆ ਹੁੰਦਾ ਹੈ। ਇਸ ਦਾ ਉਪਯੋਗ ਨਮੀ ਨੂੰ ਸੋਖਣ ਲਈ ਕੀਤਾ ਜਾਂਦਾ ਹੈ। ਇਸ ਨੂੰ ਇਸੇ ਗੁਣਾ ਨਾਲ ਅੰਦਾਜ਼ ਲਗਾਇਆ ਜਾ ਸਕਦਾ ਹੈ ਕਿ ਇਹ ਛੋਟਾ ਜਿਹਾ ਪਾਊਚ ਬੇਹੱਦ ਕੰਮ ਦਾ ਸਾਬਤ ਹੋ ਸਕਦਾ ਹੈ।

ਇਹ ਹੋ ਸਕਦਾ ਹੈ ਉਪਯੋਗ

ਕੇਸ 1 : ਮੋਬਾਈਲ ਜੇ ਪਾਣੀ ਵਿਚ ਡਿੱਗ ਗਿਆ ਹੋਵੇ ਜਾਂ ਫਿਰ ਬਾਰਿਸ਼ ਵਿਚ ਵੀ ਹੋ ਗਿਆ ਹੈ ਤਾਂ ਸਿਲਿਕਾ ਜੈੱਲ ਨਾਲ ਭਰਿਆ ਇਹ ਪਾਊਚ ਬੇਹੱਦ ਕੰਮ ਦਾ ਸਾਬਤ ਹੋ ਸਕਦਾ ਹੈ। ਸਭ ਤੋਂ ਪਹਿਲਾ ਗਿੱਲੇ ਮੋਬਾਈਲ ਦੀ ਬੈਟਰੀ ਕੱਢੋ ਅਤੇ ਪੂਰੇ ਮੋਬਾਈਲ ਨੂੰ ਸੁਕੇ ਕੱਪੜੇ ਨਾਲ ਪੂੰਝ ਲਓ। ਹੁਣ ਇਕ ਪਾਲੀਥੀਨ ਵਿਚ ਮੋਬਾਈਲ ਨੂੰ ਰੱਖ ਕੇ ਇਸ ਵਿਚ ਦੋ ਚਾਰ ਸਿਲਿਕਾ ਪਾਊਚ ਪਾ ਦਿਓ ਅਤੇ ਪਾਲੀਥੀਨ ਬੰਦ ਕਰ ਦਿਓ।

ਇਕ ਦੋ ਦਿਨਾਂ ਬਾਅਦ ਇਸ ਨੂੰ ਖੋਲ ਦਿਓ। ਅਜਿਹਾ ਕਰਨ 'ਤੇ ਪਾਊਚ ਵਿਚ ਮੌਜੂਦ ਸਿਲਿਕਾ ਜੈਲ ਸਾਰੀ ਨਮੀ ਸੋਖ ਲਵੇਗਾ ਅਤੇ ਮੋਬਾਈਲ ਪੂਰੀ ਠੀਕ ਹੋ ਜਾਵੇਗਾ।

ਕੇਸ 2 : ਸਟੀਲ ਅਤੇ ਲੋਹੇ ਦੇ ਭਾਂਡਿਆਂ ਨੂੰ ਲੱਗੀ ਜਰ ਲਈ ਸਿਲਿਕਾ ਜੈਲ ਬੇਹੱਦ ਕਾਰਗਰ ਸਾਬਤ ਹੁੰਦੀ ਹੈ। ਸਿਲਿਕਾ ਜੈਲ ਪਾਊਚ ਦੀ ਮਦਦ ਨਾਲ ਨਮੀਂ ਕਾਰਨ ਲੱਗਣ ਵਾਲੀ ਜੈਲ ਤੋਂ ਇਨ੍ਹਾਂ ਬਰਤਨਾਂ ਨੂੰ ਬਚਾਇਆ ਜਾ ਸਕਦਾ ਹੈ।

ਕੇਸ 3 : ਜੁੱਤਿਆਂ ਵਿਚੋਂ ਆਉਣ ਵਾਲੀ ਬਦਬੁ ਨੂੰ ਦੂਰ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦੋਵੇਂ ਪੈਰਾਂ ਵਿਚ ਇਕ ਇਕ ਸਿਲਿਕਾ ਜੈਲ ਪਾਊਚ ਰੱਖ ਦਿਓ ਅਤੇ ਕੁਝ ਸਮੇਂ ਬਾਅਦ ਹੀ ਬਦਬੂ ਚਲੀ ਜਾਵੇਗੀ।

Posted By: Tejinder Thind