13 ਅਗਸਤ ਦਾ ਦਿਨ ਦੁਨੀਆ ਭਰ 'ਚ International Lefthanders Day ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇੰਟਰਨੈਸ਼ਨਲ International Lefthanders Day 13 ਅਗਸਤ 1992 ਨੂੰ ਮਨਾਇਆ ਗਿਆ ਸੀ।

ਇਤਿਹਾਸ

13 ਅਗਸਤ 1992 ਨੂੰ ਲੈਫਟ ਹੈਂਡਰਜ਼ ਕਲੱਬ ਵੱਲੋਂ ਪਹਿਲੀ ਵਾਰ ਕਿਸੇ ਈਵੈਂਟ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਮਕਸਦ ਸੀ ਲੈਫਟ ਹੈਂਡਰਜ਼ ਅੰਦਰ ਇਕ ਅਨੋਖੀ ਕੁਆਲਿਟੀ ਨੂੰ ਸੈਲੀਬ੍ਰੇਟ ਕਰਨਾ, ਨਾਲ ਹੀ ਲੋਕਾਂ ਨੂੰ ਇਸ ਦੇ ਫ਼ਾਇਦੇ ਤੇ ਨੁਕਸਾਨ ਬਾਰੇ ਜਾਗਰੂਕ ਕਰਨਾ। ਪਹਿਲੀ ਵਾਰ ਇਸ ਨੂੰ 1976 'ਚ Dean R Campbell ਨੇ ਮਨਾਇਆ ਸੀ, ਜਿਸ ਤੋਂ ਬਾਅਦ ਇਸ ਦਿਨ ਦੀ ਸ਼ੁਰੂਆਤ ਦੁਨੀਆ ਭਰ 'ਚ ਸ਼ੁਰੂ ਹੋ ਗਈ।

ਇਸ ਦਿਨ ਨੂੰ ਮਨਾਉਣ ਦੇ ਉਦੇਸ਼

- ਇਸ ਦਿਨ ਨੂੰ ਮਨਾਉਣ ਦਾ ਪਹਿਲਾ ਉਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ Lefthanders ਕਿਸੇ ਵੀ ਮਾਇਨੇ 'ਚ Righthanders ਤੋਂ ਅਲੱਗ ਨਹੀਂ ਹਨ। ਉਹ ਆਪਣਾ ਹਰ ਕੰਮ ਓਨੀ ਸੌਖੀ ਤਰ੍ਹਾਂ ਕਰ ਸਕਦੇ ਹਨ ਜਿਵੇਂ ਕਿ Righthanders

- ਦੁਨੀਆ ਦੀ ਕੁੱਲ ਜਨਸੰਖਿਆ 'ਚ 7-10 ਫ਼ੀਸਦੀ Lefthanders ਹਨ। ਬਾਵਜੂਦ ਇਸ ਦੇ Lefthanders ਨੂੰ ਕਈ ਤਰ੍ਹਾਂ ਦੀਆਂ ਅਲੋਚਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਕਿਵੇਂ ਮਨਾਇਆ ਜਾਂਦਾ ਹੈ

ਇਸ ਦਿਨ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਵੇਂ ਲੈਫਟ ਹੈਂਡ ਟੀ ਪਾਰਟੀਜ਼, ਲੈਫਟ ਵਰਸਜਿ ਰਾਈਟ ਸਪੋਰਟ ਮੈਚ, ਮਜ਼ੇਦਾਰ ਖੇਡਾਂ ਜਿਵੇਂ ਖੱਬੇ ਹੱਥ ਨਾਲ ਹੀ ਖੇਡਣਾ ਹੈ। ਇਨ੍ਹਾਂ ਸਭ ਦਾ ਇਕ ਹੀ ਮਕਸਦ ਹੁੰਦਾ ਹੈ ਕਿ ਹਰ ਕਿਸੇ ਨੂੰ ਉਸ ਸਮੱਸਿਆ ਤੋਂ ਵਾਕਿਫ਼ ਕਰਵਾਉਣਾ ਜਿਸ ਨੂੰ ਖੱਬੂ ਰੋਜ਼ਾਨਾ ਆਪਣੀ ਜ਼ਿੰਦਗੀ 'ਚ ਝੱਲਦੇ ਹਨ।

Lefthanders ਕਲੱਬ ਬਣਾਉਣ ਦਾ ਮਕਸਦ

Lefthanders ਕਲੱਬ ਨੂੰ ਸਾਲ 1990 'ਚ ਬਣਾਇਆ ਗਿਆ ਸੀ। ਇਸ ਨੂੰ ਬਣਾਉਣ ਦਾ ਉਦੇਸ਼ ਖੱਬੂਆਂ ਨੂੰ ਉਸ ਕਲੱਬ ਨਾਲ ਜੋੜਨਾ ਤੇ ਉਸ 'ਚ ਸ਼ਾਮਿਲ ਮੈਂਬਰਾਂ ਨੂੰ ਡਿਵੈਲਪਮੈਂਟ ਦਾ ਧਿਆਨ ਰੱਖਣਾ ਸੀ। ਕਲੱਬ ਜ਼ਰੂਰ ਸਲਾਹ ਨਾਲ ਹੀ ਉਨ੍ਹਾਂ ਦੀ ਮਦਦ ਕਰਦਾ ਸੀ।

ਦੁਨੀਆ 'ਚ ਖ਼ਾਸ Lefthanders ਵਿਅਕਤੀ

- ਬਰਾਕ ਓਬਾਮਾ

- ਬਿੱਲ ਗੇਟਸ

- ਮਾਰਕ ਜੁਰਕਬਰਗ

- ਲੇਡੀ ਗਾਗਾ

- ਓਪਰਾ ਬਿਨਫ੍ਰੇ

- ਲੈਵਿਸ ਕੈਰੋਲ

- ਐਰਿਸਟੋਲ

- ਅਮਿਤਾਬ ਬੱਚਨ

- ਸਚਿਨ ਤੈਂਦੁਲਕਰ

Posted By: Harjinder Sodhi