What is IFSC Code : ਇਕ ਸਮਾਂ ਸੀ, ਜਦੋਂ ਬੈਂਕ ਨਾਲ ਜੁੜੇ ਕਿਸੇ ਵੀ ਕੰਮ ਲਈ ਬ੍ਰਾਂਚ ਜਾਣਾ ਪੈਂਦਾ ਸੀ ਪਰ ਹੁਣ ਜ਼ਮਾਨਾ ਡਿਜੀਟਲ ਦਾ ਹੈ। ਮੋਬਾਈਲ ਬੈਂਕਿੰਗ ਜਾਂ ਨੈੱਟ ਬੈਂਕਿੰਗ ਜ਼ਰੀਏ ਲੈਣ-ਦੇਣ ਨਾਲ ਜੁੜੇ ਬਹੁਤ ਸਾਰੇ ਕੰਮ ਘਰ ਬੈਠੇ ਹੀ ਹੋ ਜਾਂਦੇ ਹਨ। ਕਿਸੇ ਨੂੰ ਪੈਸੇ ਟਰਾਂਸਫਰ ਕਰਨ ਲਈ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ ਪੈਂਦੀ, ਇਸ ਦੇ ਲਈ ਬੱਸ ਅਕਾਊਂਟ ਨੰਬਰ ਦੇ ਨਾਲ ਹੀ ਇਕ ਹੋਰ ਸਪੈਸ਼ਲ ਕੋਡ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ IFSC ਕਿਹਾ ਜਾਂਦਾ ਹੈ। IFSC ਦੀ ਫੁੱਲ ਫਾਰਮ ਹੈ Indian Financial System Code। ਇਹ ਅਸਲ ਵਿਚ ਹਰੇਕ ਬੈਂਕ ਬ੍ਰਾਂਚ ਦਾ ਇਕ ਯੂਨੀਕ ਕੋਡ ਹੁੰਦਾ ਹੈ। ਆਨਲਾਈਨ ਪੈਸੇ ਟਰਾਂਸਫਰ ਕਰਦੇ ਸਮੇਂ ਸਹੀ ਅਕਾਊਂਟ ਨੰਬਰ ਦੇ ਨਾਲ ਸਹੀ IFSC ਕੋਡ ਵੀ ਪਾਉਣਾ ਜ਼ਰੂਰੀ ਹੁੰਦਾ ਹੈ।

ਆਨਲਾਈਨ ਪੈਸੇ ਟਰਾਂਸਫਰ ਕਰਨ ਲਈ ਸਾਡੇ ਕੋਲ ਕਈ ਤਰ੍ਹਾਂ ਦੇ ਬਦਲ ਹੁੰਦੇ ਹਨ ਜਿਵੇਂ IMPS ਯਾਨੀ ਇਮੀਡਿਏਟ ਪੇਮੈਂਟ ਸਰਵਿਸਿਜ਼, RTGS ਯਾਨੀ ਰੀਅਲ ਟਾਈਮ ਗ੍ਰੌਸ ਸੈਟਲਮੈਂਟ, NEFT ਯਾਨੀ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ। ਇਸ ਪ੍ਰਕਿਰਿਆ 'ਚ ਖਾਤਧਾਰਕ ਦਾ ਨਾਂ ਜਾਂ ਫਰਮ ਦਾ ਨਾਂ, ਬੈਂਕ ਦਾ ਨਾਂ, ਅਕਾਊਂਟ ਨੰਬਰ ਤੇ IFSC ਕੋਡ ਭਰਨਾ ਹੁੰਦਾ ਹੈ। ਸਾਰੀ ਡਿਟੇਲ ਭਰਨ ਤੋਂ ਬਾਅਦ ਹੀ ਉਸ ਅਕਾਊਂਟ 'ਚ ਪੈਸਾ ਪਹੁੰਚਦਾ ਹੈ।

IFSC ਯਾਨੀ ਇੰਡੀਅਨ ਫਾਇਨਾਂਸ਼ੀਅਲ ਸਿਸਟਮ ਕੋਡ 11 ਡਿਜੀਟ ਦਾ ਇਕ ਅਲਫਾ-ਨਿਊਮੈਰਿਕ ਕੋਡ ਹੁੰਦਾ ਹੈ ਯਾਨੀ ਇਸ ਵਿਚ ਅੰਗਰੇਜ਼ੀ ਦੇ ਲੈਟਰ ਵੀ ਸ਼ਾਮਲ ਹੁੰਦੇ ਹਨ ਤੇ ਨੰਬਰ ਵੀ। ਇਸ ਨੂੰ ਕੇਂਦਰੀ ਬੈਂਕ RBI (Reserve Bank of India) ਅਸਾਈਨ ਕਰਦਾ ਹੈ। ਹਰੇਕ ਬੈਂਕ ਦੀ ਹਰੇਕ ਬ੍ਰਾਂਚ ਨੂੰ ਇਹ ਕੋਡ ਦਿੱਤਾ ਜਾਂਦਾ ਹੈ।

ਬੈਂਕ ਨਾਲ ਤੁਹਾਨੂੰ ਜਿਹੜੀ ਪਾਸਬੁੱਕ ਦਿੱਤੀ ਜਾਂਦੀ ਹੈ ਉਸ ਦੇ ਪਹਿਲੇ ਪੰਨੇ 'ਤੇ ਹੀ IFSC ਕੋਡ ਲਿਖਿਆ ਹੁੰਦਾ ਹੈ। 11 ਡਿਜੀਟ ਦੇ ਇਸ ਕੋਡ ਦੇ ਪਹਿਲੇ 4 ਡਿਜਿਟ ਸੰਬੰਧਤ ਬੈਂਕ ਨੂੰ ਰਿਪ੍ਰਜ਼ੈਂਟ ਕਰਦੇ ਹਨ। ਇਸ ਤੋਂ ਬਾਅਦ ਇਕ ਜਾਂ ਹੋਰ ਡਿਜੀਟਲ 0 ਹੁੰਦਾ ਹੈ ਜੋ ਭਵਿੱਖ 'ਚ ਵਰਤੋਂ ਲਈ ਰਾਖਵਾਂ ਹੁੰਦਾ ਹੈ। ਆਖ਼ਿਰ ਦੇ ਜਿਹੜੇ 6 ਜਾਂ ਘੱਟ ਡਿਜਿਟ ਹੁੰਦੇ ਹਨ, ਉਹ ਸੰਬੰਧਤ ਬ੍ਰਾਂਚ ਦੀ ਪਛਾਣ ਹੁੰਦੇ ਹਨ। ਉਦਾਹਰਨ ਲਈ ਇਸ ਕੋਡ ਨੂੰ ਦੇਖੋ...HDFC0042736. ਇਹ ਐੱਚਡੀਐੱਫਸੀ ਬੈਂਕ ਦਾ IFSC ਹੈ।

Posted By: Seema Anand