ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹੈਰਾਨ ਹੋ ਜਾਓਗੇ। ਇਸ ਵੀਡੀਓ ਵਿਚ ਵੇਲ੍ਹ ਮੱਛੀ ਨੇ ਬੁੱਧੀਮਾਨੀ ਦਾ ਜੋ ਸਬੂਤ ਦਿੱਤਾ ਹੈ। ਇਹ ਵਾਕਈ ਹੀ ਕਾਬਲੇ ਤਾਰੀਫ਼ ਹੈ। ਇਸ ਵੀਡੀਓ ਵਿਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਕਿਸੇ ਸਮੁੰਦਰੀ ਤੱਟ ਜਾਂ ਝੀਲ ਵਿਚ ਇਕ ਵੇਲ੍ਹ ਮੱਛੀ ਤੈਰ ਰਹੇ ਹੈ। ਵੇਲ੍ਹ ਮੱਛੀ ਆਪਣੀ ਆਪ ਵਿਚ ਮਸਤ ਹੈ। ਉਦੋਂ ਹੀ ਦੋ ਲੋਕ ਡਾਕਯਾਰਡ 'ਤੇ ਆਉਂਦੇ ਹਨ। ਉਸ ਸਮੇਂ ਵੇਲ੍ਹ ਮੱਛੀ ਵੀ ਕਿਨਾਰੇ ਆ ਜਾਂਦੀ ਹੈ। ਇਹ ਦੇਖ ਦੋਵੇਂ ਆਪਣੇ ਮੋਬਾਈਲ 'ਤੇ ਤਸਵੀਰ ਲੈਣ ਲਗਦੇ ਹਨ। ਵੇਲ੍ਹ ਵੀ ਦੋਵਾਂ ਦੀ ਤਸਵੀਰ ਲੈਣ ਵਿਚ ਮਦਦ ਕਰਨ ਲਗਦੀ ਹੈ। ਉਹ ਬਾਹਰ ਆ ਕੇ ਤਸਵੀਰ ਕਲਿੱਕ ਕਰਾਉਂਦੀ ਹੈ। ਇਸ ਤੋਂ ਬਾਅਦ ਵੇਲ੍ਹ ਅੱਗੇ ਵੱਧ ਜਾਂਦੀ ਹੈ।

ਦੋਵੇਂ ਲੋਕ ਉਥੇ ਹੀ ਰੁਕੇ ਰਹਿੰਦੇ ਹਨ ਅਤੇ ਮੋਬਾਈਲ ਚੈਕ ਕਰਦੇ ਹਨ। ਤਾਂ ਇਕ ਵਿਅਕਤੀ ਦਾ ਮੋਬਾਈਲ ਝੀਲ ਵਿਚ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਦੋਵਾਂ ਨੂੰ ਆਪਣੀ ਗਲਤੀ 'ਤੇ ਪਛਤਾਵਾ ਹੁੰਦਾ ਹੈ। ਉਸੇ ਸਮੇਂ ਦੋਵਾਂ ਦੀ ਆਵਾਜ਼ ਸੁਣ ਵੇਲ੍ਹ ਫਿਰ ਤੋਂ ਪਰਤਦੀ ਹੈ ਅਤੇ ਸੰਕੇਤਕ ਭਾਸ਼ਾ ਵਿਚ ਮੋਬਾਈਲ ਡਿੱਗਣ ਦੀ ਗੱਲ ਨੂੰ ਸਮਝ ਜਾਂਦੀ ਹੈ। ਫਿਰ ਉਹ ਪਾਣੀ ਵਿਚੋਂ ਮੋਬਾਈਲ ਕੱਢ ਕੇ ਵਿਅਕਤੀ ਨੂੰ ਦੇ ਦਿੰਦੀ ਹੈ। ਇਹ ਦੇਖ ਪਹਿਲਾ ਵਿਅਕਤੀ ਵੇਲ੍ਹ ਦਾ ਸ਼ੁਕਰੀਆ ਕਰਦਾ ਹੈ।

ਇਸੋ ਵੀਡੀਓ ਨੂੰ ਭਾਰਤੀ ਜੰਗਲਾਤ ਸੈਨਾ ਦੇ ਅਧਿਕਾਰੀ ਨੇ ਕੀਤਾ ਸ਼ੇਅਰ

ਇਸ ਵੀਡੀਓ ਨੂੰ ਆਈਐਫਐਸ ਦੇ ਅਧਿਕਾਰੀ ਸਿਤਾਂਸ਼ੂ ਪਾਂਡੇ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਆਪਣੇ ਅਕਾਉਂਟ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਖਬਰ ਲਿਖੇ ਜਾਣ ਤਕ 300 ਹਜ਼ਾਰ ਵਾਰ ਦੇਖਿਆ ਗਿਆ ਅਤੇ 30 ਲੋਕਾਂ ਨੇ ਲਾਈਕ ਕੀਤਾ ਜਦਕਿ ਕੁਝ ਲੋਕਾਂ ਨੇ ਕੁਮੈਂਟਸ ਵੀ ਕੀਤੇ ਹਨ, ਜਿਸ ਵਿਚ ਉਨ੍ਹਾਂ ਨੇ ਵੇਲ੍ਹ ਦੀ ਖੁਬ ਤਾਰੀਫ਼ ਕੀਤੀ ਹੈ। ਇਕ ਯੂਜ਼ਰ ਮਿਊਰੀ ਨੇ ਲਿਖਿਆ ਹੈ, ਕਿਉਂਕਿ ਵੇਲ੍ਹ ਨੂੰ ਵੀ ਕੂੜਾ ਆਪਣੇ ਏਰੀਏ ਵਿਚ ਪਸੰਦ ਨਹੀਂ ਹੋਵੇਗਾ, ਇਸ ਲਈ ਵਾਪਸ ਕਰ ਦਿੱਤਾ।

Image Courtesy: ਇਹ ਤਸਵੀਰ ਟਵਿੱਟਰ ਦੇ ਅਕਾਉਂਟ Sitanshu Pandey IFS ਤੋਂ ਲਈ ਗਈ ਹੈ।

Posted By: Tejinder Thind