Feb 2021 Vrat and Festival : ਫਰਵਰੀ 2021 ਦੇ ਆਖਰੀ ਹਫ਼ਤੇ ਦਾ ਆਰੰਭ ਹੋ ਚੁੱਕਾ ਹੈ। ਹਿੰਦੂ ਕੈਲੰਡਰ ਅਨੁਸਾਰ ਅੱਜ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਿਥੀ ਹੈ। ਇਸ ਹਫ਼ਤੇ ਜਯਾ ਏਕਾਦਸ਼ੀ, ਪ੍ਰਦੋਸ਼ ਵਰਤ, ਮਾਘ ਪੁੰਨਿਆ, ਰਵਿਦਾਸ ਜੈਅੰਤੀ ਤੇ ਹਜ਼ਰਤ ਅਲੀ ਦਾ ਜਨਮਦਿਨ ਆਉਣ ਵਾਲਾ ਹੈ। ਜਾਗਰਣ ਅਧਿਆਤਮ 'ਚ ਅੱਜ ਅਸੀਂ ਜਾਣਦੇ ਹਾਂ ਕਿ ਇਹ ਮਹੱਤਵਪੂਰਨ ਵਰਤ, ਪੁਰਬ ਤੇ ਤਿਉਹਾਰ ਕਿਸ ਦਿਨ ਤੇ ਕਿਹੜੀ ਤਰੀਕ ਨੂੰ ਆਉਣਗੇ।

23 ਫਰਵਰੀ : ਦਿਨ-ਮੰਗਲਵਾਰ : ਜਯਾ ਏਕਾਦਸ਼ੀ

ਜਯਾ ਏਕਾਦਸ਼ੀ 2021 : ਹਿੰਦੀ ਪੰਚਾਲ ਅਨੁਸਾਰ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਿਥੀ ਨੂੰ ਜਯਾ ਏਕਾਦਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਯਾ ਏਕਾਦਸ਼ੀ ਦਾ ਵਰਤ ਅੱਜ 23 ਫਰਵਰੀ ਦਿਨ ਮੰਗਲਵਾਰ ਨੂੰ ਪੈ ਰਿਹਾ ਹੈ। ਜਯਾ ਏਕਾਦਸ਼ੀ ਵਾਲੇ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ।

24 ਫਰਵਰੀ : ਦਿਨ-ਬੁੱਧਵਾਰ : ਪ੍ਰਦੋਸ਼ ਵਰਤ

ਪ੍ਰਦੋਸ਼ ਵਰਤ 2021 : ਮਾਘ ਮਹੀਨੇ ਦੇ ਸ਼ੁਕਲ ਪੱਖ ਦਾ ਪ੍ਰਦੋਸ਼ ਵਰਤ ਜਾਂ ਮਾਘੀ ਪ੍ਰਦੋਸ਼ ਵਰਤ 24 ਫਰਵਰੀ ਦਿਨ ਬੁੱਧਵਾਰ ਨੂੰ ਹੈ। ਪ੍ਰਦੋਸ਼ ਵਰਤ ਵਾਲੇ ਦਿਨ ਪ੍ਰਦੋਸ਼ ਕਾਲ 'ਚ ਭਗਵਾਨ ਸ਼ਿਵ ਦੀ ਅਰਧਾਨ ਕੀਤੀ ਜਾਂਦੀ ਹੈ। ਉਨ੍ਹਾਂ ਦੀ ਕਿਰਪਾ ਨਾਲ ਔਲਾਦ, ਧਨ, ਸੁੱਖ ਤੇ ਐਸ਼ਵਰਿਆ ਦੀ ਪ੍ਰਾਪਤੀ ਹੁੰਦੀ ਹੈ।

25 ਫਰਵਰੀ : ਦਿਨ-ਵੀਰਵਾਰ : ਹਜ਼ਰਤ ਅਲੀ ਦਾ ਜਨਮਦਿਨ

ਹਜ਼ਰਤ ਅਲੀ ਦਾ ਜਨਮਦਿਨ 2021 : ਇਸਲਾਮ ਧਰਮ ਦੇ ਸੰਸਥਾਪਕ ਪੈਗੰਬਰ ਮੁਹੰਮਦ ਦੇ ਚਚੇਰੇ ਭਰਾ ਤੇ ਜਵਾਈ ਹਜ਼ਰਤ ਅਲੀ ਦਾ ਜਨਮਦਿਨ ਇਸ ਸਾਲ 25 ਫਰਵਰੀ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ। ਸ਼ੀਆ ਮੁਸਲਮਾਨਾਂ ਦੇ ਉਹ ਆਗੂ ਹਨ। ਪੈਗੰਬਰ ਮੁਹੰਮਦ ਦੀ ਮੌਤ ਤੋਂ ਬਾਅਦ ਇਸਲਾਮ 'ਚ ਦੋ ਵਿਚਾਰਧਾਰਾਵਾਂ ਹੋ ਗਈਆਂ। ਇਕ ਸ਼ੀਆ ਤੇ ਇਕ ਸੁੰਨੀ।

27 ਫਰਵਰੀ : ਦਿਨ-ਸ਼ਨਿਚਰਵਾਰ : ਮਾਘ ਪੂਰਨਿਮਾ, ਗੁਰੂ ਰਵਿਦਾਸ ਜੈਅੰਤੀ

ਮਾਘ ਪੂਰਨਿਮਾ 2021 : ਇਸ ਸਾਲ 2021 ਦੀ ਮਾਘ ਪੂਰਨਿਮਾ 27 ਫਰਵਰੀ ਦਿਨ ਸ਼ਨਿਚਰਵਾਰ ਨੂੰ ਹੈ। ਇਸ ਦਿਨ ਨਦੀ 'ਚ ਇਸ਼ਨਾਨ ਕਰ ਕੇ ਦਾਨ ਪੁੰਨ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦਿਨ ਲੋਕ ਮਾਘੀ ਪੂਰਨਿਮਾ ਦਾ ਵਰਤ ਵੀ ਰੱਖਦੇ ਹਨ।

ਗੁਰੂ ਰਵਿਦਾਸ ਜੈਅੰਤੀ 2021 : ਮਾਘ ਮਹੀਨੇ ਦੀ ਪੂਰਨਿਮਾ ਤਿਥੀ ਨੂੰ ਸੰਤ ਰਵਿਦਾਸ ਦਾ ਜਨਮ ਹੋਇਆ ਸੀ, ਇਸ ਲਈ ਹਰ ਸਾਲ ਮਾਘ ਪੂਰਨਿਮਾ ਵਾਲੇ ਦਿਨ ਸੰਤ ਰਵਿਦਾਸ ਜੈਅੰਤੀ ਮਨਾਈ ਜਾਂਦੀ ਹੈ। ਇਸ ਸਾਲ ਰਵਿਦਾਸ ਜੈਅੰਤੀ 27 ਫਰਵਰੀ ਦਿਨ ਸ਼ਨਿਚਰਵਾਰ ਨੂੰ ਹੈ।

Posted By: Seema Anand