Shadi Ke Shubh Muhurat 2021 : ਜਲਦ ਹੀ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸ਼ੁਰੂ ਹੋਣ ਵਾਲੀਆਂ ਹਨ। ਅਪ੍ਰੈਲ ਮਹੀਨੇ ਤੋਂ ਵਿਆਹਾਂ ਦੇ ਸੁੱਭ ਮਹੂਰਤ ਸ਼ੁਰੂ ਹੋਣ ਜਾ ਰਹੇ ਹਨ। ਜੋਤਸ਼ੀਆਂ ਅਨੁਸਾਰ 19 ਜਨਵਰੀ ਨੂੰ ਗੁਰੂ ਤੇ ਸ਼ੁੱਕਰ ਅਸਤ ਹੋ ਗਏ ਸਨ। ਹੁਣ 17 ਅਪ੍ਰੈਲ ਤੋਂ ਸ਼ੁੱਕਰ ਤਾਰਾ ਉਦੈ ਹੋਵੇਗਾ ਤੇ ਉਸ ਦੇ 5 ਦਿਨਾਂ ਬਾਅਦ ਤੋਂ ਮਹੂਰਤਾਂ ਦੀ ਲੰਬੀ ਲੜੀ ਆਰੰਭ ਹੋਣ ਜਾ ਰਹੀ ਹੈ। ਇਸ ਤੋਂ ਬਾਅਦ 22 ਅਪ੍ਰੈਲ ਤੋਂ 15 ਜੁਲਾਈ 2021 ਤਕ ਵਿਆਹ ਲਈ ਕੁੱਲ 55 ਸ਼ੁੱਭ ਮਹੂਰਤ ਹੋਣਗੇ। ਜੁਲਾਈ ਤੋਂ ਬਾਅਦ ਤਿੰਨ ਮਹੀਨੇ ਯਾਨੀ ਅਗਸਤ, ਸਤੰਬਰ ਤੇ ਅਕਤੂਬਰ 'ਚ ਕੋਈ ਮਹੂਰਤ ਨਹੀਂ ਹੈ।

ਇਸ ਤੋਂ ਬਾਅਦ ਸਿੱਧਾ ਨਵੰਬਰ ਤੇ ਦਸੰਬਰ 'ਚ ਵੀ ਇਕ ਦਰਜਨ ਮਹੂਰਤ ਹਨ। ਇਸ ਤਰ੍ਹਾਂ ਕੁੱਲ 67 ਸ਼ੁੱਭ ਮਹੂਰਤ ਇਸ ਸਾਲ ਦੇ ਅਖੀਰ ਤਕ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਤਿਸ਼ ਪੰਡਤ ਗਣੇਸ਼ ਸ਼ਰਮਾ ਨੇ ਦੱਸਿਆ ਕਿ ਵਿਆਹ ਲਈ ਗੁਰੂ ਤੇ ਸ਼ੁੱਕਰ ਦੋਵਾਂ ਦੇ ਤਾਰਿਆਂ ਦੀ ਦਸ਼ਾ ਨੂੰ ਮਹੱਤਵਪੂਰਨ ਮੰਨਿਆ ਗਿਆ ਹੈ। ਜੇਕਰ ਇਨ੍ਹਾਂ ਵਿਚੋਂ ਇਕ ਵੀ ਅਸਤ ਹੋ ਜਾਂਦਾ ਹੈ ਤਾਂ ਉਸ ਵੇਲੇ ਮੰਗਲ ਕਾਰਜਾਂ ਦੀ ਮਨਾਹੀ ਹੁੰਦੀ ਹੈ। ਇਨ੍ਹਾਂ ਦੇ ਉਦੈ ਹੋਣ 'ਤੇ ਸ਼ੁੱਭ ਕਾਰਜ ਕੀਤੇ ਜਾਣਦੇ ਹਨ।

19 ਜਨਵਰੀ ਨੂੰ ਗੁਰੂ ਤਾਰਾ ਅਸਤ ਹੋ ਗਿਆ ਸੀ ਪਰ ਇਸੇ ਦੌਰਾਨ ਸ਼ੁੱਕਰ ਅਸਤ ਹੋ ਗਿਆ ਹੈ। ਵਿਆਹ-ਸ਼ਾਦੀਆਂ ਲਈ ਇਨ੍ਹਾਂ ਦੋਵਾਂ ਦਾ ਉਦੈ ਹੋਣਾ ਜ਼ਰੂਰੀ ਹੈ। ਇਸ ਦੌਰਾਨ ਜਿਹੜੇ ਵੀ ਵਿਆਹ ਜਾਂ ਮੰਗਲ ਕਾਰਜ ਹੋ ਰਹੇ ਹਨ, ਉਹ ਪਾਤੀ ਦੇ ਲਗਨ ਦੇਖ ਕੇ ਉਸ ਦੇ ਅਨੁਸਾਰ ਪਤਾ ਚੱਲਣ ਵਾਲੇ ਸ਼ੁੱਭ ਦਿਨ ਅਨੁਸਾਰ ਹੀ ਹੋ ਰਹੇ ਹਨ। ਜਦੋਂ ਸ਼ੁੱਕਰ ਤਾਰਾ 17 ਅਪ੍ਰੈਲ ਨੂੰ ਉਦੈ ਹੋਵੇਗਾ, ਉਦੋਂ ਇਸ ਸਾਲ ਦਾ ਦੂਸਰਾ ਸੰਪੂਰਨ ਸ਼ੁੱਭ ਵਿਆਹ ਮਹੂਰਤ ਆਗਾਮੀ 22 ਅਪ੍ਰੈਲ ਨੂੰ ਬਣੇਗਾ। ਜਿੱਥੋਂ ਤਕ ਪੰਚਾਂਗਾਂ ਦੀ ਗੱਲ ਹੈ, ਕੁਝ ਪੰਚਾਂਗਾਂ 'ਚ 25 ਅਪ੍ਰੈਲ ਤੋਂ ਵਿਆਹ ਲਈ ਮਹੂਰਤ ਦਾ ਵੀ ਜ਼ਿਕਰ ਹੈ।

22 ਅਪ੍ਰੈਲ ਤੋਂ 15 ਜੁਲਾਈ ਤਕ ਏਨੇ ਮਹੂਰਤ

ਅਪ੍ਰੈਲ ਮਹੀਨੇ : 22, 23, 24, 25, 26, 27, 28, 29 ਤੇ 30

ਮਈ ਮਹੀਨੇ : 1, 2, 3, 7, 8, 9, 12, 13, 14, 15, 19, 20, 21, 22, 23, 24, 26, 27, 28, 29 ਤੇ 30

ਜੂਨ ਮਹੀਨੇ : 3, 4, 5, 11, 15, 16, 18, 19, 20, 21, 22, 23, 24, 25 ਤੇ 26

ਜੁਲਾਈ ਮਹੀਨੇ : 1, 2, 3, 6, 7, 12, 13, 14 ਤੇ 15

ਨਵੰਬਰ ਤੇ ਦਸੰਬਰ 'ਚ ਮਹੂਰਤ

ਇਸ ਤੋਂ ਬਾਅਦ ਨਵੰਬਰ 'ਚ ਵੀ 19, 20, 21, 22, 28, 29, 30 ਤੇ ਦਸੰਬਰ 'ਚ 1, 6, 11, 12 ਤੇ 13 ਤਰੀਕਾਂ ਨੂੰ ਵਿਆਹ ਦੇ ਸ਼ੁੱਭ ਮਹੂਰਤ ਬਣ ਰਹੇ ਹਨ।

Posted By: Seema Anand