ਕਿੰਨੇ ਲੋਕਾਂ ਲਈ - 4

ਸਮੱਗਰੀ

ਮੈਦਾ 250 ਗ੍ਰਾਮ, ਆਲੂ 4 ਉਬਾਲੇ ਅਤੇ ਮੈਸ਼ ਕੀਤੇ ਹੋਏ, ਵੇਸਣ 200 ਗ੍ਰਾਮ, ਦਹੀ 200 ਗ੍ਰਾਮ, ਪਿਆਜ਼ 2 ਬਾਰੀਕ ਕੱਟਿਆ ਹੋਇਆ, ਹਰਾ ਧਨੀਆ 1 ਟੇਬਲ ਸਪੂਨ, ਗਰਮ ਮਸਾਲਾ 1 ਟੇਬਲ ਸਪੂਨ, ਆਮਚੂਰ ਪਾਊਡਰ ਅੱਧਾ ਟੀ ਸਪੂਨ, ਅਜਵਾਈਨ 1 ਟੀ ਸਪੂਨ, ਹਲਦੀ ਅੱਧਾ ਟੀ ਸਪੂਨ, ਨਮਕ ਸਵਾਦ ਅਨੁਸਾਰ, ਤੇਲ ਜ਼ਰੂਰਤ ਅਨੁਸਾਰ।

ਵਿਧੀ

ਇਕ ਬਾਊਲ 'ਚ ਮੈਦਾ, ਨਮਕ ਇਕ ਟੇਬਲ ਸਪੂਨ ਤੇਲ ਅਤੇ ਪਾਣੀ ਪਾ ਕੇ ਸਾਫਟ ਆਟਾ ਗੁੰਨ ਲਓ। ਹੁਣ ਪੈਨ 'ਚ ਤੇਲ ਗਰਮ ਕਰੋ, ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ 'ਚ ਸੌਂਫ ਪਾ ਕੇ ਕੁਝ ਸੈਕੰਡ ਤਕ ਭੁੰਨ ਲਓ। ਫਿਰ ਇਸ 'ਚ ਪਿਆਜ਼ ਪਾ ਕੇ ਗੁਲਾਬੀ ਹੋਣ ਤਕ ਭੁੰਨ ਲਓ। ਹੁਣ ਇਸ 'ਚ ਆਲੂ, ਹਲਦੀ, ਲਾਲ ਮਿਰਚ, ਗਰਮ ਮਸਾਲਾ, ਆਮਚੂਰ ਪਾਊਡਰ, ਹਰਾ ਧਨੀਆ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਕ ਬਾਊਲ 'ਚ ਵੇਸਣ, ਦਹੀ, ਨਮਕ ਅਤੇ ਅਜਵਾਈਨ ਪਾ ਕੇ ਗਾੜ੍ਹਾ ਬੈਟਰ ਬਣਾ ਲਓ। ਹੁਣ ਮੈਦੇ ਦੀਆਂ ਛੋਟੀਆਂ-ਛੋਟੀਆਂ ਰੋਟੀਆਂ ਬਣਾ ਕੇ ਉਸਨੂੰ ਤਵੇ 'ਤੇ ਪਾ ਕੇ ਉਪਰ ਤੋਂ ਆਲੂ ਦਾ ਮਿਕਸਚਰ ਪਾ ਕੇ ਚੰਗੀ ਤਰ੍ਹਾਂ ਫੈਲਾਓ। ਫਿਰ ਉਪਰ ਵੇਸਣ ਦਾ ਬੈਟਰ ਪਾ ਕੇ ਚੰਗੀ ਤਰ੍ਹਾਂ ਫੈਲਾ ਕੇ ਦੋ ਮਿੰਟ ਤਕ ਪਕਾ ਲਓ। ਫਿਰ ਤਵੇ 'ਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਰੋਟੀ ਨੂੰ ਪਲਟ ਲਓ।

Posted By: Susheel Khanna