ਵੈਲੇਨਟਾਈਨ ਡੇਅ 'ਤੇ ਹਰ ਕੋਈ ਆਪਣਾ ਪਿਆਰ ਹਾਸਲ ਕਰਨਾ ਚਾਹੁੰਦਾ ਹੈ। ਉਹ ਆਪਣੇ ਪਾਰਟਨਰ ਦੇ ਸਾਹਮਣੇ ਵੀ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਵੈਲੇਨਟਾਈਨ ਵੀਕ ਦੌਰਾਨ ਜੇਕਰ ਤੁਸੀਂ ਮਨਚਾਹਿਆ ਪਿਆਰ ਚਾਹੁੰਦੇ ਹੋ ਤਾਂ ਕੁਝ ਵਾਸਤੂ ਉਪਾਅ ਅਜ਼ਮਾ ਕੇ ਆਪਣਾ ਪਿਆਰ ਪਾ ਸਕਦੇ ਹੋ। 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ। ਪਿਆਰ ਕਰਨ ਵਾਲੇ ਨੌਜਵਾਨ ਜੋੜਿਆਂ ਲਈ ਇਹ ਦਿਨ ਬਹੁਤ ਖਾਸ ਹੁੰਦਾ ਹੈ। ਲਵ ਬਰਡਜ਼ ਇਸ ਦਿਨ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਇਕ ਦੂਜੇ ਨੂੰ ਤੋਹਫ਼ੇ ਵੀ ਦਿੰਦੇ ਹਨ। ਅਜਿਹੇ 'ਚ ਜੇਕਰ ਤੁਹਾਨੂੰ ਡਰ ਹੈ ਕਿ ਤੁਹਾਡਾ ਦੋਸਤ ਜਾਂ ਪਾਰਟਨਰ ਤੁਹਾਡੇ ਪ੍ਰਸਤਾਵ ਨੂੰ ਠੁਕਰਾ ਸਕਦਾ ਹੈ ਤਾਂ ਇਹ ਵਾਸਤੂ ਉਪਾਅ ਅਜ਼ਮਾਓ...

ਇਨ੍ਹਾਂ ਉਪਾਵਾਂ ਨਾਲ ਮਿਲੇਗਾ ਚੰਗਾ ਫਲ਼

ਵਾਸਤੂ ਸ਼ਾਸਤਰ ਅਨੁਸਾਰ ਘਰ ਦੀ ਦੱਖਣ-ਪੱਛਮ ਦਿਸ਼ਾ ਵਿਚ ਜੋੜਿਆਂ ਵਿੱਚ ਪੰਛੀਆਂ ਦੀ ਤਸਵੀਰ ਲਗਾਉਣ ਨਾਲ ਮਨਚਾਹਿਆ ਪਿਆਰ ਮਿਲਦਾ ਹੈ। ਆਪਣੇ ਘਰ ਵਿਚ ਸਫੈਦ, ਗੁਲਾਬੀ ਜਾਂ ਹਲਕੇ ਪੀਲੇ ਰੰਗਾਂ ਦੀ ਵਰਤੋਂ ਕਰੋ, ਖਾਸ ਕਰਕੇ ਬੈੱਡਰੂਮ 'ਚ। ਲਾਲ ਰੰਗ ਦੀ ਵਰਤੋਂ ਵੱਧ ਤੋਂ ਵੱਧ ਕਰੋ। ਲਾਲ ਰੰਗ ਪਿਆਰ ਦਾ ਪ੍ਰਤੀਕ ਹੈ। ਬੈੱਡਰੂਮ ਦੀਆਂ ਕੰਧਾਂ 'ਤੇ ਨੀਲੇ ਰੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਸ ਦਿਸ਼ਾ ਵਿਚ ਕਦੇ ਵੀ ਨਹੀਂ ਸੌਣਾ

ਜੇਕਰ ਤੁਸੀਂ ਪੂਰਬ ਜਾਂ ਦੱਖਣ ਦਿਸ਼ਾ ਵੱਲ ਸੌਂਦੇ ਹੋ ਤਾਂ ਤੁਹਾਨੂੰ ਆਪਣੇ ਸੌਣ ਦੀ ਦਿਸ਼ਾ ਬਦਲ ਲੈਣੀ ਚਾਹੀਦੀ ਹੈ। ਇਸ ਦਿਸ਼ਾ ਵਿੱਚ ਸੌਣ ਨਾਲ ਪ੍ਰੇਮ ਸਬੰਧਾਂ ਵਿੱਚ ਰੁਕਾਵਟ ਆਉਂਦੀ ਹੈ। ਇਸ ਤੋਂ ਇਲਾਵਾ ਪ੍ਰੇਮ ਸਬੰਧਾਂ ਲਈ ਕਮਰੇ ਦੀ ਰੌਸ਼ਨੀ ਚੰਗੀ ਮੰਨੀ ਜਾਂਦੀ ਹੈ। ਆਪਣੇ ਕਮਰੇ ਵਿੱਚ ਰੋਸ਼ਨੀ ਦੀ ਕਮੀ ਨਾ ਹੋਣ ਦਿਓ। ਅਜਿਹਾ ਨਾ ਕਰਨ ਨਾਲ ਪ੍ਰੇਮ ਸਬੰਧਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਕੋਈ ਕਾਲਾ ਤੋਹਫ਼ਾ ਨਾ ਲਓ

ਆਪਣੇ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਨੂੰ ਕਾਲੇ ਰੰਗ ਨਾਲ ਸਬੰਧਤ ਕੋਈ ਤੋਹਫ਼ਾ ਨਾ ਦਿਓ। ਕਾਲਾ ਰੰਗ ਸ਼ੁਭ ਨਹੀਂ ਹੈ। ਇਸ ਤੋਂ ਇਲਾਵਾ ਨੀਲਾ ਰੰਗ ਵੀ ਨਹੀਂ ਦੇਣਾ ਚਾਹੀਦਾ। ਪ੍ਰੇਮ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪੀਲਾ, ਲਾਲ ਤੇ ਗੁਲਾਬੀ ਸਭ ਤੋਂ ਵਧੀਆ ਰੰਗ ਹਨ।

ਉੱਤਰ ਪੂਰਬ ਦਿਸ਼ਾ ਵਿੱਚ ਕਦੇ ਵੀ ਗੰਦਗੀ ਨਾ ਰੱਖੋ

ਜੇਕਰ ਤੁਸੀਂ ਆਪਣਾ ਪਿਆਰ ਪਾਉਣਾ ਚਾਹੁੰਦੇ ਹੋ ਤਾਂ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਆਪਣੇ ਕਮਰੇ ਦੀ ਉੱਤਰ-ਪੂਰਬ ਦਿਸ਼ਾ 'ਚ ਗੰਦਗੀ ਨਹੀਂ ਰੱਖਣੀ ਚਾਹੀਦੀ। ਗੰਦਗੀ ਹੋਣ ਨਾਲ ਪਾਰਟਨਰ ਦੇ ਨਾਲ ਰਿਸ਼ਤਿਆਂ ਵਿੱਚ ਖਟਾਸ ਆ ਸਕਦੀ ਹੈ। ਇਨ੍ਹਾਂ ਵਾਸਤੂ ਨਿਯਮਾਂ ਦਾ ਪਾਲਣ ਕਰਨ ਨਾਲ ਰਿਸ਼ਤੇ 'ਚ ਪਿਆਰ ਅਤੇ ਮਜ਼ਬੂਤੀ ਬਣੀ ਰਹਿੰਦੀ ਹੈ।

Posted By: Seema Anand