ਨਵੀਂ ਦਿੱਲੀ, ਡਿਜੀਟਲ ਡੈਸਕ : Vastu Tips : ਘਰ ਵਿਚ ਸੁੱਖ-ਖੁਸ਼ਹਾਲੀ ਲਈ ਵਾਸਤੂ ਦੇ ਉਪਾਵਾਂ ਨੂੰ ਸਭ ਤੋਂ ਕਾਰਗਰ ਮੰਨਿਆ ਜਾਂਦਾ ਹੈ। ਇਹ ਉਪਾਅ ਨਾ ਸਿਰਫ਼ ਪਰਿਵਾਰ ਵਿਚ ਖੁਸ਼ਹਾਲੀ ਦਾ ਕਾਰਨ ਬਣਦੇ ਹਨ ਬਲਕਿ ਧਨ, ਐਸ਼ਵਰਿਆ ਦੀ ਪ੍ਰਾਪਤੀ 'ਚ ਵੀ ਮਦਦਗਾਰ ਸਾਬਿਤ ਹੁੰਦੇ ਹਨ। ਵਾਸਤੂ ਸ਼ਾਸਤਰ (Vastu Shastra) 'ਚ ਦੱਸਿਆ ਗਿਆ ਹੈ ਕਿ ਘਰ ਦੀਆਂ ਕੰਧਾਂ 'ਤੇ ਤਸਵੀਰ ਲਾਉਣ ਨਾਲ ਜੀਵਨ 'ਤੇ ਸਕਾਰਾਤਮਕ ਅਸਰ ਪੈਂਦਾ ਹੈ। ਨਾਲ ਹੀ ਇਸ ਵਿਚ ਕੁਝ ਅਜਿਹੀਆਂ ਤਸਵੀਰਾਂ ਦੇ ਵਿਸ਼ੇ 'ਚ ਵੀ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਕੰਧ 'ਤੇ ਲਗਾਉਣ ਨਾਲ ਪਰਿਵਾਰ 'ਚ ਕਲੇਸ਼ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਆਓ ਜਾਣਦੇ ਹਾਂ...

ਕੰਧ 'ਤੇ ਨਾ ਲਗਾਓ ਇਹ ਤਸਵੀਰਾਂ (Vastu Tips for Picture on Wall)

  • ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਕਿਸੇ ਨੂੰ ਘਰ ਵਿਚ ਅਜਿਹੀਆਂ ਤਸਵੀਰਾਂ ਲਗਾਉਣ ਤੋਂ ਬਚਣਾ ਚਾਹੀਦਾ ਜਿਸ ਵਿਚ ਯੁੱਧ ਜਾਂ ਹਿੰਸਾ ਨੂੰ ਦਰਸਾਇਆ ਗਿਆ ਹੋਵੇ। ਇਸੇ ਲਈ ਮਹਾਭਾਰਤ ਦੀ ਤਸਵੀਰ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਅਜਿਹੀ ਤਸਵੀਰ ਲਗਾਉਣ ਨਾਲ ਘਰ ਵਿਚ ਨਕਾਰਾਤਮਕਤਾ ਦਾ ਵਾਸ ਹੁੰਦਾ ਹੈ ਤੇ ਘਰ ਵਿੱਚ ਕਲੇਸ਼ ਦੀ ਸਥਿਤੀ ਪੈਦਾ ਹੁੰਦੀ ਹੈ।
  • ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਡੁੱਬਦੀਆਂ ਹੋਈਆਂ ਚੀਜ਼ਾਂ ਨੂੰ ਦਰਸਾਉਂਦੀ ਤਸਵੀਰ ਘਰ ਵਿਚ ਨਹੀਂ ਲਗਾਉਣੀ ਚਾਹੀਦੀ। ਉਦਾਹਰਨ ਲਈ, ਡੁੱਬਦੀ ਕਿਸ਼ਤੀ ਜਾਂ ਜਹਾਜ਼ ਅਤੇ ਡੁੱਬਦੇ ਸੂਰਜ ਦੀ ਤਸਵੀਰ ਘਰ ਵਿੱਚ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਘਰ 'ਚ ਉਦਾਸੀ ਦਾ ਮਾਹੌਲ ਬਣ ਸਕਦਾ ਹੈ ਤੇ ਪਰਿਵਾਰਕ ਮੈਂਬਰਾਂ 'ਚ ਅਣਬਣ ਦੀ ਸੰਭਾਵਨਾ ਵਧ ਜਾਂਦੀ ਹੈ।
  • ਵਾਸਤੂ ਸ਼ਾਸਤਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਵਿਅਕਤੀ ਨੂੰ ਘਰ ਵਿਚ ਝਰਨੇ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਅਜਿਹਾ ਕਰਨ ਨਾਲ ਵਿੱਤੀ ਸੰਕਟ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਨਾਲੇ ਪਾਣੀ ਵਾਂਗ ਪੈਸਾ ਵੀ ਬਿਨਾਂ ਕਿਸੇ ਕਾਰਨ ਖਰਚ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।
  • ਇਸ ਦੇ ਨਾਲ ਹੀ ਕਈ ਜੋਤਸ਼ੀ ਤਾਜ ਮਹਿਲ ਦੀ ਤਸਵੀਰ ਘਰ ਵਿਚ ਲਗਾਉਣ ਤੋਂ ਵੀ ਮਨ੍ਹਾ ਕਰਦੇ ਹਨ। ਅਜਿਹਾ ਇਸ ਲਈ ਕਿਉਂਕਿ ਤਾਜ ਮਹਿਲ ਇਕ ਮਕਬਰਾ ਹੈ ਅਤੇ ਘਰ ਵਿੱਚ ਅਜਿਹੀ ਤਸਵੀਰ ਲਗਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਦੀ ਬਜਾਏ ਤੁਸੀਂ ਕਿਸੇ ਧਾਰਮਿਕ ਸਥਾਨ ਦੀ ਤਸਵੀਰ ਲਗਾ ਸਕਦੇ ਹੋ।

Disclaimer : ਇਸ ਲੇਖ ਵਿਚ ਪ੍ਰਦਾਨ ਕੀਤੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਤੁਹਾਨੂੰ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਧਾਰਮਿਕ ਵਿਸ਼ਵਾਸਾਂ/ਗ੍ਰੰਥਾਂ ਤੋਂ ਜਾਣਕਾਰੀ ਇਕੱਠੀ ਕਰ ਕੇ ਭੇਜੀ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪਹੁੰਚਾਉਣਾ ਹੈ, ਪਾਠਕਾਂ ਜਾਂ ਯੂਜ਼ਰਜ਼ ਨੂੰ ਇਸ ਨੂੰ ਸਿਰਫ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਇਸ ਦੀ ਵਰਤੋਂ ਦੀ ਜ਼ਿੰਮੇਵਾਰੀ ਯੂਜ਼ਰ ਜਾਂ ਪਾਠਕ ਦੀ ਖੁਦ ਹੋਵੇਗੀ।

Posted By: Seema Anand