ਨਈ ਦੁਨੀਆ, ਨਵੀਂ ਦਿੱਲੀ : Valentines Day 2020 : ਜੋਤਿਸ਼ 'ਚ ਹਰ ਸਵਾਲ ਦਾ ਜਵਾਬ ਜਾਣਿਆ ਜਾ ਸਕਦਾ ਹੈ। ਜਾਤਕ ਦੀ ਕੁੰਡਲੀ ਦੇ 7ਵੇਂ ਘਰ ਤੋਂ ਉਸ ਦੇ ਪਤੀ ਜਾਂ ਪਤਨੀ ਦੇ ਸੁਭਾਅ ਤੇ ਗੁਣਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਘਰ 'ਚ ਜਿਹੜੀ ਰਾਸ਼ੀ ਹੁੰਦੀ ਹੈ, ਉਸੇ ਦੇ ਅਨੁਸਾਰ ਜੀਵਨ ਸਾਥੀ ਦਾ ਸੁਭਾਅ ਹੁੰਦਾ ਹੈ। ਵੈਲੇਨਟਾਈਨ ਡੇਅ ਮੌਕੇ ਜਾਣਦੇ ਹਾਂ ਕਿ ਤੁਹਾਡੇ ਸੱਤਵੇਂ ਭਾਵ 'ਚ ਜਿਹੜੀ ਰਾਸ਼ੀ ਹੈ, ਉਸ ਦੇ ਅਨੁਸਾਰ ਤੁਹਾਨੂੰ ਕਿਵੇਂ ਦਾ ਪਾਰਟਨਰ ਮਿਲੇਗਾ।

ਤੁਹਾਡੀ ਕੁੰਡਲੀ ਦੇ 7ਵੇਂ ਘਰ 'ਚ ਮੇਖ ਰਾਸ਼ੀ ਹੈ ਤਾਂ ਤੁਹਾਡਾ ਜੀਵਨਸਾਥੀ ਆਪਣੇ ਮਨ ਦੀ ਕਰਨ ਵਾਲਾ, ਆਕਰਸ਼ਕ, ਗੁੱਸੇਖੋਰ, ਜਲਦੀ-ਜਲਦੀ ਕੰਮ ਤੇ ਗੱਲਾਂ ਕਰਨ ਵਾਲਾ ਹੋਵੇਗਾ।

ਬ੍ਰਿਖ ਰਾਸ਼ੀ ਹੈ ਤਾਂ ਜੀਵਨ ਸਾਥੀ ਦਿਸਣ 'ਚ ਸੁੰਦਰ, ਰੰਗ ਸਫੈਦ ਤੇ ਰੂਪ ਆਕਰਸ਼ਕ ਹੋਵੇਗਾ। ਸਜਣ-ਸੰਵਰਨ ਦੇ ਸ਼ੌਕੀਣ, ਪਰਫਿਊਮ ਦੇ ਸ਼ੌਕੀਣ, ਕਲਾ ਪ੍ਰੇਮੀ ਤੇ ਧਰਮ-ਕਰਮ 'ਚ ਰੁਚੀ ਰੱਖਣ ਵਾਲਾ ਹੋਵੇਗਾ।

ਮਿਥੁਨ ਰਾਸ਼ੀ ਹੈ ਤਾਂ ਪਾਰਟਰਨ ਖ਼ੂਬ ਬੋਲਣ ਵਾਲਾ ਹੋਵੇਗਾ ਤੇ ਹਮੇਸ਼ਾ ਉਮਰ ਤੋਂ ਘੱਟ ਤੇ ਜਵਾਨ ਨਜ਼ਰ ਆਵੇਗਾ। ਤੇਜ਼ ਬੁੱਧੀ ਤੇ ਲੇਖਨ ਤੇ ਗਾਇਨ 'ਚ ਇਨ੍ਹਾਂ ਦੀ ਰੁਚੀ ਹੋ ਸਕਦੀ ਹੈ। ਉਹ ਚੰਗਾ ਸਮਾਂ ਹੋਵੇਗਾ।

ਕਰਕ ਰਾਸ਼ੀ ਹੋਣ 'ਤੇ ਤੁਹਾਡੇ ਜੀਵਨ ਸਾਥੀ ਦਾ ਸੁਭਾਅ ਸ਼ਾਂਤ ਰਹੇਗਾ, ਉਹ ਸਬੰਧਾਂ ਨੂੰ ਨਿਭਾਉਣ ਵਾਲਾ ਭਾਵੁਕ ਹੋਵੇਗਾ। ਜੇਕਰ ਕੋਈ ਗੱਲ ਦਿਲ 'ਤੇ ਲੱਗ ਗਈ ਤਾਂ ਆਸਾਨੀ ਨਾਲ ਨਹੀਂ ਭੁੱਲੇਗਾ।

ਸਿੰਘ ਰਾਸ਼ੀ ਹੈ ਤਾਂ ਪਾਰਟਨਰ ਆਕਰਸ਼ਕ ਹੋਵੇਗਾ ਪਰ ਹਰ ਜਗ੍ਹਾ ਆਪਣੀ ਹੀ ਮਲਕੀਅਤ ਦਿਖਾਏਗਾ। ਉਹ ਗੁੱਸੇਗੋਰ ਹੋ ਸਕਦਾ ਹੈ ਪਰ ਉਸ ਦਾ ਗੁੱਸਾ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਹੋਵੇਗਾ।

ਕੰਨਿਆ ਰਾਸ਼ੀ ਹੋਣ 'ਤੇ ਪਾਰਟਨਰ ਸੁੰਦਰ ਤੇ ਚੀਜ਼ਾਂ ਨੂੰ ਬਿਹਤਰ ਸੰਭਾਲਣ 'ਚ ਮਾਹਿਰ ਹੋਵੇਗਾ। ਉਸ ਨੂੰ ਘਰ ਹੋਵੇ ਜਾਂ ਦਫ਼ਤਰ ਹਰ ਜਗ੍ਹਾ ਚੀਜ਼ਾਂ ਵਿਵਸਥਤ ਰੱਖਣੀਆਂ ਪਸੰਦ ਹੋਣਗੀਆਂ। ਇਨ੍ਹਾਂ ਦੀ ਕਿਸਮਤ ਤੁਹਾਨੂੰ ਤਰੱਕੀ ਦਿਵਾ ਸਕਦੀ ਹੈ।

ਤੁਲਾ ਰਾਸ਼ੀ ਹੋਣ 'ਤੇ ਜੀਵਨ ਸਾਥੀ ਰੂਪਵਾਨ, ਗੁਣਵਾਨ, ਧਰਮ-ਕਰਮ 'ਚ ਦਿਲਚਸਪੀ ਲੈਣ ਵਾਲਾ, ਲਲਿਤ ਕਲਾਵਾਂ ਦੀ ਜਾਣਕਾਰੀ ਰੱਖਣ ਵਾਲਾ ਹੁੰਦਾ ਹੈ।

ਬ੍ਰਿਸ਼ਚਕ ਰਾਸ਼ੀ ਹੋਣ 'ਤੇ ਪਾਰਟਰਨ ਸੋਚ-ਸਮਝ ਕੇ ਖ਼ਰਚ ਕਰਨ ਵਾਲਾ ਹੁੰਦਾ ਹੈ। ਗੂੜ੍ਹ ਰਹੱਸਾਂ, ਜੋਤਿਸ਼, ਟੈਰੋ, ਧਿਆਨ ਸਾਧਨਾ ਆਦਿ 'ਚ ਰੁਚੀ ਲੈਣ ਵਾਲਾ ਹੋਰ ਭਾਵੁਕ ਹੁੰਦਾ ਹੈ। ਰੋਮਾਂਸ ਦੇ ਮਾਮਲੇ ਬਹੁਤ ਸਰਗਰਮ ਹੁੰਦੇ ਹਨ।

ਧਨੂ ਰਾਸ਼ੀ ਹੋਣ 'ਤੇ ਜੀਵਨ ਸਾਥੀ ਸੁੰਦਰ ਤੇ ਧਾਰਮਿਕ ਹੁੰਦਾ ਹੈ। ਉਹ ਮੇਸ਼ਾ ਦੂਸਰਿਆਂ ਦੀ ਮਦਦ ਕਰਨ 'ਚ ਲੱਗੇ ਰਹਿੰਦੇ ਹਨ ਤੇ ਕਈ ਵਾਰ ਇਸ ਚੱਕਰ 'ਚ ਉਨ੍ਹਾਂ ਦਾ ਨੁਕਸਾਨ ਵੀ ਹੁੰਦਾ ਹੈ, ਉਨ੍ਹਾਂ ਨੂੰ ਇਸ ਦੀ ਪਰਵਾਹ ਨਹੀਂ ਹੁੰਦੀ। ਇਕ ਵਾਰ ਗੁੱਸੇ ਹੋ ਜਾਵੇ ਤਾਂ ਮਨਾਉਣਾ ਆਸਾਨ ਨਹੀਂ ਹੁੰਦਾ।

ਮਕਰ ਰਾਸ਼ੀ ਹੋਵੇ ਤਾਂ ਪਾਰਟਨਰ ਸਾਂਵਲਾ, ਲੰਬਾ, ਪਤਲਾ ਤੇ ਕਈ ਵਾਰ ਉਮਰ 'ਚ ਕਾਫ਼ੀ ਅੰਤਰ ਹੁੰਦਾ ਹੈ। ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ, ਇਹ ਆਸਾਨੀ ਨਾਲ ਨਹੀਂ ਜਾਣਿਆ ਜਾ ਸਕਦਾ।

ਕੁੰਭ ਰਾਸ਼ੀ ਹੈ ਤਾਂ ਜੀਵਨ ਸਾਥੀ ਧਾਰਮਿਕ, ਭਾਵੁਕ, ਜੀਵਨ ਸਾਥੀ ਪ੍ਰਤੀ ਵਫ਼ਾਦਾਰ ਪਰ ਸ਼ੱਕ ਕਰਨ ਵਾਲਾ ਹੋ ਸਕਦਾ ਹੈ। ਇਹ ਲੋਕ ਪਾਰਟਰਨ ਲਈ ਭਾਗਸ਼ਾਲੀ ਸਾਬਿਤ ਹੁੰਦੇ ਹਨ।

ਮੀਨ ਰਾਸ਼ੀ ਹੋਵੇ ਤਾਂ ਪਾਰਟਰਨ ਸੁੰਦਰ, ਸ਼ਾਂਤ, ਹਮੇਸ਼ਾ ਕੰਮ ਨੂੰ ਲੈ ਕੇ ਦੁਚਿੱਤੀ 'ਚ ਰਹਿਣ ਵਾਲਾ ਤੇ ਆਕਰਸ਼ਕ ਹੋਵੇਗਾ। ਇਨ੍ਹਾਂ ਸਿਹਤ ਸਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ।

ਨੋਟ- ਹਾਲਾਂਕਿ, ਸੱਤਵੇਂ ਗਰ ਦੀ ਰਾਸ਼ੀ 'ਚ ਕਿਹੜਾ ਗ੍ਰਹਿ ਬੈਠਾ ਹੈ, ਕਿਸ ਗ੍ਰਹਿ ਦੀ ਦ੍ਰਿਸ਼ਟੀ ਪੈ ਰਹੀ ਹੈ, ਇਸ ਨਾਲ ਕਥਨ 'ਚ ਅੰਤਰ ਆ ਸਕਦਾ ਹੈ। ਲਿਹਾਜ਼ਾ, ਤੁਸੀਂ ਆਪਣੀ ਕੁੰਡਲੀ ਕਿਸੇ ਯੋਗ ਜੋਤਿਸ਼ੀ ਨੂੰ ਜ਼ਰੂਰ ਦਿਖਾਓ।

Posted By: Seema Anand