ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਇਹ ਵੀਡੀਓ ਕਿਸੇ ਪਿੰਡ ਦਾ ਹੈ, ਜਿਥੇ ਮਨੁੱਖੀ ਰੂਪ ਵਿਚ ਕੋਰੋਨਾ ਘੁੰਮ ਰਿਹਾ ਹੈ। ਮਨੁੱਖੀ ਰੂਪੀ ਵਾਇਰਸ ਨੂੰ ਦੇਖ ਕੇ ਬੱਚੇ ਦੂਰ ਭੱਜ ਰਹੇ ਹਨ। ਇਸ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਕੋਰੋਨਾ ਗੈਟਅਪ ਵਿਚ ਹੈ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਲਈ ਜਾਗਰੂਕ ਕਰ ਰਿਹਾ ਹੈ। ਇਸ ਦੌਰਾਨ ਕੋਰੋਨਾ ਵਾਇਰਸ ਕਹਿ ਰਿਹਾ ਹੈ, ਕੋਰੋਨਾ ਵਾਇਰਸ ਹਾਂ ਮੇਰੇ ਆਕਾ...ਜਿਸ ਦਾ ਇੰਤਜ਼ਾਰ ਹੈ ਤੁਹਾਨੂੰ। ਇਸ ਤੋਂ ਬਾਅਦ ਜ਼ੋਰਦਾਰ ਹੱਸਦਾ ਹੈ ਅਤੇ ਅੱਗੇ ਵੱਧ ਜਾਂਦਾ ਹੈ। ਕੁਝ ਬੱਚੇ ਕੋਰੋਨਾ ਵਾਇਰਸ ਪਿਛੇ ਹੈ।

ਤਾਂ ਉਦੋਂ ਹੀ ਕੋਰੋਨਾ ਵਾਇਰਸ ਰੂਪੀ ਵਿਅਕਤੀ ਕਹਿੰਦਾ ਹੈ ਦੋ ਗਜ ਦੀ ਦੂਰੀ, ਮਾਸਕ ਹੈ ਜ਼ਰੂਰੀ। ਕੁਝ ਅੱਗੇ ਜਾ ਕੇ ਇਕ ਘਰ ਸਾਹਮਣੇ ਰੁਕ ਜਾਂਦਾ ਹੈ। ਇਹ ਦੇਖ ਕੇ ਬੱਚੇ ਡਰ ਕੇ ਦੂਰ ਖੜੇ ਹੋ ਜਾਂਦੇ ਹਨ। ਉਥੇ ਵਿਅਕਤੀ ਘਰਵਾਲਿਆਂ ਨੂੰ ਦੇਖ ਕੇ ਬੋਲਦਾ ਹੈ, ਕੋੋਰੋਨਾ ਵਾਇਰਸ ਨਾਂ ਹੈ ਮੇਰਾ। ਵੀਡੀਓ ਵਿਚ ਵਿਅਕਤੀ ਕੋਰੋਨਾ ਵਾਇਰਸ ਦੇ ਡਰਾਉਣੇ ਗੈਟਅਪ ਵਿਚ ਹੈ ਅਤੇ ਹੱਥ ਵਿਚ ਤਲਵਾਰ ਹੈ। ਉਥੇ ਪੈਰਾਂ ਵਿਚ ਘੁੰਘਰੂ ਬੰਨ੍ਹ ਰੱਖਿਆ ਹੈ, ਜਿਸ ਵਿਚੋਂ ਛਨ ਛਨ ਦੀ ਆਵਾਜ਼ ਆ ਰਹੀ ਹੈ। ਵੀਡਓ ਕੋਰੋਨਾ ਵਾਇਰਸ ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ। ਕਈ ਮੌਕਿਆਂ ’ਤੇ ਵਾਇਰਸ ਰੂਪੀ ਵਿਅਕਤੀ ਦੋ ਗਜ ਦੀ ਦੂਰੀ, ਮਾਸਕ ਜ਼ਰੂਰੀ ਦਾ ਨਾਅਰਾ ਵੀ ਲਾਉਂਦਾ ਦਿਖਾਈ ਦੇ ਰਿਹਾ ਹੈ।

ਇਸ ਵੀਡੀਓ ਨੂੰ ਸੇਵਾ ਅਧਿਕਾਰੀ ਨੇ ਕੀਤਾ ਹੈ ਸ਼ੇਅਰ

ਇਸ ਵੀਡੀਓ ਨੂੰ ਭਾਰਤੀ ਸੇਵਾ ਅਧਿਕਾਰੀ ਰੂਪਿਨ ਸ਼ਰਮਾ ਆਈਪੀਐਸ ਨੇ ਸੋਸ਼ਲ ਮੀਡੀਆ ਟਵਿੱਟਰ ’ਤੇ ਆਪਣੇ ਅਕਾਉਂਟ ਤੋਂ ਸ਼ੇਅਰ ਕੀਤਾ ਹੈ। ਇਸ ਦਾ ਕੈਪਸ਼ਨ ਲਿਖਿਆ ਹੈ ਕੋਰੋਨਾ ਆਇਆ ਰੇ..ਦੋ ਗਜ ਹੈ ਜ਼ਰੂਰੀ...। ਇਸ ਵੀਡੀਓ ਨੂੰ ਖਬਰ ਲਿਖੇ ਜਾਣ ਤਕ ਲਗਪਗ 1 ਹਜਾਰ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਕੁਝ ਲੋਕਾਂ ਨੇ ਪਸੰਦ ਕਰਕੇ ਰੀਟਵੀਟ ਵੀ

Posted By: Tejinder Thind